ਪੰਜਾਬ 'ਚ ਵਿਕ ਰਹੇ ਸਰ੍ਹੋਂ ਦੇ ਤੇਲ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਹੁਕਮ

Saturday, Oct 19, 2024 - 04:29 PM (IST)

ਪੰਜਾਬ 'ਚ ਵਿਕ ਰਹੇ ਸਰ੍ਹੋਂ ਦੇ ਤੇਲ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਹੁਕਮ

ਚੰਡੀਗੜ੍ਹ : ਪੰਜਾਬ ਦੀਆਂ ਮੰਡੀਆਂ 'ਚ ਵਿਕਣ ਵਾਲੇ ਸਰ੍ਹੋਂ ਦੇ ਤੇਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੰਡੀਆਂ 'ਚ ਜ਼ਿਆਦਾਤਰ ਮਿਲਾਵਟੀ ਤੇਲ ਵਿਕ ਰਿਹਾ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਜਿਸਟਰਾਰ ਜਨਰਲ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਖ਼ਬਰਾਂ ਮੁਤਾਬਕ ਹਾਈਕੋਰਟ ਨੇ ਰਜਿਸਟਰਾਰ ਜਨਰਲ ਨੂੰ 3 ਵੱਡੇ ਬ੍ਰਾਂਡਾਂ ਦੇ ਸਰ੍ਹੋਂ ਦੇ ਤੇਲ ਦੇ ਸੈਂਪਲਾਂ ਨੂੰ ਲੈਬ ਤੋਂ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਪਤਨੀ ਨੂੰ ਖ਼ਰਚਾ ਦੇਣ ਦੇ ਕੇਸ 'ਚ ਹਾਈਕੋਰਟ ਦਾ ਅਹਿਮ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

ਇਹ ਵੀ ਸਾਹਮਣੇ ਆਇਆ ਹੈ ਕਿ 9 ਸਾਲ ਪਹਿਲਾਂ ਪਾਈ ਗਈ ਉਕਤ ਪਟੀਸ਼ਨ 'ਤੇ ਹੁਣ ਅਦਾਲਤ 'ਚ ਸੁਣਵਾਈ ਹੋਈ ਹੈ। ਪਟੀਸ਼ਨ 'ਚ ਪੁੱਛਿਆ ਗਿਆ ਸੀ ਕਿ 9 ਸਾਲਾਂ 'ਚ ਮਿਲਾਵਟੀ ਤੇਲ ਵੇਚਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਨਵੰਬਰ ਨੂੰ ਹੋਣੀ ਤੈਅ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਦੇ ਰਾਜੇਸ਼ ਗੁਪਤਾ ਇਸ ਮਾਮਲੇ ਨੂੰ ਲੈ ਹਾਈਕੋਰਟ ਪਹੁੰਚੇ ਸਨ।

ਇਹ ਵੀ ਪੜ੍ਹੋ : PGI ਆਉਣ ਵਾਲੇ ਮਰੀਜ਼ਾਂ ਲਈ ਚੰਗੀ ਖ਼ਬਰ, ਆਮ ਹੋ ਗਏ ਹਾਲਾਤ

ਉਨ੍ਹਾਂ ਨੇ ਦੱਸਿਆ ਸੀ ਕਿ ਪੰਜਾਬ ਦੀਆਂ ਮੰਡੀਆਂ 'ਚ ਵਿਕ ਰਿਹਾ ਸਰ੍ਹੋਂ ਦਾ ਤੇਲ ਮਿਲਾਵਟੀ ਹੈ। ਕੱਚੀ ਘਣੀ ਸਰ੍ਹੋਂ ਦੇ ਤੇਲ ਵਜੋਂ ਵੇਚੀ ਜਾ ਰਹੀ ਬੋਤਲ ਦੇ ਪਿਛਲੇ ਪਾਸੇ ਲਿਖਿਆ ਹੋਇਆ ਸੀ ਕਿ ਇਸ 'ਚ ਸਿਰਫ 30 ਫ਼ੀਸਦੀ ਸਰ੍ਹੋਂ ਦਾ ਤੇਲ ਹੈ ਅਤੇ ਬਾਕੀ ਹੋਰ ਤੇਲ ਹੈ। ਉਨ੍ਹਾਂ ਦੱਸਿਆ ਕਿ ਜੇਕਰ ਹੋਰ ਤੇਲ 'ਚ ਮਿਲਾਵਟ ਕੀਤੀ ਜਾਂਦੀ ਹੈ ਤਾਂ ਇਜਾਜ਼ਤ ਲੈਣੀ ਚਾਹੀਦੀ ਹੈ ਅਤੇ ਬੋਤਲ 'ਤੇ ਲਿਖਿਆ ਜਾਣਾ ਚਾਹੀਦਾ ਹੈ ਕਿ ਇਸ 'ਚ ਕਿਹੜਾ ਤੇਲ ਹੈ ਅਤੇ ਕਿੰਨੀ ਮਾਤਰਾ 'ਚ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News