ਜਦੋਂ ਜਨਮ ਦਿਨ ''ਤੇ ਸਰਪ੍ਰਾਈਜ਼ ਕੇਕ ਲੈ ਕੇ ਪਹੁੰਚੀ ਪੁਲਸ, ਦੇਖ ਖੁਸ਼ੀ ਨਾਲ ਖੀਵੇ ਹੋਇਆ ਬੱਚਾ
Tuesday, Apr 28, 2020 - 12:00 PM (IST)
ਜਲੰਧਰ (ਮਹੇਸ਼) : ਦੇਹਾਤੀ ਥਾਣਾ ਪਤਾਰਾ ਦੀ ਪੁਲਸ ਨੇ ਪਿੰਡ ਭੋਜੋਵਾਲ ਵਿਖੇ ਇਕ ਛੋਟੇ ਬੱਚੇ ਦੇ ਜਨਮ ਦਿਨ 'ਤੇ ਉਸਦੇ ਘਰ ਵਿਚ ਕੇਕ ਪਹੁੰਚਾਇਆ ਅਤੇ ਪਰਿਵਾਰ ਨੂੰ ਵਧਾਈ ਵੀ ਦਿੱਤੀ। ਐੱਸ. ਐੱਚ. ਓ. ਪਤਾਰਾ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭੋਜੋਵਾਲ ਵਿਚ ਇਕ ਬੱਚੇ ਦਾ ਜਨਮ ਦਿਨ ਹੈ ਅਤੇ ਉਹ ਕੇਕ ਕੱਟਣ ਦੀ ਜ਼ਿੱਦ ਕਰ ਰਿਹਾ ਹੈ ਪਰ ਲਾਕਡਾਊਨ ਹੋਣ ਕਰਕੇ ਉਸਦੇ ਪਰਿਵਾਰਕ ਮੈਂਬਰ ਉਸਦੀ ਇਸ ਤਮੰਨਾ ਨੂੰ ਪੂਰਾ ਕਰਨ ਵਿਚ ਅਸਮਰਥ ਹਨ, ਜਿਸ ਤੋਂ ਬਾਅਦ ਪਤਾਰਾ ਪੁਲਸ ਵਲੋਂ ਕੇਕ ਦਾ ਪ੍ਰਬੰਧ ਕੀਤਾ ਗਿਆ ਅਤੇ ਖੁਦ ਮੁਲਾਜ਼ਮਾਂ ਨੇ ਬੱਚੇ ਦੇ ਘਰ ਪਹੁੰਚ ਕੇ ਕੇਕ ਉਸਦੇ ਪਰਿਵਾਰ ਨੂੰ ਪਹੁੰਚਾਇਆ।
ਇਹ ਵੀ ਪੜ੍ਹੋ : ਲੁਧਿਆਣਾ : ਸਿਵਲ ਹਸਪਤਾਲ ''ਚ ਦਾਖਲ ਸ਼ੱਕੀ ਮਰੀਜ਼ਾਂ ਨਾਲ ਸਟਾਫ ਨੇ ਪਾਇਆ ਭੰਗੜਾ, ਵੀਡੀਓ ਵਾਇਰਲ
ਘਰ ਆਏ ਪੁਲਸ ਮੁਲਾਜ਼ਮਾਂ ਨੂੰ ਦੇਖ ਕੇ ਬੱਚਾ ਅਤੇ ਉਸਦੇ ਮਾਪੇ ਕਾਫੀ ਖੁਸ਼ ਹੋਏ ਅਤੇ ਉਨ੍ਹਾਂ ਨੇ ਇਸ ਲਈ ਥਾਣਾ ਪਤਾਰਾ ਦੇ ਮੁਖੀ ਦਲਜੀਤ ਸਿੰਘ ਅਤੇ ਉਨ੍ਹਾਂ ਦੇ ਪੂਰੇ ਸਟਾਫ ਦਾ ਧੰਨਵਾਦ ਕੀਤਾ। ਇੰਸ. ਦਲਜੀਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸਾਹਿਬ ਦੇ ਹੁਕਮਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚੇ ਬਹੁਤ ਹੀ ਪਿਆਰੇ ਅਤੇ ਮਨ ਦੇ ਸੱਚੇ ਹੁੰਦੇ ਹਨ, ਜਿਸ ਕਰ ਕੇ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਬਰਕਰਾਰ ਰੱਖਣਾ ਪਤਾਰਾ ਪੁਲਸ ਆਪਣਾ ਫਰਜ ਸਮਝਦੀ ਹੈ।
ਇਹ ਵੀ ਪੜ੍ਹੋ : ਨਹਿੰਗਾਂ ਵਲੋਂ ਕੀਤੇ ਹਮਲੇ ''ਚ ਜ਼ਖਮੀ ਹੋਏ ਹਰਜੀਤ ਸਿੰਘ ਬਾਰੇ ਮੁੱਖ ਮੰਤਰੀ ਨੇ ਸੁਣਾਈ ਚੰਗੀ ਖਬਰ