ਡਿਪੂ ''ਚੋਂ ਸਸਤਾ ਰਾਸ਼ਨ ਲੈਣ ਵਾਲੇ ਜ਼ਰੂਰ ਪੜ੍ਹੋ ਇਹ ਖ਼ਬਰ, ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
Friday, Aug 09, 2024 - 05:20 AM (IST)
ਦੋਰਾਹਾ/ਰਾੜ੍ਹ ਸਾਹਿਬ (ਸੁਖਵੀਰ ਸਿੰਘ)- ਪੰਜਾਬ ਭਰ ’ਚ ਬਣੇ ਕਰੀਬ 38 ਲੱਖ ਨੀਲੇ ਤੇ ਲਾਲ ਕਾਰਡ ਧਾਰਕ, ਜਿਨ੍ਹਾਂ ਨੂੰ ਸਮਾਰਟ ਰਾਸ਼ਨ ਕਾਰਡ ਵੀ ਕਿਹਾ ਜਾਂਦਾ ਹੈ, ਉਨ੍ਹਾਂ ਕਾਰਡ ਧਾਰਕਾਂ ਦੇ ਹਰ ਮੈਂਬਰ ਨੂੰ ਪੀ.ਡੀ.ਐੱਸ. ਅਧੀਨ ਕੰਮ ਕਰਦੇ ਪੰਜਾਬ ਦੇ 18 ਹਜ਼ਾਰ ਡਿਪੂ ਹੋਲਡਰਾਂ ਕੋਲ ਬਾਇਓਮੈਟ੍ਰਿਕ ਮਸ਼ੀਨਾਂ ’ਤੇ ਆਧਾਰ ਕਾਰਡ ਨੰਬਰ ਭਰ ਕੇ ਆਪਣਾ-ਆਪਣਾ ਅੰਗੂਠਾ ਲਾ ਕੇ ਈ.ਕੇ.ਵਾਈ.ਸੀ. ਕਰਵਾਉਣੀ ਲਾਜ਼ਮੀ ਕੀਤੀ ਗਈ ਹੈ। ਨੈਸ਼ਨਲ ਫੂਡ ਸਕਿਓਰਿਟੀ ਐਕਟ 2013 ਅਧੀਨ ਮਿਲਣ ਵਾਲੀ ਕਣਕ ਲੈਣ ਲਈ ਇਹ ਪ੍ਰਕਰਿਆ ਸੂਬੇ ਭਰ ’ਚ 1.57 ਕਰੋੜ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਪਿਛਲੇ ਦਿਨਾਂ ਤੋਂ ਸ਼ੁਰੂ ਹੋ ਗਈ ਹੈ, ਜੋ ਕਿ ਲਗਾਤਾਰ ਜਾਰੀ ਹੈ।
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਚੰਡੀਗੜ੍ਹ ਦੇ ਮਾਣਯੋਗ ਡਾਇਰੈਕਟਰ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ 100 ਫੀਸਦੀ ਲਾਭਪਾਤਰੀ ਦੇ ਪਰਿਵਾਰਾਂ ਦੀ ਈ.ਕੇ.ਵਾਈ.ਸੀ. ਹੋਣੀ ਅਤਿ ਜ਼ਰੂਰੀ ਹੈ, ਜਿਸ ਨਾਲ ਜਿੱਥੇ ਵਿਦੇਸ਼ਾਂ ’ਚ ਬੈਠੇ ਤੇ ਉਥੇ ਹੀ ਪੰਜਾਬ ’ਚ ਮਰੇ ਵਿਅਕਤੀ ਦੀ ਕਣਕ ਲੈਣ ਵਾਲੇ ਪਰਿਵਾਰਾਂ ਨੂੰ ਝਟਕਾ ਲੱਗੇਗਾ ਕਿਉਂਕਿ ਇਸ ਈ.ਕੇ.ਵਾਈ.ਸੀ. ਤੋਂ ਬਾਅਦ ਸਾਰੇ ਵਿਦੇਸ਼ 'ਚ ਰਹਿੰਦੇ ਤੇ ਮਰ ਚੁੱਕੇ ਮੈਂਬਰਾਂ ਦਾ ਨਾਂ ਰਾਸ਼ਨ ਕਾਰਡ 'ਚੋਂ ਕੱਟਿਆ ਜਾਵੇਗਾ।
ਇਹ ਵੀ ਪੜ੍ਹੋ- ਹਾਲੇ ਬਾਕੀ ਹੈ ਉਮੀਦ... ! ਵਿਨੇਸ਼ ਫੋਗਾਟ ਦੀ ਡਿਸਕੁਆਲੀਫਿਕੇਸ਼ਨ ਮਾਮਲੇ 'ਚ ਆਇਆ ਨਵਾਂ ਮੋੜ
