ਜਲੰਧਰ ਦੀ ਸਿਆਸਤ ''ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ

Monday, Apr 27, 2026 - 12:07 PM (IST)

ਜਲੰਧਰ ਦੀ ਸਿਆਸਤ ''ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ

ਜਲੰਧਰ (ਚੋਪੜਾ)-ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਨਵੇਂ ਨਿਵਾਸ 'ਤੇ ਕਰਵਾਏ ਗਏ ਵਿਧਾਨ ਸਭਾ ਪੱਧਰੀ ਵਰਕਰ ਮਿਲਣੀ ਪ੍ਰੋਗਰਾਮ ਨੇ ਕਾਂਗਰਸ ਦੀ ਅੰਦਰੂਨੀ ਗੁੱਟਬੰਦੀ ਨੂੰ ਉਜਾਗਰ ਕਰ ਦਿੱਤਾ ਹੈ। ਬੀਤੀ ਰਾਤ ਵੈਸਟ ਵਿਧਾਨ ਸਭਾ ਹਲਕੇ ਦਾ ਪ੍ਰੋਗਰਾਮ ਇਕਜੁੱਟਤਾ ਦੀ ਬਜਾਏ ਤਿੰਨ ਵੱਖ-ਵੱਖ ਧੜਿਆਂ ’ਚ ਵੰਡਿਆ ਨਜ਼ਰ ਆਇਆ।

ਜਾਣਕਾਰੀ ਅਨੁਸਾਰ ਇਕ ਧੜੇ ਦੀ ਅਗਵਾਈ ਵੈਸਟ ਹਲਕਾ ਇੰਚਾਰਜ ਸੁਰਿੰਦਰ ਕੌਰ ਨੇ ਕੀਤੀ ਜਦਕਿ ਦੂਜੇ ਧੜੇ ’ਚ ਕੌਂਸਲਰ ਪਵਨ ਕੁਮਾਰ ਆਪਣੇ ਸਮਰਥਕਾਂ ਨਾਲ ਵੱਖਰੇ ਤੌਰ ’ਤੇ ਪ੍ਰੋਗਰਾਮ ’ਚ ਪਹੁੰਚੇ। ਉੱਥੇ ਹੀ ਤੀਜਾ ਅਸੰਤੁਸ਼ਟ ਗੁੱਟ, ਜਿਸ ’ਚ ਸੁਦੇਸ਼ ਭਗਤ, ਐਡਵੋਕੇਟ ਬਚਨ ਲਾਲ, ਵਰਿੰਦਰ ਕਾਲੀ, ਸ਼ਾਲੂ ਜਰੇਵਾਲ ਅਤੇ ਹੋਰ ਆਗੂਆਂ ਨੇ ਦੋਵਾਂ ਤੋਂ ਦੂਰੀ ਬਣਾਉਂਦੇ ਹੋਏ ਪ੍ਰੋਗਰਾਮ ਤੋਂ ਲਗਭਗ ਇਕ ਘੰਟਾ ਪਹਿਲਾਂ ਹੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਵਾਪਸ ਪਰਤ ਗਏ। ਇਸੇ ਤਰ੍ਹਾਂ ਕਰਤਾਰਪੁਰ ਹਲਕੇ ਦੇ ਪ੍ਰੋਗਰਾਮ ’ਚ ਵੀ ਇੰਚਾਰਜ ਰਾਜਿੰਦਰ ਸਿੰਘ ਅਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਆਪਣੇ-ਆਪਣੇ ਸਮਰਥਕਾਂ ਨਾਲ ਆਮੋ-ਸਾਹਮਣੇ ਦਿਖਾਈ ਦਿੱਤੇ, ਜਿਸ ਨਾਲ ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ ਕਾਂਗਰਸ 'ਚ ਕੀਤੀਆਂ ਅਹਿਮ ਨਿਯੁਕਤੀਆਂ, ਇਨ੍ਹਾਂ ਵੱਡੇ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ, ਵੇਖੋ List

