ਪੰਜਾਬ ''ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ

Saturday, Nov 30, 2024 - 02:50 PM (IST)

ਚੰਡੀਗੜ੍ਹ : ਸੂਬੇ 'ਚ 5 ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਦੀਆਂ ਚੋਣਾਂ ਦਾ ਸ਼ਡਿਊਲ ਰਾਜ ਚੋਣ ਕਮਿਸ਼ਨ ਵਲੋਂ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਨਗਰ ਨਿਗਮ ਚੋਣਾਂ 2023 ਦੀ ਨਵੀਂ ਵਾਰਡਬੰਦੀ ਮੁਤਾਬਕ ਹੋਣਗੀਆਂ। ਫਗਵਾੜਾ ਨਗਰ ਨਿਗਮ ਦੀ ਚੋਣ 2020 ਦੀ ਵਾਰਡਬੰਦੀ ਮੁਤਾਬਕ ਹੋਵੇਗੀ। ਇਸ ਸਬੰਧੀ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਮਿਲੇਗਾ ਵੱਡਾ ਫ਼ਾਇਦਾ

ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ 'ਚ ਵਾਰਡਬੰਦੀ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਸੀ। ਸੂਬੇ 'ਚ 2023 'ਚ ਡੀ-ਲਿਮਿਟੇਸ਼ਨ ਹੋਈ ਸੀ, ਪਰ ਇਹ ਸਪੱਸ਼ਟ ਨਹੀਂ ਸੀ ਕਿ ਚੋਣਾਂ 2023 ਦੀ ਡੀ-ਲਿਮਿਟੇਸ਼ਨ ਮੁਤਾਬਕ ਹੋਣਗੀਆਂ ਜਾਂ ਫਿਰ ਪੁਰਾਣੇ ਵਾਰਡਾਂ ਦੇ ਮੁਤਾਬਕ। ਹੁਣ ਰਾਜ ਚੋਣ ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ ਚੋਣਾਂ 2021, ਧਰਮਕੋਟ ਦੀਆਂ 2017, ਖਨੌਰੀ ਦੀਆਂ 2017, ਤਰਨਤਾਰਨ ਦੀਆਂ 2021, ਭਾਦਸੋਂ ਦੀਆਂ 2019 ਅਤੇ ਤਲਵਾੜਾ ਦੀਆਂ ਚੋਣਾਂ 2019 ਦੀ ਵਾਰਡਬੰਦੀ ਮੁਤਾਬਕ ਹੋਣਗੀਆਂ। ਹੋਰ ਨਗਰ ਕੌਂਸਲ ਦੀਆਂ ਚੋਣਾਂ 2023 ਦੀ ਵਾਰਡਬੰਦੀ ਮੁਤਾਬਕ ਹੋਣਗੀਆਂ। ਚੋਣਾਂ ਕਦੋ ਹੋਣਗੀਆਂ, ਇਸ ਨੂੰ ਲੈ ਕੇ ਅਜੇ ਤਸਵੀਰ ਸਪੱਸ਼ਟ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਸਖ਼ਤ ਪਾਬੰਦੀ, ਇਸ ਤਾਰੀਖ਼ ਤੱਕ ਲਾਗੂ ਰਹਿਣਗੇ ਹੁਕਮ
ਦਸੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਚੋਣਾਂ ਕਰਾਉਣ ਦਾ ਦਬਾਅ
ਰਾਜ ਚੋਣ ਕਮਿਸ਼ਨ 'ਤੇ ਦਸੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ 'ਚ ਹੀ ਚੋਣਾਂ ਕਰਾਉਣ ਦਾ ਦਬਾਅ ਹੈ। ਫਿਰ ਸ਼ਹੀਦੀ ਸਭਾ ਸ਼ੁਰੂ ਹੋ ਜਾਵੇਗੀ। 6 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਆਮ ਆਦਮੀ ਪਾਰਟੀ ਜਨਵਰੀ 'ਚ ਚੋਣਾਂ ਕਰਾਉਣ ਦੇ ਪੱਖ 'ਚ ਨਹੀਂ ਹੈ ਕਿਉਂਕਿ ਉਦੋਂ ਤੱਕ ਦਿਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 


Babita

Content Editor

Related News