ਪੰਜਾਬ ਸਰਕਾਰ ਵਲੋਂ ਜਲੰਧਰ ਵਾਸੀਆਂ ਨੂੰ ਵੱਡਾ ਤੋਹਫ਼ਾ

Monday, Aug 14, 2023 - 03:08 PM (IST)

ਜਲੰਧਰ (ਰੱਤਾ) : ਲੋਕਾਂ ਨੂੰ ਉਨ੍ਹਾਂ ਦੇ ਖੇਤਰਾਂ ’ਚ ਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਸ ਖੋਲ੍ਹ ਰਹੀ ਹੈ। ਜ਼ਿਲ੍ਹੇ ’ਚ ਵੀ 14 ਅਗਸਤ ਸੋਮਵਾਰ ਤੋਂ 17 ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਨਵੇਂ ਸ਼ੁਰੂ ਹੋਣ ਵਾਲੇ ਇਨ੍ਹਾਂ ਆਮ ਆਦਮੀ ਕਲੀਨਿਕਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਜ਼ਿਲ੍ਹਾ ਪਰਿਵਾਰ ਕਲਿਆਣ ਅਧਿਕਾਰੀ ਡਾ. ਰਮਨ ਗੁਪਤਾ ਤੇ ਸੀਨੀ. ਮੈਡੀਕਲ ਆਫਿਸਰ ਡਾ. ਗੁਰਮੀਤ ਲਾਲ ਨਾਲ ਦੌਰਾ ਕੀਤਾ ਅਤੇ ਉੱਥੇ ਤਾਇਨਾਤ ਸਟਾਫ਼ ਨਾਲ ਗੱਲਬਾਤ ਕੀਤੀ। ਡਾ. ਸ਼ਰਮਾ ਨੇ ਦੱਸਿਆ ਕਿ ਥਾਂ-ਥਾਂ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਪੰਜਾਬ ਸਰਕਾਰ ਦਾ ਮੁੱਖ ਮਕਸਦ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣਾ ਤੇ ਰੋਗੀਆਂ ਨੂੰ ਸਿਹਤ ਸਹੂਲਤਾਂ ਉਨ੍ਹਾਂ ਦੇ ਡੋਰ ਸਟੈੱਪ ’ਤੇ ਮੁਹੱਈਆ ਕਰਵਾਉਣਾ ਹੈ।

ਇਹ ਵੀ ਪੜ੍ਹੋ : ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਜਨਤਾ ਦੀਆਂ ਸ਼ਿਕਾਇਤਾਂ ਹੱਲ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਹੁਕਮ

ਡਾ. ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਆਮ ਆਦਮੀ ਕਲੀਨਿਕਸ ਦੀ ਗਿਣਤੀ 55 ’ਤੇ ਪੁੱਜ ਜਾਵੇਗੀ ਅਤੇ ਹਰ ਕਲੀਨਿਕ ’ਚ ਮੈਡੀਕਲ ਆਫਿਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਤੇ ਦਰਜਾ ਚਾਰ ਮੁਲਾਜ਼ਮ ਡਿਊਟੀ ਦੇਣਗੇ। ਉਨ੍ਹਾਂ ਦੱਸਿਆ ਕਿ ਨਵੇਂ ਸ਼ੁਰੂ ਹੋਣ ਵਾਲੇ ਹਰ ਆਮ ਆਦਮੀ ਕਲੀਨਿਕ ’ਚ ਦਵਾਈਆਂ ਆਦਿ ਪੁੱਜ ਚੁੱਕੀਆਂ ਹਨ ਅਤੇ ਸਟਾਫ਼ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਚੁੱਕੀ ਹੈ ਤਾਂ ਕਿ ਕਲੀਨਿਕ ’ਚ ਆਉਣ ਵਾਲੇ ਕਿਸੇ ਵੀ ਰੋਗੀ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਇਨ੍ਹਾਂ ਖੇਤਰਾਂ ’ਚ ਖੁੱਲ੍ਹਣਗੇ ਨਵੇਂ ਆਮ ਆਦਮੀ ਕਲੀਨਿਕ
ਸੇਵਾ ਕੇਂਦਰ ਰਾਓਵਾਲੀ, ਯੂਥ ਕਲੱਬ ਬਿਲਡਿੰਗ ਰੇਰੂ ਪਿੰਡ, ਨੇੜੇ ਸੰਤ ਸਿਨੇਮਾ ਦੋਮੋਰੀਆ ਪੁਲ, ਦਫਤਰ ਐੱਸ. ਪੀ. ਨਾਰਥ ਦਾਦਾ ਕਾਲੋਨੀ, ਸ਼ਹੀਦ ਊਧਮ ਸਿੰਘ ਚੈਰੀਟੇਬਲ ਹੈਲਥ ਕੇਅਰ ਸੈਂਟਰ ਲੰਮਾ ਪਿੰਡ, ਸੇਵਾ ਕੇਂਦਰ ਬਰਲਟਨ ਪਾਰਕ, ਬਾਬਾ ਲਾਲ ਦਿਆਲ ਮੰਦਿਰ ਪ੍ਰਤਾਪ ਬਾਗ, ਐੱਸ. ਐੱਚ. ਸੀ. ਮਿੱਠਾਪੁਰ, ਸੇਵਾ ਕੇਂਦਰ ਧੀਣਾ, ਆਰ. ਸੀ. ਬੋਰਡ ਜਲੰਧਰ ਕੈਂਟ (ਸਕੂਲ ਬਿਲਡਿੰਗ), ਫੋਕਲ ਪੁਆਇੰਟ, ਡਰਾਈਵਿੰਗ ਟੈਸਟ ਟ੍ਰੈਕ ਬੱਸ ਸਟੈਂਡ ਸਾਹਮਣੇ, ਮੋਹਨ ਵਿਹਾਰ ਰਾਮਾ ਮੰਡੀ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਬਸਤੀ ਦਾਨਿਸ਼ਮੰਦਾ, ਕਾਜ਼ੀ ਮੰਡੀ, ਮਕਸੂਦਾ ਮੰਡੀ, ਗੜ੍ਹਾ।

ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ ਦੇ ਨਹਿਰੀ ਪਾਣੀ ਦਾ ਜਿੰਪਾ ਨੇ ਉੱਚ ਅਧਿਕਾਰੀਆਂ ਸਮੇਤ ਦੌਰਾ ਕੀਤਾ, ਦਿੱਤੇ ਇਹ ਦਿਸ਼ਾ-ਨਿਰਦੇਸ਼     

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News