ਅੰਮ੍ਰਿਤਸਰ 'ਚ ਨਵਜੰਮਿਆ ਬੱਚਾ ਚੋਰੀ ਕਰਨ ਵਾਲੀ ਔਰਤ ਬਾਰੇ ਵੱਡਾ ਖ਼ੁਲਾਸਾ, ਹੈਰਾਨ ਕਰ ਦੇਵੇਗਾ ਸੱਚ

Monday, Oct 23, 2023 - 04:07 PM (IST)

ਅੰਮ੍ਰਿਤਸਰ 'ਚ ਨਵਜੰਮਿਆ ਬੱਚਾ ਚੋਰੀ ਕਰਨ ਵਾਲੀ ਔਰਤ ਬਾਰੇ ਵੱਡਾ ਖ਼ੁਲਾਸਾ, ਹੈਰਾਨ ਕਰ ਦੇਵੇਗਾ ਸੱਚ

ਲੁਧਿਆਣਾ/ਅੰਮ੍ਰਿਤਸਰ (ਤਰੁਣ) : ਅੰਮ੍ਰਿਤਸਰ ਦੇ ਇਕ ਹਸਪਤਾਲ ਤੋਂ ਬੀਤੇ ਦਿਨੀਂ ਇਕ ਔਰਤ ਨੇ ਆਪਣੇ ਸਾਥੀ ਨਾਲ ਮਿਲ ਕੇ ਨਵਜੰਮੇ ਬੱਚੇ ਨੂੰ ਚੋਰੀ ਕੀਤਾ ਸੀ। ਔਰਤ ਆਪਣੇ ਸਾਥੀ ਨਾਲ ਬੱਚੇ ਨੂੰ ਵੇਚਣ ਲਈ ਜਦੋਂ ਲੁਧਿਆਣਾ ਪੁੱਜੀ ਤਾਂ ਅੰਮ੍ਰਿਤਸਰ ਪੁਲਸ ਨੇ ਟਰੈਪ ਲਾ ਕੇ ਮੁਲਜ਼ਮਾਂ ਨੂੰ ਬੱਸ ਸਟੈਂਡ ਨੇੜੇ ਦਬੋਚ ਲਿਆ। ਪੁਲਸ ਨੇ ਬੱਚੇ ਨੂੰ ਸਹੀ-ਸਲਾਮਤ ਕਸਟੱਡੀ 'ਚ ਲੈ ਲਿਆ। ਇਸ ਜੋੜੇ ਨੇ ਪੁਲਸ ਹਿਰਾਸਤ 'ਚ ਵੱਡੇ ਖ਼ੁਲਾਸੇ ਕੀਤੇ ਹਨ। ਬੱਚਾ ਚੋਰੀ ਕਰਨ ਵਾਲੀ ਔਰਤ ਦੇ ਪਹਿਲੇ ਵਿਆਹ ਤੋਂ 2 ਬੱਚੇ ਹਨ ਪਰ ਪਤੀ ਨਾਲ ਤਲਾਕ ਮਗਰੋਂ ਪਹਿਲੇ ਪਤੀ ਕੋਲ ਹੀ 2 ਬੱਚੇ ਰਹਿ ਗਏ।

ਇਹ ਵੀ ਪੜ੍ਹੋ : ਮਾਸੀ ਦੇ ਮੁੰਡੇ ਨੇ ਇੱਜ਼ਤ ਲੁੱਟਣ ਮਗਰੋਂ ਬਣਾਈ ਅਸ਼ਲੀਲ ਵੀਡੀਓ, ਹੱਦੋਂ ਬਾਹਰ ਹੋਈ ਗੱਲ ਤਾਂ ਕੁੜੀ ਨੇ ਕੱਢਿਆ ਵੱਡਾ ਜੇਰਾ

