ਪੰਜਾਬ ''ਚ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ''ਖ਼ਤਰਾ'' ਬਣ ਰਹੇ ਮੀਟਰ ਵਾਲੇ ਬਕਸੇ

Sunday, Aug 30, 2026 - 06:00 PM (IST)

ਪੰਜਾਬ ''ਚ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ''ਖ਼ਤਰਾ'' ਬਣ ਰਹੇ ਮੀਟਰ ਵਾਲੇ ਬਕਸੇ

ਤਲਵੰਡੀ ਭਾਈ (ਪਾਲ)- ਬਿਜਲੀ ਚੋਰੀ ਰੋਕਣ ਲਈ ਪਹਿਲਾਂ ਬੇਸ਼ੱਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਿਛਲੇ ਲੰਮੇ ਸਮੇਂ ਤੋਂ ਹਰ ਸੰਭਵ ਯਤਨ ਕਰਦੇ ਨਜ਼ਰੀ ਆਉਂਦੇ ਹੁੰਦੇ ਸਨ ਪਰ ਇਨ੍ਹਾਂ ਯਤਨਾਂ ਦੌਰਾਨ ਵਰਤੀ ਗਈ ਲਾਪਰਵਾਹੀ ਹੁਣ ਤੱਕ ਅਨੇਕਾਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੀ ਹੈ ਅਤੇ ਕਈ ਕੀਮਤੀ ਜਾਨਾਂ ਇਸ ਦਾ ਸ਼ਿਕਾਰ ਹੋ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਕਈ ਸਾਲ ਪਹਿਲਾਂ ਬਿਜਲੀ ਚੋਰੀ ਨੂੰ ਰੋਕਣ ਲਈ ਕਈ ਖ਼ਪਤਕਾਰਾਂ ਵੱਲੋਂ ਨਾਜਾਇਜ਼ ਲਗਾਈ ਜਾ ਰਹੀ ਮੀਟਰ ਤੋਂ ਸਿੱਧੀ ਕੁੰਢੀ ਨੂੰ ਸਦਾ ਲਈ ਬੰਦ ਕਰਨ ਦੇ ਮਕਸਦ ਨੂੰ ਮੁੱਖ ਰੱਖਦਿਆਂ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿਚ ਲੱਗੇ ਬਿਜਲੀ ਦੀ ਰੀਡਿੰਗ ਦੇਣ ਵਾਲੇ ਮੀਟਰਾਂ ਨੂੰ ਬਾਹਰ ਕੱਢਣ ਦਾ ਕੰਮ ਪੱਕੇ ਤੌਰ 'ਤੇ ਕਰ ਦਿੱਤਾ ਗਿਆ ਸੀ। ਤਲਵੰਡੀ ਭਾਈ ਸਮੇਤ ਨੇੜਲੇ ਪਿੰਡਾਂ ਅਤੇ ਕਸਬਿਆਂ ਦੀਆਂ ਗਲੀਆਂ ਦੇ ਮੋੜਾਂ ਨੇੜੇ 10, 20, 30 ਮੀਟਰਾਂ ਵਾਲੇ ਬਕਸੇ ਅਤੇ ਕਈ ਥੋੜ੍ਹੇ ਘਰਾਂ ਦੇ ਨੇੜਲੇ ਖੰਬਿਆਂ ਦੇ ਪੋਲਾਂ ’ਤੇ 4-4 ਮੀਟਰਾਂ ਵਾਲੇ ਛੋਟੇ ਬਕਸੇ ਵੀ ਲਗਾਏ ਗਏ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਨੂੰਹ-ਪੁੱਤ ਨੇ ਪਿਓ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ

