ਪੰਜਾਬ 'ਚ ਇਕ ਹੋਰ ਕਬੱਡੀ ਖਿਡਾਰੀ 'ਤੇ ਹਮਲਾ, ਪੁੱਤ ਸਾਹਮਣੇ ਮਾਂ 'ਤੇ ਵੀ ਚਲਾ ਦਿੱਤੀਆਂ ਗੋਲੀਆਂ (ਵੀਡੀਓ)

Thursday, Jun 22, 2023 - 10:47 AM (IST)

ਪੰਜਾਬ 'ਚ ਇਕ ਹੋਰ ਕਬੱਡੀ ਖਿਡਾਰੀ 'ਤੇ ਹਮਲਾ, ਪੁੱਤ ਸਾਹਮਣੇ ਮਾਂ 'ਤੇ ਵੀ ਚਲਾ ਦਿੱਤੀਆਂ ਗੋਲੀਆਂ (ਵੀਡੀਓ)

ਮੋਗਾ (ਕਸ਼ਿਸ਼, ਗੋਪੀ) : ਮੋਗਾ ਦੇ ਬੱਧਣੀ ਕਲਾਂ 'ਚ ਬੀਤੀ ਰਾਤ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਇਲੈਕਟ੍ਰਿਕ ਵਾਹਨ ਖ਼ਰੀਦਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਇਸ ਹਮਲੇ ਦੌਰਾਨ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਕੁਲਵਿੰਦਰ ਦੀ ਮਾਤਾ ਨੂੰ ਲੱਗੀਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਰੋਧੀਆਂ ਨੂੰ ਟੱਕਰ ਦੇਣ ਲਈ ਤਗੜੀ ਹੋਈ ਮਾਨ ਸਰਕਾਰ, ਲੋਕ ਸਭਾ ਚੋਣਾਂ ਬਾਰੇ ਲਿਆ ਅਹਿਮ ਫ਼ੈਸਲਾ

ਫਿਲਹਾਲ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਿਡਾਰੀ ਕੁਲਵਿੰਦਰ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦੋਸ਼ ਲਾਏ ਹਨ ਕਿ ਕੁੱਝ ਲੋਕ ਉਸ ਨਾਲ ਰੰਜਿਸ਼ ਰੱਖਦੇ ਸਨ, ਜਿਸ ਕਾਰਨ ਇਹ ਹਮਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਵੀ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News