ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਤਾੜ-ਤਾੜ ਚੱਲੀਆਂ ਗੋਲੀਆਂ

Friday, Apr 25, 2025 - 09:16 PM (IST)

ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਤਾੜ-ਤਾੜ ਚੱਲੀਆਂ ਗੋਲੀਆਂ

ਝਬਾਲ, (ਨਰਿੰਦਰ)- ਪੰਜਾਬ 'ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਅੱਜ ਦਿਨ-ਦਿਹਾੜੇ ਝਬਾਲ ਨਜ਼ਦੀਕ ਮੋੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਇਕ ਰੈਡੀਮੈਡ ਕੱਪੜਿਆਂ ਦੇ ਸ਼ੋਅਰੂਮ 'ਤੇ 3 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਫਾਇਰਿੰਗ ਕੀਤੀ ਗਈ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। 

ਇਹ ਵੀ ਪੜ੍ਹੋ- 'ਪਹਿਲਗਾਮ ਹਮਲੇ 'ਚ ਮਰਿਆ ਜੋੜਾ ਹੋ ਗਿਆ ਜ਼ਿੰਦਾ'! ਕਪਲ ਨੇ ਸਾਹਮਣੇ ਆ ਕੇ ਦੱਸਿਆ ਪੂਰਾ ਸੱਚ

ਜਾਣਕਾਰੀ ਅਨੁਸਾਰ ਬਾਬਾ ਬੁੱਢਾ ਸਾਹਿਬ ਮੋੜ ਅੱਡਾ ਠੱਠਾ ਵਿਖੇ ਕੱਪੜਿਆਂ ਦੀ ਰੈਡੀਮੇਡ ਮਾਝਾ ਕਲਾਥ ਹਾਊਸ ਦੀ ਦੁਕਾਨ ਹੈ ਜਿਸਦੇ ਮਾਲਕ ਕਰਨਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਹਨ। ਸ਼ੁੱਕਰਵਾਰ ਸ਼ਾਮ ਲਗਭਗ ਸਾਢੇ 6 ਵਜੇ ਜਦੋਂ ਉਨ੍ਹਾਂ ਦੇ ਮੈਨੇਜਰ ਦਲਜੀਤ ਸਿੰਘ ਅਤੇ ਕਰਿੰਦਾ ਗੁਰਵਿੰਦਰ ਸਿੰਘ ਦੁਕਾਨ 'ਤੇ ਮੌਜੂਦ ਗਾਹਕਾਂ ਨੂੰ ਕੱਪੜਾ ਦੇ ਰਹੇ ਸਨ ਤਾਂ ਮੋਟਰ ਸਾਈਕਲ 'ਤੇ 3 ਅਣਪਛਾਤਿਆਂ ਨੇ ਦੁਕਾਨ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਫਈਰਿੰਗ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। 

ਦਲਜੀਤ ਸਿੰਘ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣਕੇ ਅਸੀਂ ਹੇਠਾਂ ਬੈਠ ਗਏ। ਗੋਲੀਆਂ ਚਲਾਉਣ ਤੋਂ ਬਾਅਦ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਝਬਾਲ ਅੱਡੇ ਵੱਲ ਦੌੜ ਗਏ, ਜਿਥੇ ਸਾਰਾ ਦਿਨ ਪੁਲਸ ਦਾ ਨਾਕਾ ਹੁੰਦਾ ਹੈ। ਦੁਕਾਨ ਮਾਲਕਾਂ ਦੇ ਦੱਸਣ ਮੁਤਾਬਕ ਗੋਲੀਆਂ ਚੱਲਣ ਦੀ ਵਾਰਦਾਤ ਬਾਰੇ ਝਬਾਲ ਪੁਲਸ ਨੂੰ ਦੱਸਣ ਦੇ ਬਾਵਜੂਦ ਪੁਲਸ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੀ। 

ਦਿਨ ਦਿਹਾੜੇ ਹੋਈ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਗੋਲੀਆਂ ਚੱਲਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸਬੰਧੀ ਥਾਣਾ ਮੁਖੀ ਝਬਾਲ ਆਈਪੀਐੱਸ ਅਸ਼ੋਕ ਮੀਨਾ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਖਗਾਲੇ ਜਾ ਰਹੇ ਹਨ ਅਤੇ ਜਲਦੀ ਗੋਲੀ ਚਲਾਉਣ ਵਾਲੇ ਵਿਅਕਤੀ ਗ੍ਰਿਫਤਾਰ ਕਰ ਲਏ ਜਾਣਗੇ। 

ਇਹ ਵੀ ਪੜ੍ਹੋ- ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਗੜ੍ਹੇਮਾਰੀ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ


author

Rakesh

Content Editor

Related News