ਸਮਲਿੰਗੀ ਫ਼ੌਜੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ, ਔਰਤਾਂ ਦੀਆਂ ਤਸਵੀਰਾਂ ਵਿਖਾ ਲਾਏ ਜਾਂਦੇ ਸਨ ਬਿਜਲੀ ਦੇ ਝਟਕੇ

05/30/2023 5:58:32 PM

ਜਲੰਧਰ/ਇੰਗਲੈਂਡ (ਇੰਟ.)-ਬ੍ਰਿਟੇਨ ਦੀਆਂ ਹਥਿਆਰਬੰਦ ਫੋਰਸਾਂ ਵਿਚ ਸਮਲਿੰਗੀ ਫ਼ੌਜੀਆਂ ਨੂੰ ਲੈ ਕੇ ਇਕ ਜਾਂਚ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਬਲੂਮਬਰਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਕਮੀਸ਼ਨ ਵੱਲੋਂ ਕੀਤੀ ਗਈ ਸਮੀਖਿਆ ਵਿਚ ਕਿਹਾ ਗਿਆ ਹੈ ਕਿ ਸਮਲਿੰਗੀ ਫ਼ੌਜੀਆਂ ਦੀ ਸਮਲਿੰਗਤਾ ਦਾ ਇਲਾਜ ਬਿਜਲੀ ਦੇ ਝਟਕਿਆਂ ਨਾਲ ਕੀਤਾ ਜਾਂਦਾ ਸੀ। ਇਸ ਸਮੀਖਿਆ ਵਿਚ ਕਈ ਬੇਨਾਮ ਲੋਕਾਂ ਦੀਆਂ ਗਵਾਹੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ 1967 ਤੋਂ ਲੈ ਕੇ 2000 ਤੱਕ ਸ਼ੋਸ਼ਣ ਦੇ ਸ਼ਿਕਾਰ ਹੋਏ ਹਨ। ਕਈ ਸਮਲਿੰਗੀ ਫੌਜੀਆਂ ਦੇ ਹਵਾਲੇ ਤੋਂ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਇਲਾਜ ਲਈ ਸਿਰ ’ਤੇ ਇਲੈਕਟ੍ਰੋਡ ਲਗਾਏ ਜਾਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਔਰਤਾਂ ਦੀਆਂ ਤਸਵੀਰਾਂ ਵਿਖਾ ਕੇ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਸਨ।

ਇਹ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀਆਂ ਲਈ 13 ਕਰੋੜ ਦਾ ਫੰਡ ਅਲਾਟ: ਹਰਪਾਲ ਚੀਮਾ

90 ਦੇ ਦਹਾਕੇ ਤੱਕ ਦਿੱਤੀ ਜਾਂਦੀ ਰਹੀ ਸ਼ਾਕ ਥੈਰੇਪੀ
ਸਮੀਖਿਆ ਵਿਚ ਬੇਨਾਮ ਗਵਾਹੀਆਂ ਮੁਤਾਬਕ ਸਮਲਿੰਗੀ ਫ਼ੌਜ ਕਰਮੀਆਂ ਨੂੰ 90 ਦੇ ਦਹਾਕੇ ਤੱਕ ਸਮਲਿੰਗੀਆਂ ਨੂੰ ਸ਼ਾਕ ਥੈਰੇਪੀ ਲਈ ਲਿਜਾਇਆ ਜਾਂਦਾ ਰਿਹਾ। ਇਸ ਸਾਰੇ ਅਧਿਐਨ ਵਿਚ 1967 ਅਤੇ 2000 ਦੇ ਵਿਚਾਲੇ ਸਮਲਿੰਗੀ ਕਰਮੀਆਂ ਵਿਰੁੱਧ ਇਲੈਕਟ੍ਰੋਡ, ਬਲੈਗਮੇਲ ਅਤੇ ਸੈਕਸ ਹਮਲੇ ਦੇ ਉਪਯੋਗ ਦਾ ਵੇਰਵਾ ਦੇਣ ਵਾਲੀ ਇਕ ਹਜ਼ਾਰ ਤੋਂ ਜ਼ਿਆਦਾ ਗੁੰਮਨਾਮ ਪੇਸ਼ਕਾਰਾਂ ਸ਼ਾਮਲ ਹਨ। ਰਿਪੋਰਟ ਵਿਚ ਰਾਇਲ ਏਅਰ ਫੋਰਸ ਵਿਚ ਸੇਵਾ ਦੇ ਚੁੱਕੇ ਬਜ਼ੁਰਗ ਦੀ ਗਵਾਹੀ ਦਾ ਜ਼ਿਕਰ ਹੈ। ਉਸ ਨੇ ਕਿਹਾ ਕਿ ਕਮੋਡ ’ਤੇ ਬੈਠਣ ਦੌਰਾਨ ਉਸ ਨੂੰ ਸੈਕਸ ਬਾਰੇ ਪੁੱਛਗਿੱਛ ਕਰਨ ਲਈ ਮਨੋਰੋਗ ਵਾਰਡ ਵਿਚ ਭੇਜਿਆ ਗਿਆ ਸੀ। ਉਸ ਦੇ ਦਿਮਾਗ ਦੀ ਰੀਡਿੰਗ ਲੈਣ ਲਈ ਉਸ ਦੇ ਸਿਰ ’ਤੇ ਇਲੈਕਟ੍ਰੋਡ ਲਗਾਏ ਗਏ ਸਨ, ਜਦਕਿ ਮੈਡੀਕਲ ਮੁਲਾਜ਼ਮ ਕੁਝ ਦੇਰ ਤੱਕ ਸ਼ਰਾਬ ਪੀਂਦੇ ਰਹੇ। ਉਸ ਨੂੰ ਦੱਸਿਆ ਕਿ ਉਸ ਦੇ ਦਿਮਾਗ ’ਤੇ ਇਕ ‘ਛਾਇਆ’ ਹੈ, ਜੋ ਉਸ ਦੇ ਸੈਕਸ ਨੂੰ ਸਮਝਾਉਂਦਾ ਹੈ।

