ਬਰਖਾਸਤ CIA ਇੰਚਾਰਜ ਪ੍ਰਿਤਪਾਲ ਨੂੰ ਲੈ ਕੇ ਵੱਡਾ ਖ਼ੁਲਾਸਾ, ਬਰਾਮਦ ਹੋਇਆ ਇਹ ਸਾਮਾਨ

Wednesday, Oct 05, 2022 - 12:00 AM (IST)

ਬਰਖਾਸਤ CIA ਇੰਚਾਰਜ ਪ੍ਰਿਤਪਾਲ ਨੂੰ ਲੈ ਕੇ ਵੱਡਾ ਖ਼ੁਲਾਸਾ, ਬਰਾਮਦ ਹੋਇਆ ਇਹ ਸਾਮਾਨ

ਬਠਿੰਡਾ : ਮੁਲਜ਼ਮ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਕੋਲੋਂ ਨਾਜਾਇਜ਼ ਹਥਿਆਰ ਮਿਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਮਾਨਸਾ ਪੁਲਸ ਨੇ ਮੁਲਜ਼ਮ ਪ੍ਰਿਤਪਾਲ ਦੀ ਰਿਹਾਇਸ਼ ’ਚੋਂ ਦੋ ਪਿਸਤੌਲ, ਇਕ ਰਿਵਾਲਵਰ ਬਰਾਮਦ ਕੀਤਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਹਥਿਆਰ ਗ਼ੈਰ-ਕਾਨੂੰਨੀ ਹਨ। ਬੀਤੇ ਦਿਨ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੀਪਕ ਟੀਨੂੰ ਨੂੰ ਫਰਾਰ ਹੋਣ ਦੇ ਦੋਸ਼ ਹੇਠ 4 ਦਿਨਾਂ ਦੇ ਰਿਮਾਂਡ ’ਤੇ ਭੇਜਿਆ ਹੈ।

ਇਹ ਖ਼ਬਰ ਵੀ ਪੜ੍ਹੋ : IND vs SA, 3rd T20I : 49 ਦੌੜਾਂ ਨਾਲ ਹਾਰਿਆ ਭਾਰਤ, 2-1 ਨਾਲ ਦੱਖਣੀ ਅਫ਼ਰੀਕਾ ਤੋਂ ਜਿੱਤੀ ਸੀਰੀਜ਼

ਦੱਸ ਦੇਈਏ ਕਿ ਪ੍ਰਿਤਪਾਲ ’ਤੇ ਗੈਂਗਸਟਰ ਨੂੰ ਭਜਾਉਣ ਦੇ ਦੋਸ਼ ਲੱਗੇ ਹਨ। ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਸ ਦੀ ਕਸਟਡੀ ’ਚੋਂ ਫਰਾਰ ਹੋ ਗਿਆ ਹੈ। ਇਸ ਮਾਮਲੇ ’ਚ ਅਣਗਹਿਲੀ ਵਰਤਣ ’ਤੇ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਮਾਨਸਾ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਲਾਪਰਵਾਹੀ ਵਰਤਣ ਵਾਲੇ ਹੋਰ ਪੁਲਸ ਮੁਲਾਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।


author

Manoj

Content Editor

Related News