ਕੈਪਟਨ ਤੇ ਉਨ੍ਹਾਂ ਦੇ ਮੰਤਰੀਆਂ ''ਚ ਆਈ ਇੰਦਰਾ ਗਾਂਧੀ ਦੀ ਰੂਹ: ਮਜੀਠੀਆ

Monday, Oct 14, 2019 - 06:43 PM (IST)

ਕੈਪਟਨ ਤੇ ਉਨ੍ਹਾਂ ਦੇ ਮੰਤਰੀਆਂ ''ਚ ਆਈ ਇੰਦਰਾ ਗਾਂਧੀ ਦੀ ਰੂਹ: ਮਜੀਠੀਆ

ਸੁਲਤਾਨਪੁਰ ਲੋਧੀ (ਓਬਰਾਏ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਅਕਾਲੀ-ਭਾਜਪਾ ਅਤੇ ਕਾਂਗਰਸ 'ਚ ਖਿੱਚੋਤਾਣ ਵਧਦੀ ਜਾ ਰਹੀ ਹੈ। ਅੱਜ ਐੱਸ. ਜੀ. ਪੀ. ਸੀ. ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦਾ ਜਾਇਜ਼ਾ ਲੈਣ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸੁਲਤਾਨਪੁਰ ਲੋਧੀ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ 'ਵੰਡੋ ਅਤੇ ਰਾਜ ਕਰੋ' ਦੀ ਪੁਰਾਣੀ ਚਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦਾ ਸਿੱਖਾਂ ਨੂੰ ਮਾਨਸਿਕ ਸੱਟ ਪਹੁੰਚਾਉਣਾ ਇਕੋ-ਇਕ ਮਕਸਦ ਸੀ, ਜਿਸ ਨੂੰ ਹੁਣ ਕਾਂਗਰਸ ਪੂਰਾ ਕਰ ਰਹੀ ਹੈ। 

ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਅੱਜਕਲ੍ਹ ਕੈਪਟਨ ਅਤੇ ਉਨ੍ਹਾਂ ਦੇ ਮੰਤਰੀਆਂ 'ਚ ਇੰਦਰਾ ਗਾਂਧੀ ਦੀ ਰੂਹ ਆਈ ਹੋਈ ਹੈ। ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਵੀ ਉਹ ਇਹ ਹੀ ਕਰ ਰਹੀ ਹੈ। ਹਰਿਆਣਾ 'ਚ ਅਕਾਲੀ ਦਲ ਦਾ ਭਾਜਪਾ ਦੇ ਨਾਲ ਗਠਜੋੜ ਟੁੱਟਣ 'ਤੇ ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਅਸੀਂ ਇਕੱਠੇ ਚੋਣਾਂ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਆਪਣੇ ਮੁੱਦੇ ਹਨ ਅਤੇ ਪੰਜਾਬ ਦੇ ਆਪਣੇ ਮੁੱਦੇ ਹਨ। ਦੋਹਾਂ ਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ।


author

shivani attri

Content Editor

Related News