ਪੰਜਾਬ ''ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ

Monday, Feb 19, 2024 - 06:59 PM (IST)

ਪੰਜਾਬ ''ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ

ਜਲੰਧਰ (ਪੁਨੀਤ) : ਜਲੰਧਰ ਸਰਕਲ ਦੇ ਅਧੀਨ ਪਾਵਰਕਾਮ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਵਸੂਲ ਕੀਤੀ ਜਾਣੀ ਹੈ, ਜਿਸ ਲਈ ਵਿਭਾਗ ਸਰਗਰਮ ਹੋ ਗਿਆ ਹੈ। ਇਸ ਸਬੰਧੀ ਸੋਮਵਾਰ ਤੋਂ ਇੰਡਸਟਰੀ, ਕਮਰਸ਼ੀਅਲ ਤੇ ਘਰੇਲੂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ। ਰਿਕਵਰੀ ਨੂੰ ਲੈ ਕੇ ਜਲੰਧਰ ਸਰਕਲ ਦੇ ਸੁਪਰੀਡੈਂਟ ਇੰਜੀ. ਸੁਰਿੰਦਰ ਪਾਲ ਸੋਂਧੀ ਨੇ ਅਹਿਮ ਮੀਟਿੰਗ ਬੁਲਾਈ। ਇਸ ’ਚ ਈਸਟ ਡਵੀਜ਼ਨ ਤੋਂ ਐਕਸੀਅਨ ਜਸਪਾਲ ਸਿੰਘ, ਵੈਸਟ ਡਵੀਜ਼ਨ ਦੇ ਐਕਸੀਅਨ ਸੰਨੀ ਭਾਂਬਰਾ, ਮਾਡਲ ਟਾਊਨ ਦੇ ਐਕਸੀਅਨ ਜਸਪਾਲ ਸਿੰਘ ਪਾਲ, ਕੈਂਟ ਡਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ, ਫਗਵਾੜਾ ਡਵੀਜ਼ਨ ਦੇ ਐਕਸੀਅਨ ਹਰਦੀਪ ਕੁਮਾਰ ਸਮੇਤ ਕਈ ਸੀਨੀ. ਅਧਿਕਾਰੀ ਹਾਜ਼ਰ ਰਹੇ।

ਇਹ ਵੀ ਪੜ੍ਹੋ : CBSE ਦੀਆਂ ਫਾਈਨਲ ਪ੍ਰੀਖਿਆਵਾਂ ਅੱਜ ਤੋਂ, ਵਿਦਿਆਰਥੀ ਰੱਖਣ ਖ਼ਾਸ ਗੱਲਾਂ ਦਾ ਧਿਆਨ

ਘਰੇਲੂ ਖ਼ਪਤਕਾਰਾਂ ’ਤੇ ਕਾਰਵਾਈ ਬਾਰੇ ਪੁੱਛਣ ’ਤੇ ਅਧਿਕਾਰੀਆਂ ਨੇ ਕਿਹਾ ਕਿ ਸਰਕਲ ’ਚ ਹਜ਼ਾਰਾਂ ਘਰੇਲੂ ਖ਼ਪਤਕਾਰਾਂ ਦੇ ਬਿੱਲ ਬਕਾਇਆ ਹਨ, ਜਿਸ ਨੂੰ ਵਸੂਲ ਕਰਨਾ ਵਿਭਾਗ ਦਾ ਕੇਂਦਰ ਬਿੰਦੂ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਬਿਜਲੀ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਘੱਟ ਬਿਜਲੀ ਦੀ ਖ਼ਪਤ ਕਰਨ ਵਾਲੇ ਬਿਜਲੀ ਖ਼ਪਤਕਾਰਾਂ ਦੇ ਬਿੱਲ ਜ਼ੀਰੋ ਆ ਰਹੇ ਹਨ, ਜਦੋਂ ਕਿ ਜ਼ਿਆਦਾ ਬਿਜਲੀ ਦੀ ਖ਼ਪਤ ਕਰਨ ਵਾਲਿਆਂ ਨੂੰ ਪੂਰਾ ਬਿੱਲ ਲਾਇਆ ਜਾ ਰਿਹਾ ਹੈ। ਇਸ ਕਾਰਨ ਪਾਵਰਕਾਮ ਨੇ ਐਕਸ਼ਨ ਪਲਾਨ ਤਿਆਰ ਕਰਦੇ ਹੋਏ ਡਿਫਾਲਟਰਾਂ ਖ਼ਿਲਾਫ਼ ਸਖ਼ਤੀ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : CBSE ਦੀਆਂ ਪ੍ਰੀਖਿਆਵਾਂ ਮੁਲਤਵੀ ਹੋਣ ਦਾ ਨੋਟਿਸ ਵਾਇਰਲ! ਖ਼ਬਰ 'ਚ ਜਾਣੋ ਕੀ ਹੈ ਪੂਰਾ ਸੱਚ
ਇਸ ਸਬੰਧੀ ਹਰੇਕ ਡਵੀਜ਼ਨ ਨੂੰ ਲਿਸਟਾਂ ਜਾਰੀ ਕਰ ਦਿੱਤੀਆਂ ਹਨ, ਜਿਸ ਮੁਤਾਬਕ ਹਰੇਕ ਡਵੀਜ਼ਨ ਨੂੰ ਰੋਜ਼ਾਨਾ 200 ਮੀਟਰ ਡਿਸਕੁਨੈਕਸ਼ਨ ਕਰਨੇ ਹੋਣਗੇ। ਉੱਥੇ ਹੀ ਇਸ ਦੀ ਰਿਪੋਰਟ ਸਰਕਲ ਆਫਿਸ ’ਚ ਵੀ ਭੇਜਣੀ ਹੋਵੇਗੀ। ਸਰਕਲ ਹੈੱਡ ਸੋਧੀ ਨੇ ਹੁਕਮ ਦਿੱਤੇ ਕਿ ਹਰੇਕ ਡਵੀਜ਼ਨ ਆਪਣੀ ਰਿਕਵਰੀ ’ਚ ਤੇਜ਼ੀ ਲਿਆਵੇ ਤਾਂ ਕਿ ਕਈ ਮਹੀਨਿਆਂ ਤੋਂ ਚੱਲੀ ਆ ਰਹੀ ਬਕਾਇਆ ਰਾਸ਼ੀ ਨੂੰ ਵਸੂਲ ਕੀਤਾ ਜਾ ਸਕੇ। ਰਿਕਵਰੀ ਕਰਨ ਸਬੰਧੀ ਡਵੀਜ਼ਨ ਦੇ ਹਰੇਕ ਐੱਸ. ਡੀ. ਓ. ਤੇ ਜੇ. ਈ. ਦੀ ਫੀਲਡ ’ਚ ਜਾਣਾ ਲਾਜ਼ਮੀ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News