ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਨਾ ਕੀਤੇ ਜਾਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਫੜੀ ਤੇਜੀ: ਮਜੀਠੀਆ
Thursday, Aug 31, 2017 - 06:45 PM (IST)

ਗੁਰਦਾਸਪੁਰ(ਦੀਪਕ)— ਘੱਲੂਘਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਾਸਟਰ ਜੌਹਰ ਸਿੰਘ ਬਾਜਵਾ ਪਰਿਵਾਰ ਦੀ ਸ਼ਹਿ 'ਤੇ ਕਰ ਰਿਹਾ ਗੁਰਦੁਆਰਾ ਸਾਹਿਬ 'ਚ ਕਾਰਨਾਮੇ ਕਰ ਰਿਹਾ ਹੈ। ਜਿਸ ਦੀ ਸਭ ਤੋਂ ਵੱਡੀ ਉਦਾਹਰਣ ਬਾਜਵਾ ਪਰਿਵਾਰ ਦੀ ਸੱਜੀ ਬਾਂਹ ਮੰਨਿਆ ਜਾਣ ਵਾਲਾ ਕਾਂਗਰਸੀ ਆਗੂ ਸ਼ਰਾਬ ਪੀ ਕੇ ਅਤੇ ਜੁੱਤੀ ਪਾ ਕੇ ਗੁਰਦੁਆਰਾ ਵਿਚ ਜਾਂਦਾ ਹੈ ਪਰ ਦੂਜੇ ਪਾਸੇ ਇੰਨੀ ਵੱਡੀ ਘਟਨਾ ਦਾ ਵਿਰੋਧ ਕਰਨ ਆਏ ਸਿੱਖ ਜਥੇਬੰਦੀਆਂ ਅਤੇ ਅਕਾਲੀ ਨੇਤਾਵਾਂ ਨੂੰ ਇਸ ਘਟਨਾ ਦੀ ਨਿੰਦਾ ਕਰਨ ਤੋਂ ਰੋਕਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੀਰਵਾਰ ਨੂੰ ਬੱਬਹਾਲੀ ਛਿੰਝ ਮੇਲੇ 'ਚ ਸੱਭਿਆਚਾਰਕ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਾਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਮਾ. ਜੌਹਰ ਸਿੰਘ ਸ਼੍ਰੀ ਅਕਾਲ ਤਖਤ ਦੀ ਸਤਿਕਾਰ ਕਮੇਟੀ ਅੱਗੇ ਪੇਸ਼ ਹੋਵੇਗਾ ਜਾਂ ਨਹੀਂ ਉਹ ਕਮੇਟੀ ਦੇਖੇਗੀ ਪਰ ਇਸ ਮਸਲੇ 'ਤੇ ਦੋਸ਼ੀਆਂ ਨੁੰ ਬਸ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਬਾਥਰੂਮਾਂ 'ਚੋਂ ਜਿਸ ਤਰ੍ਹਾਂ ਦਾ ਸਾਮਾਨ ਮਿਲਿਆ ਹੈ, ਉਨ੍ਹਾਂ ਬਾਰੇ ਕੁਝ ਲੋਕਾਂ ਦਾ ਕਹਿਣਾ ਹੈ ਇਹ ਕਾਂਗਰਸ ਦੇ ਨੁਮਾਇੰਦਿਆਂ ਨੇ ਹੀ ਭੇਜਿਆ ਹੈ। ਇਸ ਪ੍ਰਤੀ ਅਕਾਲੀ ਦਲ ਪਾਰਟੀ ਵੱਲੋਂ ਲੜਾਈ ਲੜੀ ਜਾਵੇਗੀ। ਕੈਪਟਨ ਸਰਕਾਰ ਬਾਰੇ ਬੋਲਦਿਆਂ ਹੋਇਆ ਕਿਹਾ ਕਿ ਨੌਕਰੀਆਂ ਦੇਣ ਦੇ ਮਾਮਲੇ 'ਚ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਬੇਇਨਸਾਫੀ ਕਰ ਰਹੀ ਹੈ। ਮਜੀਠੀਆ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਤੋਂ ਇਲਾਵਾ ਹੋਰ ਕਿਸੇ ਸ਼ਹੀਦ ਦੇ ਪਰਿਵਾਰ ਨੂੰ ਨੌਕਰੀ ਨਹੀਂ ਦਿੱਤੀ। ਕੈਪਟਨ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਤਾਂ ਆ ਗਈ ਹੈ ਪਰ ਲੋਕਾਂ ਦੀ ਕਚਹਿਰੀ ਵਿਚ ਸਹੀ ਨਹੀਂ ਉਤਰ ਰਹੀ। ਕੈਪਟਨ ਸਰਕਾਰ ਨੇ ਕਰਜ਼ਾ ਕੁਰਕੀ ਖਤਮ ਕਰਨ ਦੀ ਜੋ ਸਕੀਮ ਚਲਾਈ ਸੀ, ਉਹ ਸਕੀਮ ਤਾਂ ਨਹੀਂ ਚੱਲੀ ਪਰ ਕਿਸਾਨਾਂ ਦੀ ਆਤਮ ਹੱਤਿਆਵਾਂ ਨੇ ਪੰਜਾਬ ਅੰਦਰ ਤੇਜ਼ੀ ਫੜੀ ਹੋਈ ਹੈ। ਕਿਉਂਕਿ ਕਿਸਾਨਾਂ ਦੀ ਕਰਜ਼ਾ ਹੀ ਇਸ ਸਰਕਾਰ ਤੋਂ ਮਾਫ ਨਹੀਂ ਕੀਤਾ ਜਾ ਰਿਹਾ ਅਤੇ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਗੁਰਬਚਨ ਸਿੰਘ ਬੱਬੇਹਾਲੀ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਅਮਰਜੋਤ ਸਿੰਘ ਬੱਬੇਹਾਲੀ, ਭਾਜਪਾ ਪ੍ਰਧਾਨ ਪ੍ਰਦੀਪ ਸ਼ਰਮਾ ਅਤੇ ਹੋਰ ਕਈ ਹਾਜ਼ਰ ਸਨ।