ਪੰਜਾਬ ’ਚ ਦਿਲ ਕੰਬਾਊ ਵਾਰਦਾਤ, ਤਲਵਾਰ ਨਾਲ ਟੋਟੇ-ਟੋਟੇ ਕਰਤਾ ਮੁੰਡਾ, ਲਲਕਾਰੇ ਮਾਰ ਕਿਹਾ ਮੈਂ ਇਕੱਲੇ ਨੇ ਮਾਰਿਆ

Saturday, Sep 30, 2023 - 06:35 PM (IST)

ਪੰਜਾਬ ’ਚ ਦਿਲ ਕੰਬਾਊ ਵਾਰਦਾਤ, ਤਲਵਾਰ ਨਾਲ ਟੋਟੇ-ਟੋਟੇ ਕਰਤਾ ਮੁੰਡਾ, ਲਲਕਾਰੇ ਮਾਰ ਕਿਹਾ ਮੈਂ ਇਕੱਲੇ ਨੇ ਮਾਰਿਆ

ਮਲੋਟ (ਸ਼ਾਮ ਜੁਨੇਜਾ) : ਬੀਤੀ ਰਾਤ ਪਿੰਡ ਰੋੜਾਂਵਾਲੀ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਦੋ ਭਰਾਵਾਂ ਨੇ ਪਿੰਡ ਦੇ ਇਕ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਨੇ ਡੇਢ ਸਾਲ ਪਹਿਲਾਂ ਮਾਰਨ ਵਾਲੇ ਵਿਅਕਤੀਆਂ ਉਪਰ ਜਾਨ ਲੇਵਾ ਹਮਲਾ  ਕੀਤਾ ਸੀ ਜਿਸ ਕਰਕੇ ਹੁਣ ਥੋੜਾ ਸਮਾਂ ਪਹਿਲਾਂ ਹੀ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਮ੍ਰਿਤਕ ਦੀ ਪਛਾਣ 22 ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਰੂਪ ਵਿਚ ਹੋਈ ਹੈ। ਇਸ ਸਬੰਧੀ ਆਰਜੀ ਥਾਣਾ ਕਿੱਲਿਆਂਵਾਲੀ ਦੇ ਐੱਸ. ਐੱਚ. ਓ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਕਾਸ਼ਦੀਪ ਸਿੰਘ ਦੀ ਡੇਢ ਸਾਲ ਪਹਿਲਾਂ ਪਿੰਡ ਦੇ ਗੁਰਵਿੰਦਰ ਸਿੰਘ ਨਾਲ ਲੜਾਈ ਹੋਈ ਸੀ ਅਤੇ ਅਕਾਸ਼ਦੀਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਸੱਟਾਂ ਮਾਰੀਆਂ ਸਨ। ਇਸ ਮਾਮਲੇ ਵਿਚ ਅਕਾਸ਼ਦੀਪ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਸੀ। ਜਿਸ ਵਿਚ ਉਹ ਹੁਣ 3 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ’ਤੇ ਆਇਆ ਸੀ। 

ਇਹ ਵੀ ਪੜ੍ਹੋ : ਗੱਜ-ਵੱਜ ਕੇ ਕੀਤਾ ਇਕਲੌਤੇ ਪੁੱਤ ਦਾ ਵਿਆਹ, ਦੋ ਦਿਨਾਂ ਬਾਅਦ ਹੀ ਵੱਡਾ ਕਾਂਡ ਕਰ ਗਈ ਸੱਜਰੀ ਵਿਆਹੀ ਲਾੜੀ

ਬੀਤੀ ਰਾਤ ਗੁਰਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਅਤੇ ਉਸਦੇ ਭਰਾ ਪੁਸ਼ਪਿੰਦਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਅਕਾਸ਼ਦੀਪ ਦਾ ਕਤਲ ਕਰ ਦਿੱਤਾ। ਲੰਬੀ ਪੁਲਸ ਨੇ ਇਸ ਮਾਮਲੇ ਵਿਚ ਗੁਰਵਿੰਦਰ ਸਿੰਘ ਅਤੇ ਪੁਸ਼ਪਿੰਦਰ ਸਿੰਘ ਵਿਰੁੱਧ ਕਤਲ ਦੀ ਧਾਰਾ 302, 506  ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ। 

ਇਹ ਵੀ ਪੜ੍ਹੋ : 30 ਲੱਖ ਖਰਚ ਕੈਨੇਡਾ ਭੇਜੀ ਨੂੰਹ ਨੇ ਤੋੜ ਦਿੱਤੀਆਂ ਆਸਾਂ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ

ਕਤਲ ਮੌਕੇ ਦੀ ਆਈ ਵੀਡੀਓ ਸਾਹਮਣੇ 

ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ਵਿਚ ਇਕ ਵਿਅਕਤੀ ਰੌਲਾ ਪਾ ਰਿਹਾ ਹੈ ਕਿ ਵੇਖੋ ਨੌਜਵਾਨ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖਿੱਚ ਕੇ ਲਿਜਾ ਰਹੇ ਹਨ। ਇਸ ਮੌਕੇ ਅਕਾਸ਼ਦੀਪ ਦੀ ਲਾਸ਼ ਕੋਲ ਖੜੇ ਹੋ ਕੇ ਦੋਸ਼ੀ  ਗੁਰਵਿੰਦਰ ਸਿੰਘ ਜਿਸ ਦੇ ਹੱਥ ਵਿਚ ਕਿਰਪਾਨ ਹੈ ਅਤੇ ਉਹ ਕਹਿ ਰਿਹਾ ਹੈ ਕਿ ਮੈਂ ਇਕੱਲੇ ਨੇ ਇਸ ਨੂੰ ਕਿਰਪਾਨਾਂ ਨਾਲ ਮਾਰਿਆ ਹੈ ਇਹ ਸਾਨੂੰ ਤੰਗ ਕਰਦਾ ਸੀ। ਵੀਡੀਓ ਵਿਚ ਉਕਤ ਵਿਅਕਤੀ ਦੇ ਨਾਲ ਉਸਦਾ ਭਰਾ ਅਤੇ ਪਰਿਵਾਰ ਦੀਆਂ ਔਰਤਾਂ ਵੀ ਨਜ਼ਰ ਆ ਰਹੀਆਂ ਹਨ। ਉਧਰ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਕਬੂਲਨਾਮੇ ਦੀ ਕੋਈ ਅਹਿਮੀਅਤ ਨਹੀਂ ਹੈ। ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਦੋਵਾਂ ਭਰਾਵਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਵਾਸੀਆਂ ਲਈ ਅਹਿਮ ਖ਼ਬਰ, ਜਾਰੀ ਹੋਇਆ ਇਹ ਸਖ਼ਤ ਫ਼ਰਮਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News