ਨਵਾਂਸ਼ਹਿਰ 'ਚ ਵੱਡੀ ਵਾਰਦਾਤ! ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ
Friday, Aug 01, 2025 - 01:20 PM (IST)

ਜਾਡਲਾ (ਔਜਲਾ)- ਨਵਾਂਸ਼ਹਿਰ ਵਿਖੇ ਜਾਡਲਾ ਦੇ ਪਿੰਡ ਚਰਾਣ ਵਿਖੇ ਬੀਤੀ ਰਾਤ ਲੁੱਟ ਦੀ ਨੀਅਤ ਨਾਲ ਆਏ ਨਸ਼ੇੜੀ ਪਿੰਡ ਦੇ ਹੀ ਵਿਅਕਤੀ ਵੱਲੋਂ ਔਰਤ ਦਾ ਕਤਲ ਕਰ ਦਿੱਤਾ ਗਿਆ। ਜਾਡਲਾ ਚੌਂਕੀ ਇੰਚਾਰਜ ਏ. ਐੱਸ. ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਆਸ਼ਾ ਰਾਣੀ (55) ਪਤਨੀ ਮਨਜੀਤ ਸਿੰਘ ਵਾਸੀ ਚਰਾਣ ਦਾ ਕਤਲ ਪਿੰਡ ਦੇ ਹੀ ਵਿਅਕਤੀ ਮੱਖਣ ਰਾਮ ਪੁੱਤਰ ਪਿਆਰੇ ਲਾਲ ਵੱਲੋਂ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਦਰਦਨਾਕ ਹਾਦਸਾ! ਥਾਰ 'ਚ ਸਵਾਰ ਦੋ ਜਿਗਰੀ ਦੋਸਤਾਂ ਦੀ ਇਕੱਠਿਆਂ ਹੋਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਆਸ਼ਾ ਰਾਣੀ ਦਾ ਪਤੀ ਮਾਨਸਿਕ ਪੱਖੋਂ ਠੀਕ ਨਹੀਂ ਹੈ, ਉਹ ਕਦੀ ਘਰ ਆਉਂਦਾ ਅਤੇ ਕਦੀ ਬਾਹਰ ਹੀ ਰਹਿੰਦਾ ਹੈ। ਮ੍ਰਿਤਕ ਦੀ ਭਤੀਜੀ ਬਲਜੀਤ ਕੌਰ ਨੇ ਪੁਲਸ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 10 ਵਜੇ ਪਿੰਡ ਦਾ ਹੀ ਇਕ ਨਸ਼ੇੜੀ ਵਿਅਕਤੀ ਮੇਰੀ ਚਾਚੀ ਆਸ਼ਾ ਰਾਣੀ ਦੇ ਘਰ ਚੋਰੀ ਕਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰ ਲੈ ਕੇ ਦਾਖ਼ਲ ਹੋਇਆ। ਮੇਰੀ ਚਾਚੀ ਆਸ਼ਾ ਰਾਣੀ ਉਸ ਸਮੇਂ ਘਰ ਵਿਚ ਇਕੱਲੀ ਸੁੱਤੀ ਪਈ ਸੀ ਜਦੋਂ ਉਹ ਚਾਚੀ ਦੀਆਂ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਨੂੰ ਝਪਟ ਮਾਰਨ ਲੱਗਾ ਤਾਂ ਚਾਚੀ ਵੱਲੋਂ ਰੌਲਾ ਪਾ ਦਿੱਤਾ ਗਿਆ।
ਨਸ਼ੇੜੀ ਵਿਅਕਤੀ ਵੱਲੋਂ ਤੁਰੰਤ ਚਾਚੀ ਦਾ ਉਸ ਦੀ ਚੁੰਨੀ ਨਾਲ ਗਲਾ ਘੁੱਟ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਮੋਟਰਸਾਈਕਲ ’ਤੇ ਫਰਾਰ ਹੋ ਗਿਆ। ਮ੍ਰਿਤਕ ਆਸ਼ਾ ਰਾਣੀ ਦੇ ਤਿੰਨ ਬੱਚੇ ਹਨ। ਲੜਕੀਆਂ ਵਿਆਹੀਆਂ ਹੋਈਆਂ ਹਨ ਅਤੇ ਬੇਟਾ ਆਰਮੀ ’ਚ ਆਪਣੀਆਂ ਸੇਵਾਵਾਂ ਸਿੱਕਮ ਦੇ ਬਾਰਡਰ ’ਤੇ ਨਿਭਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੂੰ ਮਿਲਣ ਜਾ ਰਹੀਆਂ ਵੱਡੀਆਂ ਸਹੂਲਤਾਂ, DC ਡਾ. ਹਿਮਾਂਸ਼ੂ ਅਗਰਵਾਲ ਨੇ ਕੀਤਾ ਖ਼ੁਲਾਸਾ
ਮ੍ਰਿਤਕ ਦੀ ਭਤੀਜੀ ਬਲਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਜਿਸ ਵਿਅਕਤੀ ਨੇ ਉਸ ਦੀ ਚਾਚੀ ਦਾ ਕਤਲ ਕੀਤਾ ਹੈ, ਉਹ ਪਿੰਡ ਦਾ ਹੀ ਵਿਅਕਤੀ ਮੱਖਣ ਰਾਮ ਜੋ ਨਹਿਰੀ ਵਿਭਾਗ ਵਿਚ ਡਿਊਟੀ ਕਰਦਾ ਹੈ। ਨਸ਼ਿਆਂ ਦਾ ਵੀ ਸੇਵਨ ਕਰਦਾ ਹੈ । ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਦਾ ਪਿੰਡ ਵਿਚ ਕਤਲ ਹੋਣ ਤੋਂ ਬਾਅਦ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੇ ਸਰਪੰਚ ਮਾਸਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਕਤਲ ਕਰਨ ਵਾਲੇ ਵਿਅਕਤੀ ’ਤੇ ਪਹਿਲਾਂ ਵੀ ਪਰਚੇ ਦਰਜ ਹਨ ਉਹ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਹੈ। ਆਸ਼ਾ ਰਾਣੀ ਦਾ ਕਤਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਗੁਆਢੀਆਂ ਨੂੰ ਵੀ ਤੇਜ਼ਧਾਰ ਹਥਿਆਰ ਲੈ ਕੇ ਮਾਰਨ ਲਈ ਪਿਆ ਸੀ। ਉਸ ਸਮੇਂ ਰੌਲਾ ਸੁਣ ਕੇ ਗੁਆਂਢੀ ਉੱਠ ਖੜ੍ਹੇ ਸਨ ਉਨ੍ਹਾਂ ਵੇਖਿਆ ਤੇ ਮੱਖਣ ਰਾਮ ਕਤਲ ਕਰਨ ਤੋਂ ਬਾਅਦ ਆਪਣਾ ਹਨ੍ਹੇਰੇ ਵਿਚ ਖੜ੍ਹਾ ਕੀਤਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਸਰਪੰਚ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਕਰੀਬ 20 ਮਿੰਟਾਂ ਵਿਚ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e