ਪੰਜਾਬ ਸਰਕਾਰ ਹਰ ਫਰੰਟ ''ਤੇ ਫੇਲ : ਮਜੀਠੀਆ

02/09/2019 5:17:08 PM

ਗੋਰਾਇਆ (ਮੁਨੀਸ਼)—ਗੋਰਾਇਆ ਦੀ ਦਾਣਾ ਮੰਡੀ 'ਚ ਯੂਥ ਅਕਾਲੀ ਦਲ ਵੱਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਿੱਢੀ ਗਈ ''ਨਵੀ ਸੋਚ ਨਵਾਂ ਜੋਸ਼'' ਯੂਥ ਚੇਤਨਾ ਰੈਲੀ ਦੇ ਗੋਰਾਇਆ ਵਿਖੇ ਪੁੱਜਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਜੀਠੀਆ ਨੇਂ ਪੰਜਾਬ ਸਰਕਾਰ 'ਤੇ ਜਮ ਕੇ ਭੜਾਸ ਕੱਢੀ। ਮਜੀਠੀਆ ਨੇ ਭਾਰੀ ਇਕੱਠ ਨੂੰ ਸਬੋਧਨ ਕਰਦੇ ਹੋਏ ਕਿਹਾ। ਪੰਜਾਬ ਸਰਕਾਰ ਹਰ ਫਰੰਟ ਫੇਲ•ਹੋ ਚੁੱਕੀ ਹੈ। ਕੈਪਟਨ ਸਰਕਾਰ ਨੇ ਝੂਠੇ ਵਾਅਦੇ ਕਰਕੇ ਗਰੀਬ ਕਿਸਾਨਾਂ ਨੂੰ, ਬੇਰੋਜ਼ਗਾਰਾਂ, ਦਲਿਤਾਂ ਅਤੇ ਹਰ ਵਰਗ ਨਾਲ ਧੋਖਾ ਕੀਤਾ ਹੈ। ਕੈਪਟਨ ਵੱਲੋਂ ਕੀਤੇ ਗਏ ਵਾਅਦੇ ਠੁੱਸ ਹੋ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਪਿਛਲੇ ਦੋ ਸਾਲਾਂ 'ਚ 800 ਤੋਂ ਵੱਧ ਕਿਸਾਨ ਖੁਦਕਸ਼ੀਆਂ ਕਰ ਚੁਕੇ ਹਨ। ਇਸ ਦੇ ਨਾਲ ਹੀ ਰਾਹੁਲ ਗਾਂਧੀ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਕਹਿ ਕਹੇ ਹਨ ਕਿ ਪੰਜਾਬ ਮਾਡਲ ਨੂੰ ਪੂਰੇ ਭਾਰਤ 'ਚ ਲਾਗੂ ਕੀਤਾ ਜਾਵੇਗਾ। ਮੱਧ ਪ੍ਰਦੇਸ਼ 'ਚ 6 ਕਿਸਾਨਾਂ ਵੱਲੋਂ ਖੁਦਕਸ਼ੀ ਕੀਤੇ ਜਾਣ 'ਤੇ ਰਾਹੁਲ ਗਾਂਧੀ ਰਾਜਨੀਤੀ ਸਟੰਟ ਕਰਨ ਪੁੱਜ ਗਏ ਸਨ ਪਰ ਪੰਜਾਬ ਦਾ 800 ਤੋਂ ਵਧ ਖੁਦਕਸ਼ੀਆਂ ਕਰਨ ਵਾਲਾ ਕਿਸਾਨ ਰਾਹੁਲ ਗਾਂਧੀ ਨੂੰ ਨਜ਼ਰ ਨਹੀਂ ਆਇਆ ਜਦਕਿ ਪੰਜਾਬ 'ਚ ਸਰਕਾਰ ਹੀ ਕਾਂਗਰਸ ਦੀ ਹੈ। ਰਾਹੁਲ ਗਾਂਧੀ ਨੇ ਇਹੀ ਮਾਡਲ ਪੂਰੇ ਭਾਰਤ 'ਚ ਲਾਗੂ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਕੀ ਕਿਸਾਨਾਂ ਦੀਆਂ ਖੁਦਕਸ਼ੀਆਂ ਵਾਲਾ ਮਾਡਲ ਹੀ ਰਾਹੁਲ ਗਾਂਧੀ ਦਾ ਸੁਪਨਾ ਹੈ? 

 

