ਬਟਾਲਾ ਤੋਂ ਵੱਡੀ ਖ਼ਬਰ! ਘੇਰਲੂ ਝਗੜੇ ਨੇ ਧਾਰਿਆ ਭਿਆਨਕ ਰੂਪ, ਪਿਓ ਨੇ ਜਵਾਕਾਂ ਨਾਲ ਕੀਤਾ ਰੂਹ ਕੰਬਾਊ ਕਾਂਡ
Wednesday, Oct 29, 2025 - 04:03 PM (IST)
ਬਟਾਲਾ (ਸਾਹਿਲ)- ਬਟਾਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਪਿਓ ਨੇ ਆਪਣੇ 3 ਮਾਸੂਮ ਬੱਚਿਆਂ ਨੂੰ ਚਾਹ ’ਚ ਸ਼ੱਕੀ ਵਸਤੂ ਮਿਲਾ ਕੇ ਪਿਲਾ ਦਿੱਤੀ, ਜਿਸ ਨਾਲ ਬੱਚਿਆਂ ਦੀ ਹਾਲਤ ਗੰਭੀਰ ਹੋ ਗਈ। ਇਸ ਸਬੰਧੀ ਸਰਬਜੀਤ ਕੌਰ ਵਾਸੀ ਪਿੰਡ ਘੋਗਾ ਨੇ ਦੱਸਿਆ ਕਿ ਉਹ ਧਾਰੀਵਾਲ ਸੋਹੀਆਂ ਦੇ ਕੋਲ ਆਪਣੀ ਪਤੀ ਨਾਲ ਭੱਠੇ ’ਤੇ ਕੰਮ ਕਰਦੀ ਹੈ ਅਤੇ ਬੱਚੇ ਵੀ ਉਨ੍ਹਾਂ ਕੋਲ ਰਹਿੰਦੇ ਹਨ।
ਇਹ ਵੀ ਪੜ੍ਹੋ: Big Breaking: ਪੰਜਾਬ ਦੇ ਵਿਧਾਇਕ 'ਤੇ ਹਰਿਆਣਾ 'ਚ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਉਸ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ ਅਤੇ ਅਕਸਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਹੈ। ਬੀਤੇ ਦਿਨ ਵੀ ਉਸ ਦੇ ਪਤੀ ਨੇ ਘਰ ਆ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਘਰੋਂ ਬਾਹਰ ਕੱਢ ਕੇ ਬੱਚਿਆਂ ਨੂੰ ਘਰ ਅੰਦਰ ਲੈ ਗਿਆ ਅਤੇ ਚਾਹ ਵਿਚ ਕੋਈ ਸ਼ੱਕੀ ਵਸਤੂ ਮਿਲਾ ਕੇ ਪਿਲਾ ਦਿੱਤੀ। ਚਾਹ ਪੀਣ ਮਗਰੋਂ ਤਿੰਨੇ ਬੱਚੇ ਬੇਹੋਸ਼ ਹੋ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਫ਼ੌਜੀ ਛਾਉਣੀ 'ਚੋਂ ਫੜਿਆ ਗਿਆ ਪਾਕਿਸਤਾਨੀ ਜਾਸੂਸ! ਫੋਨ ਤੋਂ ਹੋਇਆ ਵੱਡਾ ਖ਼ੁਲਾਸਾ
ਤਿੰਨੋਂ ਬੱਚਿਆਂ ਦੀ ਪਛਾਣ ਕ੍ਰਿਸ਼ਮਾ (7), ਸੈਮੂਅਲ (4) ਅਤੇ ਮੋਜੀਸ਼ (ਡੇਢ ਸਾਲ) ਵਜੋਂ ਹੋਈ ਹੈ। ਓਧਰ ਇਸ ਬਾਰੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਉਕਤ ਬੱਚਿਆਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਬੱਚਿਆਂ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਲਈ Good News! ਮਾਨ ਸਰਕਾਰ ਨੇ ਨੌਕਰੀਆਂ ਨੂੰ ਲੈ ਕੇ ਕੀਤਾ ਅਹਿਮ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
