ਸਿੱਧੂ ਜੋੜੇ ਨੇ ਰਚੀ ਮੇਰੇ ਖਿਲਾਫ ਸਾਜ਼ਿਸ਼ : ਮਜੀਠੀਆ

03/19/2018 7:24:07 PM

ਚੰਡੀਗੜ੍ਹ (ਮਨਮੋਹਨ ਸਿੰਘ) : ਬੀਤੇ ਦਿਨੀਂ ਸਿੱਧੂ ਜੋੜੇ ਵਲੋਂ ਹਾਈਕੋਰਟ ਦੀ ਰਿਪੋਰਟ ਜਨਤਕ ਕਰਨ 'ਤੇ ਬਿਕਰਮ ਮਜੀਠੀਆ ਨੇ ਸਵਾਲ ਚੁੱਕੇ ਹਨ। ਮਜੀਠੀਆ ਦਾ ਕਹਿਣਾ ਹੈ ਕਿ ਨਵਜੋਤ ਕੌਰ ਸਿੱਧੂ ਕੋਲ ਇਹ ਗੁਪਤ ਰਿਪੋਰਟ ਕਿਵੇਂ ਆ ਗਈ, ਨਵਜੋਤ ਕੌਰ ਸਰਕਾਰ ਦੇ ਕਿਹੜੇ ਅਹੁਦੇ 'ਤੇ ਵਿਰਾਜਮਾਨ ਹਨ ਜਿਹੜੀ ਉਨ੍ਹਾਂ ਕੋਲ ਹਾਈਕੋਰਟ ਦੀ ਇਹ ਰਿਪੋਰਟ ਆਈ।
ਇਸ ਦੇ ਨਾਲ ਹੀ ਮਜੀਠੀਆ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐੱਸ. ਟੀ. ਐੱਫ. ਹਰਪ੍ਰੀਤ ਸਿੰਘ ਸਿੱਧੂ ਦੀ ਮਾਸੀ ਮੇਰੀ ਚਾਚੀ ਲੱਗਦੀ ਹੈ ਅਤੇ ਨਿੱਜੀ ਦੁਸ਼ਮਣੀ ਦੇ ਚੱਲਦੇ ਹੀ ਉਸ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਾਲ ਮਿਲ ਕੇ ਫਸਾਉਣ ਲਈ ਇਹ ਸਾਰੀ ਸਾਜ਼ਿਸ਼ ਰਚੀ ਹੈ, ਜਿਸ ਦਾ ਜਵਾਬ ਉਨ੍ਹਾਂ ਨੂੰ ਦੇਣਾ ਪਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿੱਧੂ ਜੋੜੇ ਵਲੋਂ ਐੱਸ. ਟੀ. ਐੱਫ. ਦੀ ਰਿਪੋਰਟ ਜਨਤਕ ਕੀਤੀ ਗਈ, ਜਿਸ ਵਿਚ ਬਿਕਰਮ ਮਜੀਠੀਆ ਦੇ ਡਰੱਗ ਮਾਮਲੇ ਵਿਚ ਸ਼ਾਮਿਲ ਹੋਣ ਦੇ ਸਬੂਤ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਰਿਪੋਰਟ ਦੇ ਆਧਾਰ ਤੇ ਸਿੱਧੂ ਜੋੜੇ ਆਪਣੀ ਹੀ ਸਰਕਾਰ ਤੋਂ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਸਿੱਧੂ ਜੋੜੇ ਨੇ ਐੱਸ. ਟੀ. ਐੱਫ. ਵੱਲੋਂ ਹਾਈ ਕੋਰਟ 'ਚ ਦਿੱਤੀ ਗਈ ਰਿਪੋਰਟ ਦੇ ਹਵਾਲੇ ਨਾਲ ਇਹ ਮੰਗ ਕਰਦੇ ਹੋਏ ਕਿਹਾ ਸੀ ਕਿ ਹੁਣ ਤਾਂ ਸਾਰੇ ਪੁਖਤਾ ਸਬੂਤ ਮਿਲ ਚੁੱਕੇ ਹਨ। ਸਿੱਧੂ ਨੇ ਕਿਹਾ ਸੀ ਕਿ ਜੇਕਰ ਡਰੱਗ ਰੈਕੇਟ ਦੇ ਕਿੰਗ ਪਿਨ ਮਜੀਠੀਆ ਨੂੰ 35 ਲੱਖ ਦੀ ਮਦਦ ਕਰਨ ਵਾਲੇ ਜੌਹਲ ਦੀ ਜਾਇਦਾਦ ਦੀ ਜਾਂਚ ਹੋ ਸਕਦੀ ਹੈ ਤਾਂ ਉਸ ਦੀ ਜਾਇਦਾਦ ਦੀ ਜਾਂਚ ਕਿਉਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਰਿਪੋਰਟ 'ਚ ਸਾਫ ਕਿਹਾ ਗਿਆ ਹੈ ਕਿ ਪਰਮਿੰਦਰ ਸਿੰਘ ਪਿੰਦੀ, ਅਮਰਿੰਦਰ ਸਿੰਘ ਲਾਲੀ ਤੇ ਸਤਿੰਦਰ ਸਿੰਘ ਸੱਤਾ ਨੂੰ ਉਸ ਦੀ ਸਰਪ੍ਰਸਤੀ ਪ੍ਰਾਪਤ ਸੀ ਅਤੇ ਇਹ ਕੈਨੇਡਾ ਤੋਂ ਆ ਕੇ ਉਸ ਦੀ ਸਰਕਾਰੀ ਗੱਡੀ ਅਤੇ ਗੰਨਮੈਨ ਨਾਲ ਘੁੰਮਦੇ ਸਨ। ਸਿੱਧੂ ਨੇ ਦੋਸ਼ ਲਾਇਆ ਕਿ ਮਜੀਠੀਆ ਹੀ ਡਰੱਗ ਰੈਕੇਟ ਦਾ ਕਿੰਗ ਪਿਨ ਹੈ।  


Related News