ਵੱਡੀ ਖ਼ਬਰ: ਕਿਸਾਨੀ ਅੰਦੋਲਨ ਦੌਰਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮੰਜ਼ਰ ਵੇਖ ਸਹਿਮੇ ਲੋਕ

Wednesday, Sep 25, 2024 - 06:43 PM (IST)

ਵੱਡੀ ਖ਼ਬਰ: ਕਿਸਾਨੀ ਅੰਦੋਲਨ ਦੌਰਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮੰਜ਼ਰ ਵੇਖ ਸਹਿਮੇ ਲੋਕ

ਮਾਨਸਾ (ਬਿਊਰੋ)- ਕਿਸਾਨ ਅੰਦੋਲਨ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਇਕ ਕਿਸਾਨ ਨੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਇਸ ਘਟਨਾ ਤੋਂ ਬਾਅਦ ਮਾਹੌਲ ਗਰਮਾ ਗਿਆ।  ਜਾਣਕਾਰੀ ਮੁਤਾਬਕ ਖਨੌਰੀ ਬਾਰਡਰ ਮੋਰਚੇ 'ਚ ਇਕ ਕਿਸਾਨ ਵੇ ਟਰਾਲੀ ਨਾਲ ਰੱਸੀ ਬੰਨ੍ਹ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਮੀਤ ਸਿੰਘ (55) ਵਾਸੀ ਮਾਨਸਾ ਦੇ ਪਿੰਡ ਠੁਠਿਆਵਾਲੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਰਜ਼ੇ ਤੋਂ ਪਰੇਸ਼ਾਨ ਸੀ, ਜਿਸ ਨਾਲ ਉਕਤ ਖ਼ੌਫ਼ਨਾਕ ਕਦਮ ਚੁੱਕ ਲਿਆ।

ਦੱਸ ਦੇਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ 13 ਫਰਵਰੀ ਤੋਂ ਖਨੌਰੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਰੇ ਹਨ। ਉਸ ਦੇ ਪਰਿਵਾਰ ਵਿਚ ਪਤਨੀ ਅਤੇ ਤਿੰਨ ਬੱਚੇ ਹਨ। ਜਾਣਕਾਰੀ ਅਨੁਸਾਰ ਘਰ ਵਿਚ ਗਰੀਬੀ ਸੀ ਅਤੇ ਪਹਿਲੇ ਦਿਨ ਤੋਂ ਹੀ ਗੁਰਮੀਤ ਖ਼ਨੌਰੀ ਸਰਹੱਦ 'ਤੇ ਕਿਸੇ ਨਾ ਕਿਸੇ ਸੰਘਰਸ਼ ਵਿਚ ਸਹਿਯੋਗ ਕਰ ਰਿਹਾ ਸੀ। ਕਰਜ਼ੇ ਕਾਰਨ ਗੁਰਮੀਤ ਸਿੰਘ ਦਾ ਘਰ ਵੀ ਵਿਕ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ ਰੇਲਵੇ ਸਟੇਸ਼ਨ ਨੇੜੇ ਪੂਰਾ ਇਲਾਕਾ ਕਰ ਦਿੱਤਾ ਸੀਲ, ਵੱਡੀ ਵਜ੍ਹਾ ਆਈ ਸਾਹਮਣੇ

PunjabKesari

ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਤ ਸੀ। ਜਦੋਂ ਹੋਰ ਕਿਸਾਨ ਉੱਥੇ ਨਹੀਂ ਸਨ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਅੱਜ ਸਵੇਰੇ ਪਿੰਡ ਮੱਲਣ ਬਲਾਕ ਦੋਦਾ ਸ੍ਰੀ ਮੁਕਤਸਰ ਸਾਹਿਬ ਦੇ ਟੈਂਟ ਵਿੱਚ ਜਾ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਕਿਸਾਨ ਵਾਪਸ ਆਏ ਤਾਂ ਗੁਰਮੀਤ ਨੇ ਫਾਹਾ ਲਿਆ ਹੋਇਆ ਸੀ। ਉਸ ਨੇ ਟਰਾਲੀ ਨਾਲ ਰੱਸੀ ਬੰਨ੍ਹੀ ਹੋਈ ਸੀ। ਅੰਦੋਲਨ ਨਾਲ ਜੁੜੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਗੁਰਮੀਤ ਇਸ ਅੰਦੋਲਨ ਨੂੰ ਲੈ ਕੇ ਕਾਫ਼ੀ ਗੰਭੀਰ ਸੀ। ਉਹ ਘੱਟ ਹੀ ਘਰ ਜਾਂਦਾ ਸੀ। ਉਸ ਦੇ ਸਿਰ 'ਤੇ ਕਰਜ਼ਾ ਵੀ ਸੀ। ਇਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਲੜਕੇ ਦਾ ਵਿਆਹ ਸੀ ਪਰ ਉਹ ਨਹੀਂ ਗਿਆ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਦਰਦਨਾਕ ਹਾਦਸਾ, ਖੇਡਦੇ ਸਮੇਂ 3 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਹੋਈ ਮੌਤ

ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਮੈਂ ਚੰਡੀਗੜ੍ਹ ਆਇਆ ਹੋਇਆ ਸੀ। ਹੁਣ ਮੌਕੇ 'ਤੇ ਜਾ ਰਹੇ ਹਾਂ। ਇਹ ਕਿਸਾਨ ਸੰਘਰਸ਼ ਨੂੰ ਬਹੁਤ ਸਮਰਪਿਤ ਸੀ। ਉਹ ਪੂਰੇ ਧਰਨੇ ਵਾਲੀ ਥਾਂ 'ਤੇ ਬਿਜਲੀ ਦਾ ਸਾਰਾ ਕੰਮ ਵੇਖਦਾ ਰਿਹਾ ਸੀ। ਉਸ ਦੇ ਲੜਕੇ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਸੀ। ਉਸ ਸਮੇਂ ਉਸ ਨੇ ਇਹ ਕਹਿ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਅੱਜਕਲ੍ਹ ਲਾਈਟ ਦੀ ਸਮੱਸਿਆ ਹੈ। ਅਜਿਹੇ 'ਚ ਜੇਕਰ ਲਾਈਟਾਂ 'ਚ ਨੁਕਸ ਪੈ ਜਾਂਦਾ ਹੈ ਤਾਂ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਬਿਨਾਂ ਉਸ ਦੇ ਲੜਕੇ ਦਾ ਵਿਆਹ ਕਰਵਾ ਦਿੱਤਾ ਸੀ।

ਇਹ ਵੀ ਪੜ੍ਹੋ- ਜਲੰਧਰ ਰੇਲਵੇ ਸਟੇਸ਼ਨ ਨੇੜੇ ਪੂਰਾ ਇਲਾਕਾ ਕਰ ਦਿੱਤਾ ਸੀਲ, ਵੱਡੀ ਵਜ੍ਹਾ ਆਈ ਸਾਹਮਣੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News