ਲੁਧਿਆਣਾ : ਮਜੀਠੀਆ ਦੇ ਧਰਨੇ 'ਚ 'ਬਿਜਲੀ ਚੋਰੀ' (ਵੀਡੀਓ)

Wednesday, Dec 26, 2018 - 01:28 PM (IST)

ਲੁਧਿਆਣਾ (ਨਰਿੰਦਰ) : ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਗ੍ਰਿਫਤਾਰੀ ਖਿਲਾਫ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਲਾਏ ਧਰਨੇ 'ਚ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦਾ ਇਹ ਧਰਨਾ ਬਿਜਲੀ ਦੀ ਕੁੰਡੀ ਲਾ ਕੇ ਚਲਾਇਆ ਜਾ ਰਿਹਾ ਹੈ। ਅਕਾਲੀਆਂ ਨੇ ਜਰਨੇਟਰ ਚਲਾਉਣ ਦੀ ਥਾਂ ਬਿਜਲੀ ਦੀਆਂ ਤਾਰਾਂ ਨੂੰ ਕੁੰਡੀ ਪਾਈ ਹੋਈ ਹੈ। ਜਦੋਂ ਇਸ ਬਾਰੇ ਅਕਾਲੀ ਨੇਤਾਵਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੰਡੀ ਲਾਉਣ ਤੋਂ ਵੱਡਾ ਮੁੱਦਾ ਗੋਸ਼ਾ ਦੀ ਗ੍ਰਿਫਤਾਰੀ ਹੈ।

ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 1000 ਕਰੋੜ ਰੁਪਏ ਦੀ ਬਿਜਲੀ ਦਿੱਤੀ ਹੈ ਅਤੇ ਜੇਕਰ ਕੁੰਡੀ ਲਾ ਵੀ ਲਈ ਤਾਂ ਕੀ ਹੋ ਗਿਆ। ਦੱਸ ਦੇਈਏ ਕਿ ਅਕਾਲੀ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ ਦਿੱਤੀ ਸੀ, ਜਿਸ ਤੋਂ ਬਾਅਦ ਕਾਂਗਰਸੀ ਅਤੇ ਅਕਾਲੀ ਆਹਮੋ-ਸਾਹਮਣੇ ਆ ਗਏ ਅਤੇ ਪੁਲਸ ਵਲੋਂ ਗੁਰਦੀਪ ਸਿੰਘ ਗੋਸ਼ਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਗੋਸ਼ਾ ਦੀ ਗ੍ਰਿਫਤਾਰੀ ਖਿਲਾਫ ਚੱਲ ਰਹੇ ਧਰਨੇ 'ਚ ਮਜੀਠੀਆ ਸਮੇਤ ਕਈ ਸੀਨੀਅਰ ਅਕਾਲੀ ਆਗੂ ਪੁੱਜੇ ਹੋਏ ਹਨ। 
 


author

Babita

Content Editor

Related News