ਦੁਬਈ ਜਾਣ ਵਾਲੇ ਭਾਰਤੀਆਂ ਦੇ ਲਈ ਵੱਡੀ ਰਾਹਤ, ਹੁਣ ਨਹੀਂ ਕਰਨਾ ਪਵੇਗਾ ਇਹ ਕੰਮ

Tuesday, Feb 22, 2022 - 08:59 PM (IST)

ਦੁਬਈ ਜਾਣ ਵਾਲੇ ਭਾਰਤੀਆਂ ਦੇ ਲਈ ਵੱਡੀ ਰਾਹਤ, ਹੁਣ ਨਹੀਂ ਕਰਨਾ ਪਵੇਗਾ ਇਹ ਕੰਮ

ਜਲੰਧਰ (ਸੁਧੀਰ)- ਯੂ. ਏ. ਈ. ਨੇ ਬਾਹਰ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਲਈ ਕੋਵਿਡ ਪਾਬੰਦੀਆਂ ਵਿਚ ਵੱਡੀ ਢਿੱਲ ਦਿੱਤੀ ਹੈ। ਭਾਰਤ ਨੇ ਯੂ. ਏ. ਈ. ਜਾਣ ਵਾਲੇ ਯਾਤਰੀਆਂ ਨੂੰ ਹੁਣ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਯੂ. ਏ. ਈ. ਜਾਣ ਵਾਲੇ ਯਾਤਰੀਆਂ ਨੂੰ ਹੁਣ ਆਰ. ਟੀ. ਪੀ. ਸੀ. ਆਰ. ਕਰਵਾਉਣਾ ਲਾਜ਼ਮੀ ਹੋਵੇਗਾ ਪਰ ਹੁਣ ਯਾਤਰੀਆਂ ਨੂੰ ਭਾਰਤ ਤੋਂ ਏਅਰਪੋਰਟ 'ਤੇ ਰੈਪਿਡ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਭਾਰਤ ਤੋਂ ਯੂ. ਏ. ਈ. ਜਾਣ ਵਾਲੇ ਯਾਤਰੀਆਂ ਨੂੰ ਹੁਣ 72 ਘੰਟੇ ਪਹਿਲਾਂ ਦੀ ਆਰ. ਟੀ. ਪੀ. ਸੀ. ਆਰ. ਰਿਪੋਰਟ ਨਾਲ ਲੈ ਕੇ ਜਾਣੀ ਹੋਵੇਗੀ ਅਤੇ ਭਾਰਤ ਤੋਂ ਏਅਰਪੋਰਟ 'ਤੇ ਰੈਪਿਡ ਟੈਸਟ ਨਹੀਂ ਹੋਵੇਗਾ। ਹੁਣ ਯਾਤਰੀਆਂ ਨੂੰ 6 ਘੰਟੇ ਪਹਿਲਾਂ ਏਅਰਪੋਰਟ 'ਤੇ ਨਹੀਂ ਪਹੁੰਚਣਾ ਪਵੇਗਾ।

ਇਹ ਖ਼ਬਰ ਪੜ੍ਹੋ- ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ
ਦਰਅਸਲ, ਕੋਰੋਨਾ ਮਹਾਮਾਰੀ ਵਿਚ ਕਈ ਦੇਸ਼ਾਂ ਨੇ ਆਪਣੇ ਇੱਥੇ ਆਉਣ ਵਾਲੇ ਯਾਤਰੀਆਂ ਦੇ ਲਈ ਪਾਬੰਦੀਆਂ ਸਖਤ ਕਰ ਦਿੱਤੀਆਂ ਸਨ, ਇਨ੍ਹਾਂ ਦੇਸ਼ਾਂ ਵਿਚ ਯੂ. ਏ. ਈ. ਵੀ ਸ਼ਾਮਿਲ ਸੀ। ਯੂ. ਏ. ਈ.  ਜਾਣ ਵਾਲੇ ਯਾਤਰੀਆਂ ਨੂੰ ਪਹਿਲਾਂ ਦਿੱਲੀ ਤੋਂ ਉਡਾਣ ਭਰਨ ਤੋਂ ਪਹਿਲਾਂ 6 ਘੰਟੇ ਪਹਿਲੇ ਏਅਰਪੋਰਟ 'ਤੇ ਪਹੁੰਚਣਾ ਪੈਂਦਾ ਸੀ, ਉੱਥੇ ਉਨ੍ਹਾਂ ਦਾ ਆਰ. ਟੀ. ਪੀ. ਸੀ. ਆਰ. ਕੋਵਿਡ ਟੈਸਟ ਹੁੰਦਾ ਸੀ, ਰਿਪੋਰਟ ਨੈਗੇਟਿਵ ਆਉਣ 'ਤੇ ਯਾਤਰੀ ਹੀ ਅੱਗੇ ਯਾਤਰਾ ਕਰ ਸਕਦਾ ਸੀ। ਇਸ ਤੋਂ ਬਾਅਦ ਯੂ. ਏ. ਈ. ਏਅਰਪੋਰਟ 'ਤੇ ਲੈਂਡ ਕਰਨ ਤੋਂ ਬਾਅਦ ਫਿਰ ਆਰ. ਟੀ. ਪੀ. ਸੀ. ਆਰ. ਟੈਸਟ ਵਿਚੋਂ ਲੰਘਣਾ ਪੈਂਦਾ ਸੀ। ਇਸਦੀ ਰਿਪੋਰਟ ਆਉਣ ਵਿਚ 2 ਤੋਂ 3 ਘੰਟੇ ਦਾ ਸਮਾਂ ਲੱਗ ਜਾਂਦਾ ਸੀ। ਇਸ ਵਿਚ ਯਾਤਰੀਆਂ ਦਾ ਜ਼ਿਆਦਾ ਸਮਾਂ ਬਰਬਾਦ ਹੋ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਯੂ. ਏ. ਈ. 'ਤੇ ਲੈਂਡ ਕਰਨ  ਤੋਂ ਬਾਅਦ ਰੈਪਿਡ ਟੈਸਟ ਹੋਵੇਗਾ।

ਇਹ ਖ਼ਬਰ ਪੜ੍ਹੋ- ਮੁੱਖ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ : ਚੀਮਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News