ਬਸ਼ੀਰਪੁਰਾ ’ਚ ਸੀਵਰੇਜ ਜਾਮ, ਦਸਤ ਤੇ ਪੇਟ ਦਰਦ ਕਾਰਨ ਵਿਅਕਤੀ ਦੀ ਮੌਤ

Saturday, Aug 30, 2025 - 04:47 PM (IST)

ਬਸ਼ੀਰਪੁਰਾ ’ਚ ਸੀਵਰੇਜ ਜਾਮ, ਦਸਤ ਤੇ ਪੇਟ ਦਰਦ ਕਾਰਨ ਵਿਅਕਤੀ ਦੀ ਮੌਤ

ਜਲੰਧਰ (ਮਹੇਸ਼)-ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਪੈਂਦੇ ਬਸ਼ੀਰਪੁਰਾ ਇਲਾਕੇ ਵਿਚ ਲੰਬੇ ਸਮੇਂ ਤੋਂ ਸੀਵਰੇਜ ਜਾਮ ਹੈ ਅਤੇ ਪੀਣ ਵਾਲਾ ਪਾਣੀ ਗੰਦਾ ਆ ਰਿਹਾ ਹੈ। ਲੋਕ ਅਜਿਹੇ ਗੰਦੇ ਵਾਤਾਵਰਣ ਵਿਚ ਰਹਿਣ ਲਈ ਮਜਬੂਰ ਹਨ ਅਤੇ ਇਕ ਬਜ਼ੁਰਗ ਵਿਅਕਤੀ ਦੀ ਵੀ ਦਸਤ ਕਾਰਨ ਮੌਤ ਹੋ ਗਈ ਹੈ, ਜਿਸ ਦੀ ਪਛਾਣ 69 ਸਾਲਾ ਇਕਬਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਸ਼ੀਰਪੁਰਾ ਵਜੋਂ ਹੋਈ ਹੈ। ਲੋਕਾਂ ਨੇ ਵੱਡੀ ਗਿਣਤੀ ਵਿਚ ਪੰਜਾਬ ਸਰਕਾਰ ਅਤੇ ਨਗਰ ਨਿਗਮ ਜਲੰਧਰ ਖਿਲਾਫ਼ ਬਸ਼ੀਰਪੁਰਾ ਵਿਚ ਬਣੇ ਹੋਏ ਨਰਕ ਭਰੇ ਹਾਲਾਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਦੋਸ਼ ਲਾਇਆ ਕਿ ਇਕਬਾਲ ਸਿੰਘ ਦੀ ਮੌਤ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋਣ ਕਾਰਨ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ 'ਤੇ ਮੰਡਰਾਇਆ ਖ਼ਤਰਾ! ਇਸ ਬੀਮਾਰੀ ਦਾ ਵੱਧਣ ਲੱਗਾ ਪ੍ਰਕੋਪ, ਵਧ ਰਹੇ ਮਰੀਜ਼

ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ ਬਸ਼ੀਰਪੁਰਾ ਦੇ ਬੰਦ ਸੀਵਰੇਜ ਅਤੇ ਲੋਕਾਂ ਦੇ ਘਰਾਂ ਵਿਚ ਆਉਣ ਵਾਲੇ ਗੰਦੇ ਪੀਣ ਵਾਲੇ ਪਾਣੀ ਬਾਰੇ ਕਈ ਵਾਰ ਸੂਚਿਤ ਕੀਤਾ ਗਿਆ ਸੀ ਪਰ ਨਿਗਮ ਵੱਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਲੋਕ ਖ਼ਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮ੍ਰਿਤਕ ਇਕਬਾਲ ਸਿੰਘ ਨੂੰ ਵੀ ਪੇਟ ਦਰਦ ਤੇ ਦਸਤ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬਿਆਸ ਦਰਿਆ ਕੋਲ ਪਹੁੰਚ ਸਾਬਕਾ ਮਹਿਲਾ ਪੰਚ ਨੇ ਪਹਿਲਾਂ ਕੀਤੀ ਅਰਦਾਸ, ਫਿਰ ਵੇਖਦੇ ਹੀ ਵੇਖਦੇ ਕਰ 'ਤਾ ਵੱਡਾ ਕਾਂਡ

ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚੋਂ ਸੁਖਵਿੰਦਰ ਲੱਕੀ, ਕਪਿਲ, ਸਤਬੀਰ ਕੌਰ, ਕਪਿਲ, ਨਮਨਪ੍ਰੀਤ, ਰਚਨਾ, ਰਿਤੂ, ਸੀਮਾ, ਮੀਨਾਕਸ਼ੀ, ਪੂਜਾ, ਸੁਖਵਿੰਦਰ ਸਿੰਘ, ਸੋਨੂੰ, ਤ੍ਰਿਖਾ, ਮਨਜੀਤ ਕੌਰ, ਦਮਨਪ੍ਰੀਤ ਸਿੰਘ, ਕੋਮਲ ਗੁਗਲਾਨੀ ਆਦਿ ਨੇ ਲੋਕਾਂ ਦੇ ਘਰਾਂ ਵਿਚ ਵੱਡੀ ਮਾਤਰਾ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਵਿਖਾਇਆ। ਕੌਂਸਲਰ ਪਤੀ ਹਰਪਾਲ ਮਿੰਟੂ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਨਾਲ ਸੰਪਰਕ ਕਰਨ ’ਤੇ, ਉਨ੍ਹਾਂ ਨੇ ਜਲਦੀ ਹੀ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਭਾਰੀ ਮੀਂਹ! ਘਰੋਂ ਨਿਕਲਣ ਤੋਂ ਪਹਿਲਾਂ ਰਹੋ ਸਾਵਧਾਨ, ਇਨ੍ਹਾਂ ਜ਼ਿਲ੍ਹਿਆਂ ਲਈ Alert

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News