ਪੰਜਾਬ 'ਚ 'ਬਰਡ ਫਲੂ' ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ, ਮਾਰੀਆਂ ਜਾਣਗੀਆਂ 50 ਹਜ਼ਾਰ ਮੁਰਗੀਆਂ
Friday, Jan 22, 2021 - 09:28 AM (IST)
ਡੇਰਾਬਸੀ (ਗੁਰਪ੍ਰੀਤ) : ਪੰਜਾਬ ਦੇ ਡੇਰਾਬੱਸੀ 'ਚ ਪਿੰਡ ਬੇਹੜਾ ਦੇ ਦੋ ਪੋਲਟਰੀ ਫ਼ਾਰਮਾਂ 'ਚ ਬਰਡ ਫਲੂ ਦੀ ਪੁਸ਼ਟੀ ਹੋਣ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਪ੍ਰਸ਼ਾਸਨ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਉਕਤ ਦੋਵੇਂ ਪੋਲਟਰੀ ਫ਼ਾਰਮਾਂ 'ਚ ਮੁਰਗੀਆਂ ਨੂੰ ਮਾਰਨ ਦੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ ਵੱਲੋਂ 22 ਜਨਵਰੀ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੂੰ ਫਿਰ ਜਾਨੋਂ ਮਾਰਨ ਦੀ ਧਮਕੀ
ਹਾਲਾਂਕਿ ਪਹਿਲਾਂ ਇਹ ਮੁਹਿੰਮ 21 ਜਨਵਰੀ ਤੋਂ ਸ਼ੁਰੂ ਹੋਣੀ ਸੀ ਪਰ ਤਿਆਰੀਆਂ ਮੁਕੰਮਲ ਨਾ ਹੋਣ ਦੇ ਕਾਰਨ ਹੁਣ ਇਹ ਮੁਹਿੰਮ 22 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਡੀ. ਸੀ. ਮੋਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਭੋਪਾਲ ਦੀ ਲੈਬ ਤੋਂ ਪਿੰਡ ਬੇਹੜਾ ਸਥਿਤ ਅਲਫ਼ਾ ਅਤੇ ਰੌਇਲ ਪੋਲਟਰੀ ਫ਼ਾਰਮ ਦੀਆਂ ਮੁਰਗੀਆਂ ਦੇ ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਦੋਹਾਂ ਪੋਲਟਰੀ ਫ਼ਾਰਮਾਂ ਦੀਆਂ ਕਰੀਬ 50 ਹਜ਼ਾਰ ਤੋਂ ਜ਼ਿਆਦਾ ਮੁਰਗੀਆਂ ਨੂੰ ਮਾਰਿਆ ਜਾਵੇਗਾ।
ਇਹ ਵੀ ਪੜ੍ਹੋ : 'ਸਿੰਘੂ ਮੋਰਚੇ' 'ਚ ਵੜੇ ਵਿਅਕਤੀ ਨੇ ਟਰਾਲੀ ਨੂੰ ਲਾਈ ਅੱਗ, ਕਿਸਾਨਾਂ ਨੇ ਕੀਤਾ ਕਾਬੂ (ਵੀਡੀਓ)
ਇਸ ਲਈ 25 ਟੀਮਾਂ ਬਣਾਈਆਂ ਗਈਆਂ ਹਨ। ਹਰ ਟੀਮ 'ਚ ਪੰਜ ਮੈਂਬਰ ਹਨ। ਟੀਮਾਂ ਨੂੰ ਪੀ. ਪੀ. ਈ. ਕਿੱਟ, ਮੈਂਬਰਾਂ ਨੂੰ ਕੁਆਰੰਟਾਈਨ ਭੇਜਣ ਦਾ ਪ੍ਰਬੰਧ ਅਤੇ ਜੇ. ਸੀ. ਬੀ. ਮੁਹੱਈਆ ਕਰਵਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਦੋਹਾਂ ਪੋਲਟਰੀ ਫ਼ਾਰਮਾਂ ਦੇ 10 ਕਿਲੋਮੀਟਰ ਦੇ ਦਾਇਰੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਦਾਇਰੇ 'ਚ ਕੋਈ ਵੀ ਪੋਲਟਰੀ ਜਾਂ ਚਿਕਨ ਦੀ ਕਮਰਸ਼ੀਅਲ ਗਤੀਵਿਧੀ ਨਹੀਂ ਹੋਵੇਗੀ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਠੋਸ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਬਰਡ ਫਲੂ : ਪੰਚਾਇਤੀ ਟੋਭੇ 'ਚ ਮਰੀਆਂ ਮਿਲੀਆਂ ਦਰਜਨ ਪਰਵਾਸੀ ਬੱਤਖ਼ਾਂ, ਪਿੰਡ ਵਾਸੀਆਂ 'ਚ ਫੈਲੀ ਦਹਿਸ਼ਤ
ਬਰਡ ਫਲੂ ਦੀ ਰੋਕਥਾਮ ਲਈ ਜ਼ਿਲ੍ਹੇ 'ਚ ਦੋ ਰੈਪਿਡ ਰਿਸਪਾਂਸ ਟੀਮਾਂ ਬਣਾਈਆਂ ਗਈਆਂ ਹਨ, ਜੋ ਪੂਰੇ ਜ਼ਿਲ੍ਹੇ 'ਚ ਪੰਛੀਆਂ ਦੀ ਮੌਤ ਸਬੰਧੀ ਜਾਂਚ ਕਰਨਗੀਆਂ। ਇਹ ਵਾਇਰਸ ਪੰਛੀਆਂ ਤੋਂ ਮਨੁੱਖ 'ਚ ਵੀ ਆ ਜਾਂਦਾ ਹੈ। ਦੋਵੇਂ ਪੋਲਟਰੀ ਫ਼ਾਰਮਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਇੱਥੇ ਦੇ ਸੰਪਰਕ 'ਚ ਆਉਣ ਵਾਲੇ ਹਰ ਇਕ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ।
ਨੋਟ : ਪੰਜਾਬ 'ਚ ਬਰਡ ਫਲੂ ਦੀ ਪੁਸ਼ਟੀ ਮਗਰੋਂ ਮੁਰਗੀਆਂ ਨੂੰ ਮਾਰੇ ਜਾਣ ਦੇ ਫ਼ੈਸਲੇ ਸਬੰਧੀ ਦਿਓ ਆਪਣੀ ਰਾਏ