ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਵੱਡੀ ਖ਼ਬਰ, ਹੋ ਗਿਆ ਵਾਧਾ, ਖ਼ਬਰ ''ਚ ਪੜ੍ਹੋ ਪੂਰੀ ਡਿਟੇਲ
Monday, Feb 10, 2025 - 09:41 AM (IST)
ਮੋਹਾਲੀ (ਸੰਦੀਪ) : ਕੰਮ ਕਰਨ ਵਾਲੇ ਕਾਮਿਆਂ ਦੀਆਂ ਮਾਸਿਕ, ਪ੍ਰਤੀਦਿਨ ਅਤੇ ਪ੍ਰਤੀ ਘੰਟਾ ਤਨਖ਼ਹ ਦੀਆਂ ਨਵੀਂਆਂ ਦਰਾਂ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਇਸ ਤਹਿਤ ਵੱਖ-ਵੱਖ ਸ਼੍ਰੇਣੀਆਂ ਦੇ ਆਧਾਰ ’ਤੇ ਕਾਮਿਆਂ ਦੀਆਂ ਤਨਖ਼ਾਹਾਂ ਦੀਆਂ ਨਵੀਆਂ ਦਰਾਂ ਵਾਧੇ ਦੇ ਨਾਲ ਜਾਰੀ ਕੀਤੀਆਂ ਗਈਆਂ ਹਨ। ਹੁਕਮਾਂ ਮੁਤਾਬਕ ਘੱਟੋ-ਘੱਟ ਤਨਖ਼ਾਹ ਮੁੜ ਤੋਂ ਨਿਰਧਾਰਤ ਕੀਤੀ ਗਈ ਹੈ ਅਤੇ ਇਹ ਵਰਕਰ ਖ਼ਪਤਕਾਰ ਮੁੱਲ ਸੂਚਕਾਂਕ ਨਾਲ ਜੁੜੇ ਹਨ ।
ਦਫ਼ਤਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ
ਦਫ਼ਤਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੀਆਂ ਨਵੀਆਂ ਦਰਾਂ ਵੀ ਤੈਅ ਕੀਤੀਆਂ ਗਈਆਂ ਹਨ। ਨਵੀਂ ਘੱਟੋ-ਘੱਟ ਉਜਰਤ ਹੁਣ ਇਸ ਤਰ੍ਹਾਂ ਹੋਵੇਗੀ। ਇਹ ਸੋਧ ਸ਼੍ਰੇਣੀ ਏ, ਬੀ, ਸੀ ਅਤੇ ਡੀ ਦੇ ਮੁਲਾਜ਼ਮਾਂ ਲਈ ਲਾਗੂ ਹੋਵੇਗੀ। ਸ਼੍ਰੇਣੀ ਏ 'ਚ ਪੋਸਟ ਗ੍ਰੈਜੂਏਸ਼ਨ ਡਿਗਰੀ/ਐੱਮ. ਬੀ. ਏ./ਮਾਰਕੀਟਿੰਗ/ਫਾਇਨਾਂਸ/ਹਿਊਮਨ ਰਿਸੋਰਸਿਸ ਡਿਵੈਲਪਮੈਂਟ ਅਤੇ/ਜਾਂ ਕੰਪਨੀ ਸਕੱਤਰ ਜਾਂ ਕੋਈ ਹੋਰ ਪੇਸ਼ੇਵਰ ਡਿਗਰੀ ਸ਼ਾਮਲ ਹੋਵੇਗੀ। ਉਨ੍ਹਾਂ ਨੂੰ 16,166.04 ਰੁਪਏ ਪ੍ਰਤੀ ਮਹੀਨਾ, 621.77 