ਔਰਤ ਨੇ 2 ਬੱਚਿਆਂ ਤੋਂ ਬਾਅਦ ਆਪਰੇਸ਼ਨ ਕਰਵਾ ਲਿਆ ਸੀ, ਇਸ ਲਈ ਹੁਣ ਉਹ ਮਾਂ ਨਹੀਂ ਬਣ ਸਕਦੀ ਸੀ। ਹੁਣ ਦੂਜੇ ਵਿਆਹ ਤੋਂ ਬਾਅਦ ਪਤੀ ਅਤੇ ਆਪਣੀ ਖੁਹਾਇਸ਼ ਲਈ ਉਸ ਨੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਨਵਜੰਮਿਆ ਬੱਚਾ ਚੋਰੀ ਕਰ ਲਿਆ ਸੀ। ਫਿਲਹਾਲ ਬੱਚਾ ਮਿਲਣ 'ਤੇ ਨਵਜੰਮੇ ਬੱਚੇ ਦੇ ਮਾਤਾ-ਪਿਤਾ ਨੇ ਪੁਲਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 14 ਸਾਲ ਬਾਅਦ ਉਨ੍ਹਾਂ ਦੇ ਔਲਾਦ ਪੈਦਾ ਹੋਈ ਹੈ ਅਤੇ ਉਹ ਬੱਚਾ ਚੋਰੀ ਹੋਣ ਕਾਰਨ ਕਾਫੀ ਨਿਰਾਸ਼ ਸਨ ਪਰ ਹੁਣ ਉਨ੍ਹਾਂ ਦੇ ਘਰ ਖੁਸ਼ੀਆਂ ਵਾਪਸ ਆ ਗਈਆਂ ਹਨ।

ਇਹ ਵੀ ਪੜ੍ਹੋ : ਵਿਆਹ 'ਚ ਪਿਆ ਭੜਥੂ, ਖਾਣੇ ਦੀਆਂ ਪਲੇਟਾਂ ਦੇਖ ਲੋਹਾ-ਲਾਖਾ ਹੋਏ ਬਰਾਤੀ, ਹੋਸ਼ ਉਡਾਉਣ ਵਾਲੀ ਹੈ ਵੀਡੀਓ
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚੋਂ ਇਕ ਨਵਜੰਮਿਆ ਬੱਚਾ ਚੋਰੀ ਹੁੰਦਾ ਹੈ। ਅੰਮ੍ਰਿਤਸਰ ਦੀ ਪੁਲਸ ਨੂੰ ਜਾਂਚ-ਪੜਤਾਲ 'ਚ ਪਤਾ ਲੱਗਦਾ ਹੈ ਕਿ ਬੱਚਾ ਚੋਰੀ ਇਕ ਔਰਤ ਨੇ ਸਾਥੀ ਨਾਲ ਮਿਲ ਕੇ ਕੀਤਾ ਹੈ, ਜਿਸਦੇ ਬਾਅਦ ਪੁਲਸ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰਦੀ ਹੈ। ਪੁਲਸ ਮੁਲਜ਼ਮਾਂ ਨੂੰ ਟਰੈਪ ਲਾਉਂਦੀ ਹੈ, ਜਿਸਦੇ ਬਾਅਦ ਪੁਲਸ ਨੂੰ ਪਤਾ ਲੱਗਦਾ ਹੈ ਕਿ ਮੁਲਜ਼ਮ ਔਰਤ ਸਾਥੀ ਨਾਲ ਲੁਧਿਆਣਾ ਬੱਸ ਸਟੈਂਡ ’ਤੇ ਪੁੱਜਣ ਵਾਲੀ ਹੈ, ਜੋ ਕਿ ਬੱਚੇ ਨੂੰ ਵੇਚਣ ਦੀ ਫਿਰਾਕ ਵਿਚ ਹੈ। ਅੰਮ੍ਰਿਤਸਰ ਪੁਲਸ ਸਾਦੀ ਵਰਦੀ ਵਿਚ ਲੁਧਿਆਣਾ ਬੱਸ ਸਟੈਂਡ ’ਤੇ 2 ਘੰਟੇ ਟੈਪ ਲਾ ਕੇ ਖੜ੍ਹੀ ਰਹੀ। ਜਿਵੇਂ ਹੀ ਔਰਤ ਸਾਥੀ ਦੇ ਨਾਲ ਐਕਟਿਵਾ ’ਤੇ ਪੁੱਜਦੀ, ਪੁਲਸ ਕਾਬੂ ਕਰ ਲੈਂਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News