ਪੰਜਾਬ 'ਚ ਕਾਂਗਰਸ ਦੀ ਸਿਆਸਤ ’ਚ ਵੱਡੀ ਹਲਚਲ, ਬਦਲਣਗੇ ਸਮੀਕਰਨ
Friday, Jul 04, 2025 - 05:30 PM (IST)

ਮੁਕੇਰੀਆਂ (ਝਾਵਰ)- ਪੰਜਾਬ ਕਾਂਗਰਸ ਦੀ ਰਾਜਨੀਤਿਕ ਸਥਿਤੀਆਂ ਜਿੱਥੇ ਬਦਲ ਗਈਆਂ ਹਨ, ਉਸ ਦੇ ਨਾਲ ਹੀ ਮੁਕੇਰੀਆਂ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੀ ਸਿਆਸਤ 'ਚ ਹਲਚਲ ਹੋਣ ਨਾਲ ਸਮੀਕਰਨ ਬਦਲ ਸਕਦੇ ਹਨ। ਇਸ ਸਬੰਧੀ ਪਿਛਲੇ ਕੁਝ ਦਿਨਾਂ ਤੋਂ ਜਦੋਂ ਸਰਬਜੋਤ ਸਿੰਘ ਸਾਬੀ ਜੋ ਅਕਾਲੀ ਦਲ ਦੇ ਵੱਡੇ ਅਹੁਦਿਆਂ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਬਤੌਰ ਇੰਚਾਰਜ ਅਤੇ ਅਕਾਲੀ ਦਲ ਦੇ ਵਾਈਸ ਪ੍ਰਧਾਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਹੋਰ ਸਰਕਾਰੀ ਅਹੁਦਿਆਂ 'ਤੇ ਰਹੇ ਇਨਾਂ ਵੱਲੋਂ ਚੰਡੀਗੜ੍ਹ ਵਿਖੇ ਕਾਂਗਰਸ ਭਵਨ ਵਿਖੇ ਉੱਚ ਕੋਟੀ ਦੇ ਕਾਂਗਰਸ ਨੇਤਾਵਾਂ ਦੀ ਹਾਜਰੀ 'ਚ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ।
ਇਹ ਵੀ ਪੜ੍ਹੋ: ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ
ਇਸ ਸਮੇਂ ਤੋਂ ਹੀ ਮੁਕੇਰੀਆਂ ਵਿਧਾਨ ਸਭਾ ਹਲਕੇ ਵਿੱਚ ਜ਼ਬਰਦਸਤ ਭੁਚਾਲ ਜਿਹਾ ਆ ਗਿਆ ਅਤੇ ਹੁਣ ਕਾਂਗਰਸ ਦੇ ਵੱਖ-ਵੱਖ ਆਗੂ ਵੱਡੇ ਪੱਧਰ 'ਤੇ ਆਪਣੀ ਜ਼ੋਰ ਅਜਮਾਈ ਕਰ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ 'ਚ ਆਏ ਸਰਬਜੋਤ ਸਿੰਘ ਸਾਬੀ ਨੇ ਆਪਣੀਆਂ ਜੜਾਂ ਮਜਬੂਤ ਕਰਦਿਆਂ ਆਉਂਦੇ ਕੁਝ ਦਿਨਾਂ ਵਿੱਚ ਸੂਬਾ ਪੱਧਰੀ ਰੈਲੀ ਕਰਨ ਲਈ ਕਾਂਗਰਸ ਦੇ ਕੇਂਦਰੀ ਅਤੇ ਪੰਜਾਬ ਦੇ ਉੱਚ ਕੋਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਦੇ ਅਨੁਸਾਰ ਇਹ ਰੈਲੀ ਜਲਦੀ ਹੀ ਮੁਕੇਰੀਆਂ ਵਿਖੇ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਕਾਂਗਰਸ ਦੀ ਸਥਿਤੀ ਕਿਸ ਕਰਵਟ ਆਪਣਾ ਰੁੱਖ ਅਪਣਾਉਂਦੀ ਹੈ, ਉਸ ਤਰਾਂ ਦੇ ਸਮੀਕਰਨ ੳੱਭਰ ਕੇ ਆਉਣਗੇ।
ਇਹ ਵੀ ਪੜ੍ਹੋ: ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਉੱਡੀ ਪਹਿਲੀ ਉਡਾਣ 'ਚ ਪਾਇਲਟ ਨੇ ਜਿੱਤਿਆ ਦਿਲ, ਵੀਡੀਓ ਹੋਈ ਵਾਇਰਲ
ਪਹਿਲਾਂ ਹੀ ਇਸ ਵਿਧਾਨ ਸਭਾ ਤੇ ਘੱਟੋ-ਘੱਟ 10 ਤੋਂ ਵੱਧ ਕਾਂਗਰਸੀ ਆਗੂ ਜਿਨਾਂ ਵਿੱਚ 2 ਮਹਿਲਾਵਾਂ ਵੀ ਹਨ ਪਾਰਟੀ ਲਈ ਕੰਮ ਕਰਕੇ ਲੋਕਾਂ ਤੱਕ ਨਜ਼ਦੀਕੀ ਪਹੁੰਚ ਬਣਾ ਰਹੇ ਹਨ ਅਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪਾਰਟੀ ਆਪਣਾ ਕੀ ਫ਼ੈਸਲਾ ਲੈਂਦੀ ਹੈ ਅਤੇ ਇਸ ਫ਼ੈਸਲੇ 'ਤੇ ਕਾਂਗਰਸ ਦੇ ਵਰਕਰਾਂ ਅਤੇ ਵਿਧਾਨ ਸਭਾ ਦੇ ਲੋਕਾਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e