ਰੁਪਏ ਪ੍ਰਤੀ ਦਿਨ ਅਤੇ 77.72 ਰੁਪਏ ਪ੍ਰਤੀ ਘੰਟਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੇਣੀ ਬੀ ਦੇ ਅਧੀਨ ਸਨਾਤਕ ਜਾਂ ਸਟੈਨੋਗ੍ਰਾਫੀ/ਕੰਪਿਊਟਰ ਐਪਲੀਕੇਸ਼ਨ/ਅਕਾਊਂਟੈਂਸੀ ਵਿਚ ਡਿਪਲੋਮਾ। ਸੁਤੰਤਰ ਫ਼ੈਸਲੇ ਲੈਣ ਵਾਲੇ ਸੁਪਰਵਾਈਜ਼ਰੀ ਸਟਾਫ਼ ਵੀ ਇਸ 'ਚ ਸ਼ਾਮਲ ਹਨ। ਉਨ੍ਹਾਂ ਨੂੰ ਪ੍ਰਤੀ ਮਹੀਨਾ 14,496.04 ਰੁਪਏ, ਪ੍ਰਤੀ ਦਿਨ 557.54 ਰੁਪਏ, ਪ੍ਰਤੀ ਘੰਟਾ 69.69 ਰੁਪਏ ਅਤੇ ਸ਼੍ਰੇਣੀ ਸੀ ਦੇ ਤਹਿਤ ਮੈਟ੍ਰਿਕ ਤੋਂ ਉੱਪਰ ਪਰ ਸਨਾਤਕ ਨਹੀਂ, ਜਾਂ ਸਟੈਨੋ ਟਾਈਪਿਸਟ/ਕੰਪਿਊਟਰ ਐਪਲੀਕੇਸ਼ਨ/ਡਾਟਾ ਐਂਟਰੀ ਆਪਰੇਟਰ/ਅਕਾਊਂਟੈਂਸੀ 'ਚ ਸਰਟੀਫਿਕੇਟ। ਇਸ 'ਚ ਟਾਈਮ ਕੀਪਰ, ਸੇਲਜ਼ਮੈਨ ਅਸਿਸਟੈਂਟ ਅਤੇ ਸਟੋਰਕੀਪਰ ਸ਼ਾਮਲ ਹਨ। ਉਨ੍ਹਾਂ ਦੀ ਤਨਖ਼ਾਹ 'ਚ ਪ੍ਰਤੀ ਮਹੀਨਾ 12,996.04 ਰੁਪਏ, ਪ੍ਰਤੀ ਦਿਨ 499.84 ਰੁਪਏ, ਪ੍ਰਤੀ ਘੰਟਾ 62.48 ਰੁਪਏ ਦੇਣ ਲਈ ਤੈਅ ਕੀਤਾ ਗਿਆ ਹੈ। ਸ਼੍ਰੇਣੀ ਡੀ ਤਹਿਤ ਕੋਈ ਵੀ ਚਤੁਰਥ ਸ਼੍ਰੇਣੀ ਕਰਮਚਾਰੀ (ਅਨਿਯਮਿਤ, ਠੇਕਾ ਜਾਂ ਠੇਕਾ ਆਧਾਰਿਤ) ਜੋ ਦਸਵੀਂ ਪਾਸ ਹੈ, ਸ਼ਾਮਲ ਹੋਵੇਗਾ। ਇਨ੍ਹਾਂ ਨੂੰ ਪ੍ਰਤੀ ਮਹੀਨਾ 11,796.04 ਰੁਪਏ, ਪ੍ਰਤੀ ਦਿਨ 453.69 ਰੁਪਏ ਅਤੇ ਪ੍ਰਤੀ ਘੰਟਾ 56.71 ਰੁਪਏ ਤਨਖ਼ਾਹ ਦੇਣਾ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਡੱਲੇਵਾਲ ਦੀ ਸਿਹਤ ਸਬੰਧੀ ਵੱਡੀ ਅਪਡੇਟ, ਡਰਿੱਪ ਲਾਉਣ ਲਈ ਨਹੀਂ ਮਿਲ ਰਹੀ ਨਾੜ, ਇਲਾਜ ਬੰਦ!
