ਪੰਜਾਬ ਤੋਂ ਵੱਡੀ ਖ਼ਬਰ : ਗੋਲੀ ਲੱਗਣ ਕਾਰਨ ਸਾਬਕਾ ਕੌਂਸਲਰ ਦੀ ਮੌਤ, ਪਿਆ ਚੀਕ-ਚਿਹਾੜਾ

Sunday, Jun 01, 2025 - 08:28 AM (IST)

ਪੰਜਾਬ ਤੋਂ ਵੱਡੀ ਖ਼ਬਰ : ਗੋਲੀ ਲੱਗਣ ਕਾਰਨ ਸਾਬਕਾ ਕੌਂਸਲਰ ਦੀ ਮੌਤ, ਪਿਆ ਚੀਕ-ਚਿਹਾੜਾ

ਮੋਗਾ (ਸਿੰਗਲਾ) : ਮੋਗਾ ਦੇ ਨਿਊ ਟਾਊਨ-8 ਇਲਾਕੇ 'ਚ ਉਸ ਸਮੇਂ ਵੱਡੀ ਘਟਨਾ ਵਾਪਰੀ, ਜਦੋਂ ਸਾਬਕਾ ਕੌਂਸਲਰ ਪੁਰਸ਼ੋਤਮ ਪੁਰੀ ਦੀ ਆਪਣੇ ਹੀ ਘਰ 'ਚ 12 ਬੋਰ ਦੀ ਰਾਈਫਲ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੁਰਸ਼ੋਤਮ ਪੁਰੀ ਆਪਣੇ ਕਮਰੇ 'ਚ ਸੀ, ਜਿੱਥੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਦੀ ਪਤਨੀ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਪੁਰਸ਼ੋਤਮ ਪੁਰੀ ਪੂਰੀ ਤਰ੍ਹਾਂ ਖ਼ੂਨ ਨਾਲ ਲੱਥਪੱਥ ਪਏ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਕਾਰੋਬਾਰੀਆਂ ਨੂੰ ਮਾਨ ਸਰਕਾਰ ਨੇ ਦਿੱਤੀ ਵੱਡੀ ਰਾਹਤ, ਪਲਾਟਾਂ ਨੂੰ ਲੈ ਕੇ...

ਪਤਨੀ ਵਲੋਂ ਰੌਲਾ ਪਾਉਣ 'ਤੇ ਗੁਆਂਢੀ ਵੀ ਮੌਕੇ 'ਤੇ ਆ ਗਏ। ਇਸ ਘਟਨਾ ਕਾਰਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਵਰੁਣ ਅਤੇ ਸੀ. ਆਈ. ਸਟਾਫ਼ ਦੇ ਇੰਚਾਰਜ ਦਲਜੀਤ ਬਰਾੜ ਫਾਰੈਂਸਿਕ ਟੀਮ ਸਣੇ ਮੌਕੇ 'ਤੇ ਪੁੱਜੇ। ਫਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕਿ 12 ਬੋਰ ਦੀ ਰਾਈਫਲ ਵੀ ਜ਼ਬਤ ਕਰ ਲਈ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਵੱਜਣਗੇ ਖ਼ਤਰੇ ਦੇ ਸਾਇਰਨ! ਜਾਣੋ ਕਿਹੜੇ ਜ਼ਿਲ੍ਹੇ 'ਚ ਕਿੰਨੇ ਵਜੇ ਹੋਵੇਗਾ BLACKOUT

ਨਰੋਤਮਪੁਰੀ ਦੇ ਭਰਾ ਪੁਰਸ਼ੋਤਮ ਪੁਰੀ ਬੱਸਾਂ ਦੇ ਮਾਲਕ ਸਨ ਅਤੇ ਸ਼ਹਿਰ ਦੀ ਪ੍ਰਾਈਵੇਟ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਜਾਣੇ ਜਾਂਦੇ ਸਨ। ਪੁਰਸ਼ੋਤਮ ਪੁਰੀ ਦਾ ਬੇਟਾ ਰੋਹਿਤ ਪੁਰੀ ਉੱਤਰ ਪ੍ਰਦੇਸ਼ 'ਚ ਜੱਜ ਹੈ। ਫਿਲਹਾਲ ਪੁਲਸ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਰਸ਼ੋਤਮ ਪੁਰੀ ਦੇ ਮੌਤ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ। ਅਜੇ ਇਹ ਨਹੀਂ ਦੱਸਿਆ ਜਾ ਸਕਦਾ ਹੈ ਕਿ ਇਹ ਇਕ ਹਾਦਸਾ ਹੈ ਜਾਂ ਫਿਰ ਉਨ੍ਹਾਂ ਦੀ ਮੌਤ ਪਿੱਛੇ ਕੋਈ ਹੋਰ ਕਾਰਨ ਹੈ। ਇਹ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News