ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ, ਛਿੜੀਆਂ ਨਵੀਆਂ ਚਰਚਾਵਾਂ
Thursday, May 15, 2025 - 11:22 AM (IST)

ਜਲੰਧਰ (ਰਾਹੁਲ)–ਪ੍ਰਧਾਨ ਮੰਤਰੀ ਦੇ ਆਦਮਪੁਰ ਏਅਰਬੇਸ ’ਤੇ ਆਉਣ ਅਤੇ ਇਸੇ ਦੌਰਾਨ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਸਕਿਓਰਿਟੀ ਅਤੇ ਉਨ੍ਹਾਂ ਦੀ ਜਿਪਸੀ ਵਾਪਸ ਲਏ ਜਾਣ ਦੀਆਂ ਖ਼ਬਰਾਂ ਨੇ ਸਿਆਸੀ ਹਲਕਿਆਂ ਵਿਚ ਕਈ ਨਵੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਵਿਧਾਇਕ ਦੀ ਸੁਰੱਖਿਆ ਵਾਪਸੀ ਦਾ ਕਾਰਨ ਤਾਂ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਪਰ ਮਾਨ ਸਰਕਾਰ ਦੇ ਇਸ ਕਦਮ ਨਾਲ ਭਾਜਪਾ ਅੰਦਰ ਇਕ ਨਵੀਂ ਹਲਚਲ ਪੈਦਾ ਹੋ ਗਈ ਹੈ। ਭਾਜਪਾ ਦੀਆਂ ਵੱਖ-ਵੱਖ ਧਿਰਾਂ ਇਸ ਉਪਰੰਤ ਸਰਗਰਮ ਹੋ ਗਈਆਂ ਹਨ।
ਸੂਤਰਾਂ ਦੀ ਮੰਨੀਏ ਤਾਂ ਭਾਜਪਾ ਦੀ ਇਕ ਧਿਰ ਦਾ ਕਹਿਣਾ ਹੈ ਕਿ ਭਾਜਪਾ ਦੇ ਸਾਬਕਾ ਸੀ. ਪੀ. ਐੱਸ. ਵਿਧਾਇਕ ਰਮਨ ਅਰੋੜਾ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਅਤੇ ਉਨ੍ਹਾਂ ਨੂੰ ਸਮੁੱਚਾ ਮਾਣ-ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਮਨਪਸੰਦ ਵਿਧਾਨ ਸਭਾ ਹਲਕੇ ਤੋਂ ਅਗਲੀ ਚੋਣ ਲੜਾਉਣ ਦਾ ਵਾਅਦਾ ਕਰਕੇ ਭਾਜਪਾ ਵਿਚ ਸ਼ਾਮਲ ਕਰਵਾਉਣ ਲਈ ਆਪਣੇ ਨਾਲ ਲੈ ਕੇ ਭਾਜਪਾ ਹੈੱਡਕੁਆਰਟਰ ਦਿੱਲੀ ਗਏ ਹਨ ਪਰ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਭਾਜਪਾ ਨੇਤਾ ਤਾਂ ਸ਼ਹਿਰ ਵਿਚ ਹੀ ਹਨ ਅਤੇ ਉਨ੍ਹਾਂ ਦਾ ਰਮਨ ਅਰੋੜਾ ਨਾਲ ਕੋਈ ਸੰਪਰਕ ਨਹੀਂ ਹੋਇਆ।
ਇਹ ਵੀ ਪੜ੍ਹੋ:ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਲਈ ਕੀਤੀ ਵਿਸ਼ੇਸ਼ ਮੰਗ
ਕਾਲੀਆ ਅਤੇ ਰਾਠੌਰ ਨੇ ਕੀਤੀ ਗੁਪਤ ਮੀਟਿੰਗ
ਭਾਜਪਾ ਦੇ ਇਕ ਹੋਰ ਗਰੁੱਪ ਨੇ ਅਫ਼ਵਾਹ ਫੈਲਾਅ ਦਿੱਤੀ ਕਿ ਜਲੰਧਰ ਕੇਂਦਰੀ ਤੋਂ ਮਜ਼ਬੂਤ ਉਮੀਦਵਾਰ ਮਨੋਰੰਜਨ ਕਾਲੀਆ ਅਤੇ ਸੰਭਾਵੀ ਉਮੀਦਵਾਰ ਰਾਕੇਸ਼ ਰਾਠੌਰ ਵਿਚ ਇਕ ਗੁਪਤ ਸਥਾਨ ’ਤੇ ਸਮਝੌਤਾ ਹੋ ਗਿਆ ਹੈ ਅਤੇ ਉਹ ਰਮਨ ਅਰੋੜਾ ਨੂੰ ਭਾਜਪਾ ਵਿਚ ਸ਼ਾਮਲ ਹੋਣ ਤੋਂ ਰੋਕ ਰਹੇ ਹਨ ਕਿਉਂਕਿ ਰਮਨ ਅਰੋੜਾ ਵੀ ਉਕਤ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਹਨ। ਇਸ ਸਬੰਧੀ ਜਦੋਂ ਦੋਵਾਂ ਨੇਤਾਵਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਵਿਚ ਅਣਜਾਣਤਾ ਜਤਾਉਂਦਿਆਂ ਇਸ ਨੂੰ ਕੋਰੀ ਅਫ਼ਵਾਹ ਦੱਸਿਆ।