ਪੀ. ਐੱਮ. ਰਿਸ਼ੀ ਸੁਨਕ ’ਤੇ ਨੀਤੀ ਲਈ ਦਬਾਅ
ਇਕ ਹੋਰ ਗਵਾਹ ਨੇ ਦੱਸਿਆ ਕਿ ਮੈਨੂੰ ਇਕ ਹਸਪਤਾਲ ਵਿਚ ਇਕ ਮਨੋਵਿਗਿਆਨੀ ਕੋਲ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਇਲੈਕਟ੍ਰੋਡ ਨੂੰ ਮੇਰੇ ਸਿਰ ਵਿਚ ਲਗਾਇਆ। ਮੈਨੂੰ ਮਰਦਾਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਮੇਰੇ ਵਿਚ ਚੰਗੀਆਂ ਭਾਵਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਨੇ ਮੈਨੂੰ ਔਰਤਾਂ ਦੀਆਂ ਤਸਵੀਰਾਂ ਵਿਖਾਈਆਂ ਅਤੇ ਮੈਨੂੰ ਬਿਜਲੀ ਦੇ ਝਟਕੇ ਦਿੱਤੇ। ਵਿਅਕਤੀ ਨੇ ਕਿਹਾ ਕਿ ਮੇਰੇ ਸਰੀਰ ਵਿਚ ਸੱਟ ਲੱਗਣ ਅਤੇ ਸੜਨ ਦੇ ਨਿਸ਼ਾਨ ਸਨ, ਜਿੱਥੇ ਉਨ੍ਹਾਂ ਨੇ ਇਲੈਕਟ੍ਰੋਡ ਲਗਾਏ ਸਨ। ਜਾਂਚ ਦੀ ਅਗਵਾਈ ਕਰਨ ਵਾਲੇ ਹਾਊਸ ਆਫ਼ ਲਾਰਡਸ ਦੇ ਕ੍ਰਾਸ-ਬੈਂਚ ਮੈਂਬਰ ਟੈਰੈਂਸ ਐਥਰਟਨ ਨੇ ਰਿਪੋਰਟ ਵਿਚ ਕਿਹਾ ਕਿ ਫ਼ੌਜ ਕਰਮੀਆਂ ਨੂੰ ਦੱਸਿਆ ਗਿਆ ਸੀ ਕਿ ਜੇਕਰ ਉਹ ਡਰਗੱਸ ਲੈਣ ਲਈ ਸਹਿਮਤੀ ਦਿੰਦੇ ਹਨ ਅਤੇ ਉਹ ਇਲੈਕਟ੍ਰੋਡ ਇਲਾਜ ’ਚੋਂ ਲੰਘਦੇ ਹਨ, ਤਾਂ ਹੀ ਉਨ੍ਹਾਂ ਫ਼ੌਜ ਦੇ ਅੰਦਰ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਕਈ ਲੋਕਾਂ ਨੂੰ ਗੰਭੀਰ ਰੂਪ ਨਾਲ ਐਟਕ ਹੋਇਆ। ਸਮੀਖਿਆ ਵਿਚ ਕਿਹਾ ਗਿਆ ਹੈ ਕਿ 1967 ਤੋਂ ਸਮਲਿੰਗਤਾ ਦੇ ਵੈਧ ਹੋਣ ਦੇ ਬਾਵਜੂਦ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਵਿਚ ਹਜ਼ਾਰਾਂ ਸਮਲਿੰਗੀ ਅਤੇ ਟਰਾਂਸ ਕਰਮੀਆਂ ਨੂੰ ਹੋਏ ਨੁਕਸਾਨ ’ਤੇ ਹੈਰਾਨ ਕਰਨ ਵਾਲੇ ਖ਼ੁਲਾਸੇ ’ਤੇ ਰੋਸ਼ਨੀ ਪਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ ਵਿਚ ਹੁਣ ਪੀ. ਐੱਮ. ਰਿਸ਼ੀ ਸੁਨਕ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਕੋਈ ਨੀਤੀ ਤਿਆਰ ਕੀਤੀ ਜਾਵੇ।

ਇਹ ਵੀ ਪੜ੍ਹੋ - ਹੈਰਾਨੀਜਨਕ ਪਰ ਸੱਚ, ਸਰਕਾਰੀ ਬੱਸਾਂ ਨੂੰ ਸਮੇਂ ਸਿਰ ਟੈਕਸ ਨਾ ਭਰਨ ਕਾਰਨ ਲੱਗਾ 69 ਲੱਖ ਦਾ ਜੁਰਮਾਨਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News