ਅਨਪੜ੍ਹ ਵਰਗ ਦੇ ਕਾਮਿਆਂ ਦੀ ਤਨਖ਼ਾਹ
ਜਾਣਕਾਰੀ ਅਨੁਸਾਰ ਅਨਪੜ੍ਹ ਵਰਗ 'ਚ ਗੇਟ ਕੀਪਰ, ਚਪੜਾਸੀ, ਚੌਂਕੀਦਾਰ, ਸਵੀਪਰ (ਬਿਨਾਂ ਮਸ਼ੀਨ), ਰਿਕਸ਼ਾ ਚਾਲਕ, ਪੋਸਟਰ ਪੇਸਟਰ, ਬੋਰਡ ਬੁਆਏ, ਮਾਲੀ, ਰੇਹੜੀ ਵਾਲਾ, ਮਜ਼ਦੂਰ, 10ਵੀਂ ਫੇਲ੍ਹ ਚਪੜਾਸੀ, ਸਹਾਇਕ, ਜਲਵਾਹਕ, ਤੇਲ ਵਾਹਕ, ਬੇਲਦਾਰ, ਮਿਸਾਲਚੀ, ਗਾਈਡ, ਪੈਂਟ੍ਰੀ ਮੈਨ, ਹਾੱਕਰ, ਲੈਬ ਬੁਆਏ, ਮਜ਼ਦੂਰ, ਲੋਡਰ, ਅਨਲੋਡਰ, ਵਾਰਡ ਬੁਆਏ, ਆਪਰੇਸ਼ਨ ਥੀਏਟਰ ਸਹਾਇਕ, ਮਹਿਲਾ ਵਾਰਡ ਅਟੈਂਡੈਂਟ, ਲਾਂਡਰੀਮੈਨ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੂੰ 10996.04 ਰੁਪਏ ਪ੍ਰਤੀ ਮਹੀਨਾ, 422.92 ਰੁਪਏ ਪ੍ਰਤੀ ਦਿਨ ਅਤੇ 52.86 ਰੁਪਏ ਪ੍ਰਤੀ ਘੰਟਾ ਅਦਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਸੂਬੇ ਭਰ 'ਚ ਸ਼ੁਰੂ ਹੋਏ ਐਕਸ਼ਨ
ਅਰਧ-ਸਿੱਖਿਅਤ ਅਤੇ ਪੜ੍ਹੇ-ਲਿਖੇ ਕਰਮਚਾਰੀਆਂ ਦੀ ਤਨਖ਼ਾਹ
ਅਰਧ-ਸਿੱਖਿਅਤ ਕਾਮਿਆਂ ਨੂੰ 11,776.04 ਰੁਪਏ ਪ੍ਰਤੀ ਮਹੀਨਾ, ਪ੍ਰਤੀਦਿਨ 452.92 ਰੁਪਏ, ਪ੍ਰਤੀ ਘੰਟਾ ਤਨਖ਼ਾਹ 56.61 ਰੁਪਏ ਦੇਣੀ ਪਵੇਗੀ। ਇਨ੍ਹਾਂ ਸ਼੍ਰੇਣੀਆਂ 'ਚ ਉਹ ਕਰਮਚਾਰੀ ਸ਼ਾਮਲ ਹਨ, ਜੋ ਇਲੈਕਟ੍ਰੀਕਲ ਮਸ਼ੀਨਾਂ, ਵੈਕਿਊਮ ਕਲੀਨਰ ਆਦਿ ਨੂੰ ਚਲਾਉਣ ਦਾ ਦੋ ਸਾਲਾਂ ਦਾ ਤਜ਼ਰਬਾ ਰੱਖਦੇ ਹਨ। ਇਸ 'ਚ ਸਹਾਇਕ ਮਸ਼ੀਨ ਮੈਨ, ਸਹਾਇਕ ਮਿਸਤਰੀ, ਸਹਾਇਕ ਇਲੈਕਟ੍ਰੀਸ਼ੀਅਨ, ਸਹਾਇਕ ਵੈਲਡਰ, ਜੂਨੀਅਰ ਆਪਰੇਟਰ, ਸਹਾਇਕ ਵਾਇਰਮੈਨ, ਸ਼ਾਵਰ, ਬੁੱਕ ਬਾਇੰਡਰ, ਈ.ਸੀ.ਜੀ./ਈ.ਈ.ਜੀ./ਐਕਸ-ਰੇ ਸਹਾਇਕ ਆਦਿ ਸ਼ਾਮਲ ਹਨ।
ਤਕਨੀਕੀ ਕਰਮਚਾਰੀਆਂ ਦੀ ਤਨਖਾਹ