ਬੇਸ਼ੱਕ ਬਿਜਲੀ ਵਿਭਾਗ ਵੱਲੋਂ ਇਹ ਸਾਰਾ ਕੰਮ ਠੇਕੇ 'ਤੇ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਤਾਂ ਮੁਕਤੀ ਪਾ ਲਈ ਸੀ ਪਰ ਉਸ ਸਮੇਂ ਦੇ ਠੇਕੇਦਾਰ ਨੇ ਇਸ ਕੰਮ ਲਈ ਕੁਝ ਅਨਜਾਣ ਲੋਕਾਂ ਨੂੰ ਬਿਜਲੀ ਦੇ ਮੀਟਰ ਬਾਹਰ ਕੱਢਣ ਲਈ ਰੱਖਿਆ ਹੋਇਆ ਸੀ, ਜਿਨ੍ਹਾਂ ਨੇ ਸਰਕਾਰੀ ਹਦਾਇਤਾਂ ਮੁਤਾਬਕ ਇਨ੍ਹਾਂ ਮੀਟਰ ਬਕਸਿਆਂ 'ਚ ਕਰੰਟ ਆਉਣ ਤੋਂ ਬਚਾਅ ਕਰਨ ਲਈ ਇਸ ਨੇ 80 ਫੁੱਟ ਡੂੰਘੇ ਅਰਥ ਨਾਲ ਜੋੜਣ ਦੀ ਬਜਾਏ ਉਸੇ ਤਰ੍ਹਾਂ ਹੀ ਛੱਡ ਦਿੱਤੇ ਜਾਣ ਕਾਰਨ ਇਹ ਮੀਟਰ ਬਕਸੇ ਜੋਕਿ ਇਕ ਦਮ ਖੁੱਲ੍ਹੇ ਪਏ ਹਨ ਅਤੇ ਥੋੜ੍ਹੀ ਜਿਹੀ ਬਾਰਿਸ਼ ਹੋ ਜਾਣ ਸਮੇਂ ਤਾਰਾਂ ਦੀ ਸਪਾਰਕਿੰਗ ਹੋ ਜਾਣ ਨਾਲ ਕਰੰਟ ਮਾਰਨ ਲੱਗ ਜਾਂਦੇ ਹਨ, ਉਸ ਸਮੇਂ ਇਨ੍ਹਾਂ ਦੇ ਨੇੜੀਓਂ ਲੰਘਣ ਵਾਲੇ ਬੱਚੇ, ਬਜ਼ੁਰਗ ਜਾਂ ਬੇਜ਼ੁਬਾਨ ਪਸ਼ੂ ਅਕਸਰ ਇੱਥੇ ਕਰੰਟ ਲੱਗਣ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈਆਂ ਨੂੰ ਬਿਜਲੀ ਮਹਿਕਮੇ ਦੀ ਇਸ ਵੱਡੀ ਲਾਪਰਵਾਹੀ ਦਾ ਖਮਿਆਜ਼ਾ ਆਪਣੀ ਜਾਨ ਦੀ ਬੱਲੀ ਦੇ ਕੇ ਚੁਕਾਉਣ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਕੁੜੀ ਦੀ ਇਕ ਸਾਲ ਤੱਕ ਨੌਜਵਾਨ ਰੋਲ਼ਦਾ ਰਿਹਾ ਪੱਤ! ਭੂਆ ਵੀ ਦਿੰਦੀ ਰਹੀ ਸਾਥ, ਜਦ ਖੁੱਲ੍ਹਿਆ ਭੇਤ ਤਾਂ...

ਇਲਾਕੇ ਦੇ ਸੂਝਵਾਨ ਲੋਕਾਂ ਨੇ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਇਸ ਤਰ੍ਹਾਂ ਲਾਵਾਰਿਸ ਹਾਲਤ ਵਿਚ ਖੁੱਲ੍ਹੇ ਮੀਟਰ ਬਕਸਿਆਂ ਵਿਚ ਕਈ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜਛਾੜ ਨੂੰ ਰੋਕਣ ਲਈ ਮਹਿਕਮਾ ਇਨ੍ਹਾਂ ਨੂੰ ਪੂਰਨ ਤੌਰ ’ਤੇ ਲਾਕ ਕਰਕੇ ਇਸ ਦੀ ਚਾਬੀ ਆਪਣੇ ਕਰਮਚਾਰੀਆਂ ਦੇ ਹੱਥ ਰੱਖੇ ਅਤੇ ਇਨ੍ਹਾਂ ਨੂੰ ਕਰੰਟ ਮਾਰਨ ਤੋਂ ਬਚਾ ਕਰਨ ਲਈ ਇਨ੍ਹਾਂ ਨੂੰ ਡੂੰਘੇ ਅਰਥ ਸਿਸਟਮ ਨਾਲ ਜੋੜਿਆ ਜਾਵੇ ਤਾਂ ਲੋਕਾਂ ਲਈ ਖਤਰਾ ਬਣਦੇ ਜਾ ਰਹੇ ਮੀਟਰ ਬਕਸਿਆਂ ਤੋਂ ਲੋਕਾਂ ਲਈ ਖ਼ਤਰਾ ਬਣਦੇ ਜਾ ਰਹੇ ਮੀਟਰ ਬਕਸਿਆਂ ਤੋਂ ਲੋਕਾਂ ਦੀ ਹਿਫ਼ਾਜਤ ਹੋ ਸਕੇ।

ਇਹ ਵੀ ਪੜ੍ਹੋ: DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਮਿਲਿਆ ਸ਼ੱਕੀ ਬੈਗ! ਤਲਾਸ਼ੀ ਲੈਣ 'ਤੇ ਪੁਲਸ ਦੇ ਉੱਡੇ ਹੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News