ਦੂਜੇ ਪਾਸੇ ਸੁਰਿੰਦਰ ਕੌਰ ਅਤੇ ਪਵਨ ਕੁਮਾਰ ਨੇ ਸੰਸਦ ਮੈਂਬਰ ਚੰਨੀ ਨੂੰ ਉਨ੍ਹਾਂ ਦੇ ਨਵੇਂ ਨਿਵਾਸ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪਵਨ ਕੁਮਾਰ ਨੇ ਦੱਸਿਆ ਕਿ ਸੰਸਦ ਮੈਂਬਰ ਨੇ ਉਨ੍ਹਾਂ ਨੂੰ ਹਲਕੇ ’ਚ ਹੋਰ ਸਰਗਰਮੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਸਮਰਥਕਾਂ ਨੇ ਮੰਗ ਉਠਾਈ ਕਿ ਵੈਸਟ ਹਲਕੇ ਦੀ ਕਮਾਨ ਪਵਨ ਕੁਮਾਰ ਨੂੰ ਸੌਂਪੀ ਜਾਵੇ, ਤਾਂ ਜੋ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ 2027 ਦੇ ਮਿਸ਼ਨ ਨੂੰ ਸਫ਼ਲ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ Alert ਜਾਰੀ ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, 30 ਤੱਕ ਮੌਸਮ ਦੀ ਵੱਡੀ ਭਵਿੱਖਬਾਣੀ

ਇਸ ਮੌਕੇ ਕੌਂਸਲਰ ਬੰਟੀ ਨੀਲਕੰਠ, ਅਸਵਿੰਦਰ ਸਿੰਘ, ਅਸ਼ੋਕ ਕੁਮਾਰ, ਰਾਜਿੰਦਰ ਕੁਮਾਰ, ਜੈਪਾਲ, ਕਰਨਦੀਪ, ਬਲਵੀਰ ਕਲੇਰ, ਵਿਕਰਮ, ਮੱਖਣ ਰੱਤੂ, ਕਮਰੂਦੀਨ, ਹਨੀ ਕੁਮਾਰ, ਲਛਮਣ ਮਾਹੇ, ਸਤਪਾਲ, ਰਾਜਾ, ਮੋਹਿਤ ਕੁਮਾਰ, ਓਂਕਾਰ, ਡੈਨੀ ਮਾਹੇ, ਮੋਹਿਤ ਰੱਤੂ, ਕਾਰਤਿਕ, ਅਨਿਲ ਕੁਮਾਰ, ਦੀਪਕ ਟੇਲਾ, ਦਿਨੇਸ਼ ਲੋਧਾ, ਰਾਜੀਵ ਰਤਨ, ਸੰਜੀਵ ਸੋਨੂ, ਅਮਜਦ ਕੁਮਾਰ, ਸੁਰਿੰਦਰ ਕੁਮਾਰ, ਰਿੰਕੂ, ਰਿੰਕਾ, ਅਮਿਤ ਕੁਮਾਰ, ਜਿੰਦਰ ਸਿੰਘ, ਅਮਰਿੰਦਰ ਸਿੰਘ, ਅਮਰਜੀਤ, ਬਲਵਿੰਦਰ, ਵਿਪਿਨ ਕੁਮਾਰ ਸਮੇਤ ਹੋਰ ਵਰਕਰ ਵੀ ਮੌਜੂਦ ਰਹੇ।
 

ਇਹ ਵੀ ਪੜ੍ਹੋ: Punjab: ਅਚਾਨਕ ਗੁਰਦੁਆਰਿਆਂ 'ਚ ਹੋਈ ਅਨਾਊਂਸਮੈਂਟ! ਮਿੰਟਾਂ 'ਚ ਮਚੀ ਹਫ਼ੜਾ-ਦਫ਼ੜੀ, ਖੇਤਾਂ ਵੱਲ ਭੱਜੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News