ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਫ੍ਰੀ ਮਿਲਣ ਵਾਲੀ ਕਣਕ ਨੂੰ ਲੈ ਕੇ ਵੱਡੀ ਖ਼ਬਰ
Thursday, Feb 27, 2025 - 10:56 AM (IST)

ਲੁਧਿਆਣਾ (ਖੁਰਾਣਾ) : ਖੁਰਾਕ ਅਤੇ ਸਪਲਾਈ ਵਿਭਾਗ ਪੂਰਬੀ ਟੀਮ ਨੇ ਕੰਟਰੋਲਰ ਮੈਡਮ ਸ਼ਿਫਾਲੀ ਚੋਪੜਾ ਦੀ ਅਗਵਾਈ ’ਚ ਇਕ ਵਾਰ ਫਿਰ ਵੱਡੀ ਫਤਹਿ ਹਾਸਲ ਕਰਦੇ ਹੋਏ ‘ਪ੍ਰਧਾਨ ਮੰਤਰੀ ਗਰੀਬ ਕਲਿਆਨ ਅੰਨ ਯੋਜਨਾ’ ਨਾਲ ਜੁੜੇ 83.03 ਫੀਸਦੀ ਪਰਿਵਾਰਾਂ ਤੱਕ ਫ੍ਰੀ ਕਣਕ ਦਾ ਲਾਭ ਪਹੁੰਚਾ ਕੇ ਪੰਜਾਬ ਭਰ ’ਚ ਦੂਜੇ ਨੰਬਰ ’ਤੇ ਬਾਜ਼ੀ ਮਾਰੀ ਹੈ ਜਦਕਿ ਇਸ ਮਾਮਲੇ ’ਚ ਖੁਰਾਕ ਅਤੇ ਸਪਲਾਈ ਵਿਭਾਗ ਪੱਛਮੀ ਦੀ ਟੀਮ 5ਵੇਂ ਨੰਬਰ ’ਤੇ ਬਣੀ ਹੋਈ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੂੰ ਲੈ ਕੇ ਵੱਡੀ ਖ਼ਬਰ
ਇਹ ਦੱਸਣਾ ਉੱਚਿਤ ਹੋਵੇਗਾ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੇ ਪੂਰਬੀ ਇਲਾਕੇ ’ਚ ਯੋਜਨਾ ਨਾਲ ਜੁੜੇ ਲਾਭਪਾਤਰੀ ਪਰਿਵਾਰਾਂ ਦੀ ਕੁੱਲ ਗਿਣਤੀ 2.37439 ਹੈ, ਜਦਕਿ ਪੱਛਮੀ ਇਲਾਕੇ ’ਚ ਇਹ ਅੰਕੜਾ 2.27609 ਹੈ। ਅਜਿਹੇ ’ਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕੁੱਲ 4,45000 ਦੇ ਕਰੀਬ ਰਾਸ਼ਨ ਕਾਰਡ ਧਾਰਕਾਂ ਦੇ 16.74724 ਮੈਂਬਰਾਂ ਤੱਕ ਖੁਰਾਕ ਅਤੇ ਸਪਲਾਈ ਵਿਭਾਗ ਦੀ ਪੂਰੀ ਟੀਮ ਵਲੋਂ 1598 ਡਿਪੂ ਹੋਲਡਰਾਂ ਦੇ ਮਾਰਫਤ ਕਣਕ ਪਹੁੰਚਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਐਕਸ਼ਨ ਮੋਡ ਵਿਚ ਬਿਜਲੀ ਵਿਭਾਗ, ਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਪਰਿਵਾਰਾਂ ਤੱਕ ਕਣਕ ਪਹੁੰਚਾਉਣ ਦੇ ਮਾਮਲੇ ’ਚ ਪਹਿਲੇ 10 ਜ਼ਿਲਿਆਂ ਦਾ ਬਿਓਰਾ
ਅੰਕੜਿਆਂ ਮੁਤਾਬਕ ਬਰਨਾਲਾ ਜ਼ਿਲ੍ਹਾ 84.11 ਫੀਸਦ ਨਾਲ ਪਹਿਲੇ ਨੰਬਰ ਹੈ ਜਦਕਿ ਲੁਧਿਆਣਾ ਪੂਰਬੀ 83.03 ਨਾਲ ਦੂਜੇ, ਬਠਿੰਡਾ – 82.25 ਨਾਲ ਤੀਜੇ, ਸ੍ਰੀ ਮੁਕਤਸਰ ਸਾਹਿਬ– 81.98 ਨਾਲ ਚੌਥ, ਲੁਧਿਆਣਾ ਪੱਛਮੀ – 76.24 ਨਾਲ ਪੰਜਵੇਂ, ਸ਼ਹੀਦ ਭਗਤ ਸਿੰਘ ਨਗਰ – 75.44 ਨਾਲ ਛੇਵੇਂ, ਕਪੂਰਥਲਾ – 70.57 ਨਾਲ ਸਤਵੇਂ, ਰੂਪਨਗਰ – 65.72 ਨਾਲ ਅੱਠਵੇਂ, ਫਤਹਿਗੜ੍ਹ ਸਾਹਿਬ – 65.68 ਨਾਲ ਨੌਵੇਂ, ਅੰਮ੍ਰਿਤਸਰ – 61.04 ਨਾਲ ਦਸਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਸਮੇਂ ਮੁਤਾਬਕ ਖੁੱਲ੍ਹਣਗੇ ਸਕੂਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e