ਜ਼ਿਕਰਯੋਗ ਹੈ ਕਿ ਸਾਲ 2007 ਵਿਚ ਸਵ. ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਟਾ-ਦਾਲ ਸਕੀਮ ਅਧੀਨ 4 ਰੁਪਏ ਕਿਲੋ ਕਣਕ ਤੇ 20 ਰੁ. ਕਿਲੋ ਦਾਲ ਨਾਲ ਇਸ ਸਕੀਮ ਨੂੰ ਸ਼ੁਰੂ ਕੀਤਾ ਸੀ ਤੇ 2017 ਵਿਚ ਕਾਂਗਰਸ ਦੀ ਸਰਕਾਰ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਕੀਮ ਨੂੰ ਸਮਾਰਟ ਰਾਸ਼ਨ ਕਾਰਡ ਯੋਜਨਾ ’ਚ ਸ਼ਾਮਲ ਕਰ ਦਿੱਤਾ ਸੀ। ਇਹ ਸਕੀਮ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ, ਜਿਸ ਰਾਹੀਂ ਸਮਾਰਟ ਰਾਸ਼ਨ ਕਾਰਡ ਧਾਰਕ ਨਾਲ ਸਬੰਧਿਤ ਪ੍ਰਤੀ ਮੈਂਬਰ ਨੂੰ 5 ਕਿਲੋਗ੍ਰਾਮ ਦੇ ਹਿਸਾਬ ਨਾਲ ਕਣਕ ਦਿੱਤੀ ਜਾਂਦੀ ਹੈ, ਜਿਸ ਦੇ ਤਹਿਤ ਕੇਂਦਰ ਸਰਕਾਰ ਦੀ ਇਸ ਸਕੀਮ ਦੁਆਰਾ ਪੰਜਾਬ ਭਰ ਅੰਦਰ 1 ਕਰੋੜ 57 ਲੱਖ ਮੈਂਬਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਹੁਣ ਈ.ਕੇ.ਵਾਈ.ਸੀ. ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਰਾਸ਼ਨ ਦੇ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ. ਕਰਵਾਉਣ ਦੀ ਪ੍ਰਕਿਰਿਆ ਦਾ ਕੰਮ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼ੁਰੂ ਕੀਤਾ ਗਿਆ ਹੈ, ਜਿਸ ਕਾਰਨ ਭਾਰਤ ਸਰਕਾਰ ਫੂਡ ਸਪਲਾਈ ਵਿਭਾਗ ਵੱਲੋਂ ਪੰਜਾਬ ਸਮੇਤ ਦੇਸ਼ ਦੇ ਹਰ ਸੂਬੇ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਅਤਿ ਜ਼ਰੂਰੀ ਦੱਸਿਆ ਗਿਆ ਹੈ। ਇਸ ਕਾਰਨ ਸਸਤਾ ਅਨਾਜ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਲਈ ਈ.ਕੇ.ਵਾਈ.ਸੀ. ਕਰਵਾਉਣ ਦਾ ਕੰਮ ਕਰੀਬ 11 ਸਾਲ ਬਾਅਦ ਆਰੰਭਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e