PunjabKesari
ਇਕ ਪਾਸੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ, ਉਥੇ ਹੀ ਪਾਸੇ ਕਾਂਗਰਸ ਵੱਲੋਂ ਕਰਜ ਮੁਆਫੀ ਦੇ ਸਮਾਗਮਾਂ 'ਚ ਸਟੇਜਾਂ 'ਤੇ ਗੀਤ ਵੱਜ ਰਹੇ ਹਨ। ਉਨ੍ਹਾਂ ਨੇ ਕਾਂਗਰਸ ਤੋਂ ਸਵਾਲ ਕਰਦੇ ਹਏ ਪੁੱਛਿਆ ਕਿ ਕੀ ਕਿਸਾਨਾਂ ਦੀਆਂ ਖੁਦਕਸ਼ੀਆਂ ਕਾਂਗਰਸ ਲਈ ਖੁਸ਼ੀ ਦਾ ਮਾਹੌਲ ਹੈ? ਉਨ੍ਹਾਂ ਨੇ ਕਿਹਾ ਕਿ ਬਾਬਾ ਬਕਾਲਾ ਦੇ ਪੈਂਦੇ ਪਿੰਡ ਕੋਟਲੀ ਸੂਰਤ ਮੱਲੀਆਂ ਦੇ ਕਿਸਾਨ ਬੁੱਧ ਸਿੰਘ ਨਾਲ ਧੋਖਾ ਕੀਤਾ ਗਿਆ। ਬੁੱਧ ਸਿੰਘ ਦੇ ਘਰੋਂ ਹੀ ਕਿਸਾਨਾਂ ਦੇ ਕਰਜ਼ ਮੁਆਫੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜੋ ਦੋ ਸਾਲ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਸੀ। ਉਸ ਦਾ ਸਭ ਕੁਝ ਵਿੱਕ ਗਿਆ ਸੀ। ਬੈਂਕ ਦੀ ਕੁਰਕੀ ਦੇ ਆਡਰ ਆ ਚੁਕੇ ਸਨ। ਇਲਾਕੇ ਦੇ ਦੋ ਨੋਜਵਾਨਾਂ ਨੇ ਰਲ ਮਿਲ ਕੇ 10, 20,100, 500 ਰੁਪਏ ਇਕੱਠੇ ਕਰਕੇ ਬੁਧ ਸਿੰਘ ਦਾ 3 ਲੱਖ 86 ਹਜਾਰ ਰੁਪਏ ਦਾ ਲੋਨ ਅਦਾ ਕੀਤਾ ਅਤੇ ਬੁੱਧ ਸਿੰਘ ਦਾ ਡਿਫਾਲਟਰ ਹੋਣ ਤੋਂ ਬਚਾਇਆ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦੀ ਹਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। 

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਹਰ ਦਿਨ 650 ਨੋਕਰੀਆਂ ਦੇ ਰਹੀ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਮੁਲਾਜ਼ਮਾਂ ਨੂੰ ਤਾਂ ਡੀ. ਏ. ਨਹੀਂ ਦੇ ਰਹੀ ਜੋ ਕਿ 4000 ਕਰੋੜ ਦਾ ਡੀ. ਏ. ਬਕਾਇਆ ਹੈ। ਰਮਸਾ ਦੇ ਟੀਚਰ ਅਤੇ ਐੱਸ. ਐੱਸ. ਏ. ਦੇ ਟੀਚਰਾਂ ਦੀ ਸੈਲਰੀ 40,000 ਰੁ.  ਤੋਂ ਘਟਾ ਕੇ 10,000 ਰੁ. ਕਰ ਦਿੱਤੀ ਹੈ। ਸੈਂਟਰ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ। ਬੇਰੋਜ਼ਗਾਰਾਂ ਨੂੰ ਘਰ-ਘਰ ਨੋਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਬੇਰੋਜ਼ਗਾਰਾਂ ਨੂੰ 2500 ਰੁ. ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜੋ ਕਿ ਇਹ ਨੋਜਵਾਨਾਂ ਨਾਲ ਵਾਅਦਾ ਖਿਲਾਫੀ ਕਰਕੇ ਨੋਜਵਾਨਾਂ ਨਾਲ ਸਰਾਸਰ ਧੋਖਾ ਕੀਤਾ ਗਿਆ ਹੈ। 

ਤੀਜੇ ਫਰੰਟ 'ਤੇ ਬੋਲਦੇ ਹੋਏ ਕਿਹਾ ਕਿ ਤੀਜਾ ਫਰੰਟ ਕਾਂਗਰਸ ਦੀ ਬੀ-ਟੀਮ ਹੀ ਹੈ। ਪਾਰਟੀ ਛੱਡ ਚੁੱਕੇ ਵਿਧਾਇਕਾਂ ਦੀ ਅਜੇ ਤੱਕ ਮਾਨਤਾ ਰੱਦ ਨਹੀਂ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਇਸ 'ਤੇ ਮੌਨ ਧਾਰ ਕੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਅਸਤੀਫਿਆਂ ਨੂੰ ਪ੍ਰਵਾਨਗੀ ਨਹੀਂ ਦੇ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਤੀਜਾ ਫਰੰਟ ਕਾਂਗਰਸ ਦੀ ਬੀ-ਟੀਮ ਅਤੇ ਤੀਜੇ ਫਰੰਟ 'ਤੇ ਕਾਂਗਰਸ ਦੀ ਮੀਲੀਭੁਗਤ ਦਾ ਜਿਊਂਦਾ ਜਾਗਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪਰਿਸ਼ਦ, ਬਲਾਕ ਸੰਮਤੀ, ਸਰਪੰਚੀ, ਨਗਰ ਕੌਂਸਲ ਦੀਆਂ ਚੋਣਾਂ 'ਚ ਅਕਾਲੀ ਦਲ ਵੱਲੋਂ ਹੀ ਕਾਂਗਰਸ ਨਾਲ ਮੁਕਾਬਲਾ ਕੀਤਾ ਗਿਆ ਹੈ।


shivani attri

Content Editor

Related News