ਵਿਰੋਧੀ ਧਿਰ ਦੇ ਲੀਡਰਾਂ ਨੂੰ ਅੰਦੋਲਨ ਤੋਂ ਦੂਰ ਰੱਖਣਾ ਮੋਰਚੇ ਦੀ ਸਭ ਤੋਂ ਵੱਡੀ ਗਲਤੀ : ਚਢੂਨੀ (ਵੀਡੀਓ)

06/14/2021 11:42:23 PM

ਨਵੀਂ ਦਿੱਲੀ,ਜਲੰਧਰ(ਸੋਢੀ)- ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਅੱਜ 'ਜਗ ਬਾਣੀ' ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਕਈ ਵੱਡੀਆਂ ਗੱਲਾਂ ਤੋਂ ਪਰਦਾ ਚੁੱਕਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੀਡਰਾਂ ਨੂੰ ਨਾਲ ਲੈ ਕੇ ਨਾ ਚੱਲਣਾ ਸਯੁੰਕਤ ਕਿਸਾਨ ਮੋਰਚੇ ਦੀ ਸਭ ਤੋਂ ਵੱਡੀ ਗਲਤੀ ਸੀ। ਉਨ੍ਹਾਂ ਕਿਹਾ ਕੀ ਲੋਕਤੰਤਰ 'ਚ ਵਿਰੋਧੀ ਧਿਰ ਦਾ ਅਹਿਮ ਰੋਲ ਹੁੰਦਾ ਹੈ ਜੇਕਰ ਸੰਯੁਕਤ ਕਿਸਾਨ ਮੋਰਚਾ ਵਿਰੋਧੀ ਧਿਰ ਨੂੰ ਅੰਦੋਲਨ ਤੋਂ ਦੂਰ ਨਾ ਰੱਖਦਾ ਤਾਂ ਅਸੀਂ ਇਹ ਅੰਦੋਲਨ ਬੜੇ ਚਿਰਾਂ ਦਾ ਜਿੱਤ ਲੈਣਾ ਸੀ।  

ਇਹ ਵੀ ਪੜ੍ਹੋ: ਜੇਕਰ 'ਬਾਦਲ' ਜਾਂਚ ਟੀਮ ਅੱਗੇ ਪੇਸ਼ ਨਹੀਂ ਹੁੰਦੇ ਤਾਂ ਸਿੱਖ ਜਥੇਬੰਦੀਆਂ ਵਲੋਂ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ : ਦਾਦੂਵਾਲ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸਯੁੰਕਤ ਕਿਸਾਨ ਮੋਰਚਾ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰ ਘੇਰੀ ਬੈਠਿਆ ਹੈ ਪਰ ਕੇਂਦਰ ਸਰਕਾਰ ਦੇ ਕੰਨਾਂ 'ਚ ਜੂੰ ਨਹੀਂ ਸਰਕ ਰਹੀ। ਸਯੁੰਕਤ ਕਿਸਾਨ ਮੋਰਚੇ ਦੀ ਰਣਨੀਤੀ ਬਾਰੇ ਜਦੋਂ ਪੱਤਰਕਾਰ ਵਲੋਂ ਗੁਰਨਾਮ ਸਿੰਘ ਚਢੂਨੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਦੇ ਹਾਲਾਤ ਨਾ ਪਹਿਲਾਂ ਚੰਗੇ ਸਨ ਅਤੇ ਨਾ ਹੀ ਹੁਣ ਪਰ ਇਨ੍ਹਾਂ ਕਾਨੂੰਨਾਂ ਨਾਲ ਹੋਰ ਵੀ ਹਾਲਾਤ ਵਿਗੜਨਗੇ। ਉਨ੍ਹਾਂ ਕਿਹਾ ਸਾਡੀ ਲੜਾਈ ਤਾਂ ਜਿਉਂਦਾ ਰਹਿਣ ਦੀ ਹੈ ਸਾਡਾ ਝੁਕਣਾ ਮਰਨ ਸਮਾਨ ਹੋਵੇਗਾ, ਜਿਉਂਦੇ ਰਹਿਣ ਲਈ ਅਸੀਂ ਕਿਸੇ ਵੀ ਹੱਦ ਤੱਕ ਲੜਾਂਗੇ, ਚਾਹੇ ਕਾਲੇ ਕਾਨੂੰਨ ਰੱਦ ਨਹੀਂ ਹੋਏ ਪਰ ਸਾਡੀ ਜਿੱਤ ਪੱਕੀ ਹੈ ਪਿੱਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੀ ਹਾਲਤ ਨਾਜ਼ੁਕ ਹੋ ਗਈ ਹੈ। ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 'ਹੱਠ ਭਅੰਕਰ ਹੁੰਦਾ ਹੈ ਇਹ ਪਰਿਵਾਰ ਵੀ ਗਵਾਉਂਦੈ ਅਤੇ ਰਾਜ ਵੀ' ਮੋਦੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਇੰਝ ਹੀ ਭਾਜਪਾ ਨਾਲ ਹੋਵੇਗੀ।

ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਸਕੂਲ ਨੰਬਰ ਇਕ ਹੋਣ ਦੇ ਅੰਕੜੇ ਨੂੰ ਜਨਤਾ ਨੇ ਨਕਾਰਿਆ : ਭਰਾਜ

ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚਿੱਠੀ ਤਾਂ ਸਿਰਫ ਇਸ ਲਈ ਲਿਖੀ ਗਈ ਕਿ ਕੇਂਦਰ ਵਲੋਂ ਮੀਡੀਆ 'ਚ ਕਿਹਾ ਗਿਆ ਸੀ ਕਿ ਅਸੀਂ ਇਹ ਮਸਲਾ ਸੁਲਝਾਉਣ ਲਈ ਤਿਆਰ ਹਾਂ ਪਰ ਕਿਸਾਨ ਤਿਆਰ ਨਹੀਂ, ਉਹ ਹੱਠਧਰਮੀ ਕਰੀ ਬੈਠੇ ਹਨ। ਚਿੱਠੀ ਲਿੱਖ ਸਿਰਫ ਅਸੀਂ ਕੇਂਦਰ ਦੇ ਬਿਆਨਾਂ ਨੂੰ ਝੂਠਾ ਸਾਬਿਤ ਕੀਤਾ ਹੈ। ਉਨ੍ਹਾਂ ਕੋਲ ਹੁਣ ਕੁਝ ਵੀ ਕਹਿਣ ਲਈ ਨਹੀਂ, ਇਸ ਲਈ ਲਗਾਤਾਰ ਉਹ ਝੂਠ ਬੋਲ ਕੇ ਲੋਕਾਂ ਨੂੰ ਕਿਸਾਨਾਂ ਖ਼ਿਲਾਫ਼ ਭੜਕਾ ਰਹੇ ਹਨ। 
 


Bharat Thapa

Content Editor

Related News