ਪੰਜਾਬ 'ਚ 'ਬਰਡ ਫਲੂ' ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਇਸ ਜ਼ਿਲ੍ਹੇ 'ਚ ਹੋਈ ਐਂਟਰੀ!

01/16/2021 9:23:41 AM

ਮੋਹਾਲੀ/ਚੰਡੀਗੜ੍ਹ (ਪਰਦੀਪ, ਨਿਆਮੀਆਂ ਰਮਨਜੀਤ) : ਪੰਜਾਬ 'ਚ ਬਰਡ ਫਲੂ ਨੂੰ ਲੈ ਕੇ ਬਹੁਤ ਹੀ ਚਿੰਤਾ ਵਾਲੀ ਖ਼ਬਰ ਆ ਰਹੀ ਹੈ। ਪਤਾ ਲੱਗਾ ਹੈ ਕਿ ਬੀਤੇ ਦਿਨ ਪੰਜਾਬ ਦੇ ਜ਼ਿਲ੍ਹੇ ਮੋਹਾਲੀ ਦੇ ਸ਼ਮਸ਼ਾਨਘਾਟ 'ਚ ਜਿਹੜੇ ਕਾਂ ਮ੍ਰਿਤਕ ਪਾਏ ਗਏ ਸਨ, ਉਨ੍ਹਾਂ 'ਚੋਂ ਇਕ ਕਾਂ ਬਾਰੇ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਸ 'ਚ ਬਰਡ ਫਲੂ ਦੇ ਲੱਛਣ ਪਾਏ ਗਏ ਹਨ ਪਰ ਆਖ਼ਰੀ ਜਾਂਚ ਲਈ ਉਸ ਦਾ ਨਮੂਨਾ ਭੋਪਾਲ ਦੀ ਲੈਬਾਰਟਰੀ 'ਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੇ ਨਵੇਂ ਟਵੀਟ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਗੁੱਸਾ ਕੱਢ ਰਹੀ ਜਨਤਾ ਨੇ ਦਿੱਤੇ ਅਜਿਹੇ ਜਵਾਬ

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਹਾਲੀ ਦੇ ਸ਼ਮਸ਼ਾਨਘਾਟ 'ਚ ਕਾਫ਼ੀ ਕਾਂ ਮਰੇ ਹੋਏ ਮਿਲੇ ਸਨ, ਜਿਨ੍ਹਾਂ 'ਚੋਂ ਕੁੱਝ ਉੱਥੇ ਦੇ ਮੁਲਾਜ਼ਮਾਂ ਦੇ ਸਾਹਮਣੇ ਤੜਫ਼-ਤੜਫ਼ ਕੇ ਮਰੇ ਸਨ। ਉਨ੍ਹਾਂ ਮੁਲਾਜ਼ਮਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਸੀ ਅਤੇ ਪੁਲਸ ਨੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ 2 ਕਾਂਵਾਂ ਦੇ ਨਮੂਨੇ ਜਲੰਧਰ ਦੀ ਲੈਬਾਰਟਰੀ 'ਚ ਭੇਜੇ ਗਏ ਸਨ।

ਇਹ ਵੀ ਪੜ੍ਹੋ : ਮੋਹਾਲੀ 'ਚ 'ਬਰਡ ਫਲੂ' ਦੀ ਦਹਿਸ਼ਤ, ਮਰੇ ਹੋਏ ਮਿਲੇ ਅੱਧੀ ਦਰਜਨ ਤੋਂ ਵੱਧ 'ਕਾਂ'

ਜਲੰਧਰ ਵਾਲੀ ਲੈਬਾਰਟਰੀ ਦੇ ਡਾ. ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਇਕ ਕਾਂ ਦੀ ਰਿਪੋਰਟ ਬਿਲਕੁਲ ਠੀਕ ਪਾਈ ਗਈ ਸੀ ਪਰ ਦੂਜੇ ਦੀ ਕੁੱਝ ਸ਼ੱਕੀ ਸੀ, ਜਿਸ ਕਰ ਕੇ ਉਸ ਦਾ ਨਮੂਨਾ ਭੋਪਾਲ ਦੀ ਸੈਂਟਰਲ ਲੈਬਾਰਟਰੀ ਨੂੰ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਯਕੀਨੀ ਤੌਰ ’ਤੇ ਇਸ ਕਾਂ ਨੂੰ ਬਰਡ ਫਲੂ ਹੋਇਆ ਸੀ ਪਰ ਉਸ 'ਚ ਬਰਡ ਫਲੂ ਵਰਗੇ ਕੁੱਝ ਲੱਛਣ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਖ਼ਰੀ ਰਿਪੋਰਟ ਲਈ ਉਸ ਦੇ ਨਮੂਨੇ ਨੂੰ ਭੋਪਾਲ ਦੀ ਲੈਬਾਰਟਰੀ 'ਚ ਭੇਜਿਆ ਗਿਆ ਹੈ, ਜਿੱਥੋਂ ਆਖ਼ਰੀ ਰਿਪੋਰਟ ਆਵੇਗੀ ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਦਿੱਲੀ ਅੰਦੋਲਨ ਤੋਂ ਬੀਮਾਰ ਪਰਤੇ ਕਿਸਾਨ ਆਗੂ ਦੀ ਮੌਤ
ਡਿਪਟੀ ਕਮਿਸ਼ਨਰ ਵੱਲੋਂ ਨਾ ਘਬਰਾਉਣ ਦੀ ਸਲਾਹ
ਬਰਡ ਫਲੂ ਦੇ ਸ਼ੱਕੀ ਮਾਮਲੇ ਦੀਆਂ ਰਿਪੋਰਟਾਂ ਤੋਂ ਨਾ ਘਬਰਾਉਣ ਦੀ ਸਲਾਹ ਦਿੰਦਿਆਂ ਡਿਪਟੀ ਕਮਿਸਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਪ੍ਰਸ਼ਾਸਨ ਪੱਬਾਂ ਭਾਰ ਹੈ ਅਤੇ ਏਵੀਅਨ ਇਨਫਲੂਏਂਜ਼ਾ ਦੇ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਲਈ ਰੋਜ਼ਾਨਾ ਆਧਾਰ ’ਤੇ ਨਮੂਨੇ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਸ਼ੱਕੀ ਮਾਮਲਾ ਐਨ. ਆਰ. ਡੀ. ਡੀ. ਐਲ., ਜਲੰਧਰ ਨੂੰ ਭੇਜਿਆ ਗਿਆ ਹੈ, ਜਿੱਥੋਂ ਇਸ ਨੂੰ ਅਗਲੇਰੀ ਜਾਂਚ ਲਈ ਭੋਪਾਲ ਭੇਜਿਆ ਜਾ ਰਿਹਾ ਹੈ, ਜਿਸ ਦੀ ਆਖ਼ਰੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਨੋਟ : ਪੰਜਾਬ 'ਚ ਬਰਡ ਫਲੂ ਦੀ ਦਸਤਕ ਬਾਰੇ ਤੁਹਾਡੀ ਕੀ ਹੈ ਰਾਏ


Babita

Content Editor

Related News