ਰਮਨ ਅਰੋੜਾ ਜਲਦੀ ਹੀ ਭਾਜਪਾ ਕਰਨਗੇ ਜੁਆਇਨ
ਇਕ ਨੌਜਵਾਨ ਨੇਤਾ ਜੋ ਆਪਣੇ-ਆਪ ਨੂੰ ਭਾਜਪਾ ਦੇ ਸੰਗਠਨ ਮੰਤਰੀ ਦੇ ਕਾਫ਼ੀ ਨੇੜੇ ਦੱਸਦੇ ਹਨ, ਨੇ ਵੀ ਉਕਤ ਚਰਚਾਵਾਂ ਨੂੰ ਇਹ ਕਹਿ ਕੇ ਹਵਾ ਦਿੱਤੀ ਕਿ ਰਮਨ ਅਰੋੜਾ ਜਲਦੀ ਹੀ ਭਾਜਪਾ ਜੁਆਇਨ ਕਰ ਸਕਦੇ ਹਨ ਪਰ ਉਹ ਕਦੋਂ ਭਾਜਪਾ ਵਿਚ ਆਉਣਗੇ, ਇਹ ਹਾਲੇ ਤੈਅ ਨਹੀਂ ਹੋਇਆ।
ਇਹ ਵੀ ਪੜ੍ਹੋ: ਜਲੰਧਰ 'ਚ ਅਚਾਨਕ ਹੋਣ ਲੱਗੀ Announcement, ਲੋਕਾਂ ਨੂੰ ਪਈਆਂ ਭਾਜੜਾਂ
ਵਿਧਾਇਕ ਵਿਰੁੱਧ ਵਿਜੀਲੈਂਸ ਦੀ ਹੋ ਸਕਦੀ ਹੈ ਜਾਂਚ
ਸੂਤਰਾਂ ਅਨੁਸਾਰ ਵਿਧਾਇਕ ਰਮਨ ਅਰੋੜਾ ਵਿਰੁੱਧ ਵੱਖ-ਵੱਖ ਵਰਗਾਂ ਵੱਲੋਂ ਕੁਝ ਆਰਥਿਕ ਅਨਿਯਮਿਤਤਾਵਾਂ ਦੀਆਂ ਸ਼ਿਕਾਇਤਾਂ ਲਗਾਤਾਰ ਸਰਕਾਰ ਕੋਲ ਗਈਆਂ ਸਨ, ਜਿਸ ਕਾਰਨ ਮਾਨ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ। ਹੁਣ ਇਸ ਵਿਚ ਸੱਚਾਈ ਕੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਨ੍ਹਾਂ ਦੀ ਸੁਰੱਖਿਆ ਵਾਪਸੀ ਨੇ ਭਾਜਪਾ ਵਿਚ ਇੰਨੀ ਹਲਚਲ ਪੈਦਾ ਕਰ ਦਿੱਤੀ ਸੀ ਕਿ ਸੋਸ਼ਲ ਮੀਡੀਆ ’ਤੇ ਭਾਜਪਾ ਵਿਚ ਆਉਣ ਅਤੇ ਉਸ ਤੋਂ ਬਾਅਦ ਭਾਜਪਾ ਦੇ ਟਕਸਾਲੀ ਨੇਤਾਵਾਂ ਅਤੇ ਵਰਕਰਾਂ ਦੇ ਮਨੋਬਲ ਟੁੱਟਣ, ਭਾਜਪਾ ਦੀ ਪੰਜਾਬ ਵਿਚ ਹੋ ਰਹੀ ਦੁਰਗਤੀ ਵਰਗੇ ਸੰਵਾਦ ਵੀ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, Alert ਰਹਿਣ ਇਹ ਜ਼ਿਲ੍ਹੇ
ਟਕਸਾਲੀਆਂ ’ਤੇ ਵਿਸ਼ਵਾਸ ਦੀ ਬਜਾਏ ਉਧਾਰ ਦੇ ਨੇਤਾਵਾਂ ਨੂੰ ਸਨਮਾਨ
ਦੂਸਰੀਆਂ ਸਿਆਸੀ ਪਾਰਟੀਆਂ ਤੋਂ ਨੇਤਾਵਾਂ ਦੀ ਭਾਜਪਾ ਵਿਚ ਐਂਟਰੀ ਦੀਆਂ ਖ਼ਬਰਾਂ ਆਉਣ ਕਾਰਨ ਜ਼ਿਆਦਾਤਰ ਟਕਸਾਲੀ ਨੇਤਾਵਾਂ ਦਾ ਮੰਨਣਾ ਹੈ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਵਿਚ ਭਾਜਪਾ ਕਦੇ ਵੀ ਆਪਣਾ ਜਨ ਆਧਾਰ ਨਹੀਂ ਬਣਾ ਸਕੇਗੀ ਅਤੇ ਨਾ ਹੀ ਕਦੇ ਸੱਤਾ ਵਿਚ ਆ ਸਕੇਗੀ। ਪਾਰਟੀ ਆਪਣੇ ਮੁੱਢਲੇ ਅਤੇ ਟਕਸਾਲੀ ਵਰਕਰਾਂ ਅਤੇ ਨੇਤਾਵਾਂ ’ਤੇ ਿਵਸ਼ਵਾਸ ਕਰਨ ਦੀ ਬਜਾਏ ਉਧਾਰ ਦੇ ਨੇਤਾਵਾਂ ਨੂੰ ਸਨਮਾਨ ਦੇ ਰਹੀ ਹੈ। ਪੰਜਾਬ ਵਿਚ ਫੈਲ ਰਹੇ ਇਸ ਰੋਸ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਹਾਲੇ ਤਕ ਕੋਈ ਕਾਰਗਰ ਯਤਨ ਨਹੀਂ ਕੀਤੇ ਜਾ ਰਹੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 15 ਮਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸ਼ਹਿਰ ਵਾਸੀ ਦੇਣ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e