ਪੜ੍ਹੇ-ਲਿਖੇ ਕਾਮਿਆਂ 'ਚ ਤਕਨੀਕੀ ਅਤੇ ਪ੍ਰਸ਼ਾਸਨਿਕ ਕੰਮਾਂ 'ਚ ਹੁਨਰਮੰਦ ਕਰਮਚਾਰੀ ਆਉਂਦੇ ਹਨ, ਜਿਵੇਂ ਕਿ ਇਲੈਕਟ੍ਰੀਸ਼ੀਅਨ, ਪੰਪ ਅਟੈਂਡੈਂਟ, ਵੈਲਡਰ, ਵਾਇਰਮੈਨ, ਟਰਨਰ, ਗ੍ਰੈਜੂਏਸ਼ਨ ਧਾਰਕ ਕਰਮਚਾਰੀ, ਕੈਮਰਾ ਮੈਨ, ਵੀਡੀਓ ਫਿਲਮ ਨਿਰਮਾਤਾ, ਫੋਟੋਗ੍ਰਾਫਰ, ਸਹਾਇਕ ਨਰਸ-ਕਮ-ਮਿਡਵਾਇਫ (ਏ. ਐੱਨ. ਐੱਮ.), ਡਾਟਾ ਐਂਟਰੀ ਆਪਰੇਟਰ, ਕੰਪਿਊਟਰ ਆਪਰੇਟਰ, ਕਲਰਕ, ਸਟੋਰ ਕੀਪਰ, ਅਕਾਊਂਟੈਂਟ, ਸਟੈਨੋ-ਟਾਈਪਿਸਟ, ਟੇਲਰ, ਡਿਜ਼ਾਇਨ ਕਟਰ ਆਦਿ। ਇਨ੍ਹਾਂ ਨੂੰ 12,673.04 ਰੁਪਏ ਪ੍ਰਤੀ ਮਹੀਨਾ ਤਨਖ਼ਾਹ, 487.42 ਰੁਪਏ ਪ੍ਰਤੀ ਦਿਨ ਅਤੇ 60.92 ਰੁਪਏ ਪ੍ਰਤੀ ਘੰਟਾ ਤਨਖ਼ਾਹ ਦੇਣਾ ਤੈਅ ਕੀਤਾ ਗਿਆ ਹੈ।
ਉੱਚ ਸਿੱਖਿਆ ਪ੍ਰਾਪਤ ਕਰਮਚਾਰੀਆਂ ਦੀ ਤਨਖ਼ਾਹ
ਉੱਚ ਸਿੱਖਿਆ ਪ੍ਰਾਪਤ ਕਾਮਿਆਂ ਨੂੰ ਹੁਣ 13,705.04 ਰੁਪਏ ਪ੍ਰਤੀ ਮਹੀਨਾ, 527.11 ਰੁਪਏ ਪ੍ਰਤੀ ਦਿਨ ਅਤੇ 65.88 ਰੁਪਏ ਪ੍ਰਤੀ ਘੰਟਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸ਼੍ਰੇਣੀ 'ਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਮਾਨਤਾ ਪ੍ਰਾਪਤ ਪਾਠਕ੍ਰਮ ਅਨੁਸਾਰ ਸਿਖਲਾਈ ਪ੍ਰਾਪਤ ਕੀਤੀ ਗਈ ਹੈ। ਇਸ 'ਚ ਗ੍ਰੈਜੂਏਟ ਕਲਰਕ, ਸਟੈਨੋਗ੍ਰਾਫ਼ੀ ਜਾਂ ਸੁਪਰਵਾਈਜ਼ਰੀ ਸਟਾਫ਼, ਸਵੀਪਿੰਗ ਮਸ਼ੀਨ ਆਪਰੇਟਰ, ਸੀਵਰਮੈਨ (2 ਸਾਲ ਦਾ ਤਜ਼ਰਬਾ), ਹੈਵੀ ਵ੍ਹੀਕਲ ਡਰਾਈਵਰ (ਟਰੱਕ, ਟਰੈਕਟਰ, ਬੱਸ, ਬੁਲਡੋਜ਼ਰ, ਕਰੇਨ, ਰੋਡ ਰੋਲਰ, ਹਾਰਵੈਸਟਰ), ਮੈਡੀਕਲ ਸਟਾਫ਼ (ਫਾਰਮਾਸਿਸਟ, ਨਰਸਿੰਗ ਸੁਪਰੀਡੈਂਟ, ਮੈਡੀਕਲ ਸੋਸ਼ਲ ਵਰਕਰ) ਰੇਡਿਓਲਾਜੀ ਸੁਪਰੀਡੈਂਟ, ਪਲੰਬਰ, ਵੈਲਡਰ ਆਦਿ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8