ਸੰਨੀ ਦਿਓਲ ਲਈ ਵੱਧੀ ਮੁਸ਼ਕਿਲ, ਚੋਣ ਕਮਿਸ਼ਨ ਨੇ ਮੰਗੀ ਲੱਖਾਂ ਰੁਪਇਆਂ ਦੇ ਖਰਚ ਦੀ ਜਾਣਕਾਰੀ

Thursday, May 09, 2019 - 11:41 PM (IST)

ਸੰਨੀ ਦਿਓਲ ਲਈ ਵੱਧੀ ਮੁਸ਼ਕਿਲ, ਚੋਣ ਕਮਿਸ਼ਨ ਨੇ ਮੰਗੀ ਲੱਖਾਂ ਰੁਪਇਆਂ ਦੇ ਖਰਚ ਦੀ ਜਾਣਕਾਰੀ

ਜਲੰਧਰ (ਵੈੱਬ ਡੈਸਕ) - ਸੂਬੇ ਵਿਚ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰਾਂ ਹੀ ਗੁਰਦਾਸਪੁਰ ਤੋਂ ਚੋਣ ਮੈਦਾਨ ਵਿਚ ਉਤਰੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਲਈ ਮੁਸ਼ਕਿਲਾਂ ਵੱਧਦੀਆ ਨਜ਼ਰ ਆ ਰਹੀਆਂ ਨੇ । ਹਾਲ ਹੀ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਨੇ ਸੰਨੀ ਦਿਓਲ ਦੇ ਚੋਣ ਖਰਚੇ ਵਿਚ 6 ਲੱਖ 68 ਹਜਾਰ 445 ਰੁਪਏ ਦਾ ਫ਼ਰਕ ਹੋਣ ਦੇ ਕਾਰਨ ਸੰਨੀ ਦਿਓਲ ਨੂੰ ਨੋਟਿਸ ਭੇਜਿਆ ਹੈ । ਜਿਸ ਵਿਚ ਸੰਨੀ  ਦਿਓਲ ਨੂੰ ਬਣਦੀ ਜਾਣਕਾਰੀ ਦਾ ਵੇਰਵਾ ਦੇਣ ਦੇ ਆਦੇਸ਼ ਦਿੱਤੇ ਗਏ ਹਨ।  

ਸੰਨੀ ਦਿਓਲ ਦੇ 5 ਮਈ ਤੋਂ  ਪਹਿਲਾਂ ਹਰ ਦਿਨ ਹੋਏ ਖਰਚੇ ਦੇ ਵੇਰਵੇ ਤੋਂ ਇਲਾਵਾਂ ਉਹਨਾਂ ਲਈ ਚੋਣ ਪ੍ਰਚਾਰ ਕਰਨ ਆਏ ਸਟਾਰ ਪ੍ਰਚਾਰਕਾਂ ਦਾ ਖਰਚੇ  ਦੀ ਜਾਣਕਾਰੀ ਮੰਗੀ ਹੈ । ਤੁਹਾਨੂੰ ਦੱਸ ਦਈਏ ਸੰਨੀ ਦਿਓਲ ਦੇ ਪ੍ਰਚਾਰ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਠਾਨਕੋਟ ਵਿਚ ਸ਼ਿਰਕਤ ਕੀਤੀ ਸੀ । ਇਸ ਤੋਂ ਇਲਾਵਾ ਚੋਣ  ਪ੍ਰਚਾਰ ਲਈ ਵਰਤੇ ਜਾਣ ਵਾਲੇ ਸਾਧਣ ,ਸੋਸ਼ਲ ਮੀਡਿਆ ਤੇ ਪ੍ਰਚਾਰ ਲਈ ਵਰਤੇ ਜਾਣ ਵਾਲੇ ਵਿਗਿਆਪਨਾਂ ਅਤੇ ਆਈ ਟੀ ਸੈੱਲ ਵਰਕਰਾਂ ਨੂੰ  ਦਿੱਤੀਆਂ  ਜਾਣ ਵਾਲਿਆਂ ਤਨਖਾਹਾਂ ਦੀ ਜਾਣਕਾਰੀ ਤੋਂ ਇਲਾਵਾਂ ਸੰਨੀ ਦਿਓਲ ਦੇ ਬੈਂਕ ਵਿਚ ਜਮ੍ਹਾਂ ਰਾਸ਼ੀ ਦਾ ਵੇਰਵਾ ਮੰਗਿਆ ਹੈ। ਨਾਲ ਹੀ ਪਰਿਵਾਰ ਦੁਆਰਾ ਵਰਤੀਆ  ਜਾਣ ਵਾਲੀ ਹਵਾਈ ਸਹੂਲਤਾਂ ਦੇ ਸਮੇਤ ਹੋਰ ਸਟਾਰ ਜੋ ਵੀ ਉਹਨਾਂ ਦੇ ਚੋਣ ਪ੍ਰਚਾਰ ਲਈ ਆਉਂਦੇ ਹਨ ਉਹਨਾਂ  ਦੀ ਵੀ ਜਾਣਕਾਰੀ ਮੰਗੀ ਗਈ ਹੈ। ਗੌਰਤਲਬ ਹੈ ਕੁਝ ਦਿਨ ਪਹਿਲਾਂ ਹੀ  ਕਾਂਗਰਸ ਵਲੋਂ ਸੰਨੀ ਦਿਓਲ ਵਲੋ ਸੀਮਾ ਤੋਂ ਵੱਧ ਖ਼ਰਚ ਕਰਨ ਦੀ ਸ਼ਿਕਾਇਤ ਚੋਣ ਕਮਿਸ਼ਨਰ ਕੋਲ ਕੀਤੀ ਗਈ ਗਈ ਸੀ। 


Related News