ਕੋਟਕਪੂਰਾ ’ਚ ਰਾਤ ਹੁੰਦੇ ਹੀ ਕਿਸਾਨਾਂ ਦਾ ਵੱਡਾ ਐਕਸ਼ਨ, PR 126 ਝੋਨੇ ਦੇ ਬੀਜ ਦਾ ਲੋਡ ਹੋ ਰਿਹਾ ਕੈਂਟਰ ਘੇਰਿਆ

Tuesday, May 03, 2022 - 11:32 AM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਵਿੱਚ ਪੰਜਾਬ ਰਾਜ ਬੀਜ ਨਿਗਮ (ਪਨਸੀਡ ਦੇ ਗੁਦਾਮ ਵਿਚੋਂ ਮਾਨਸਾ ਦੀ ਕਿਸੇ ਪ੍ਰਾਇਵੇਟ ਫਰਮ ਨੂੰ ਭੇਜੇ ਜਾ ਰਹੇ ਝੋਨਾ ਦੀ ਪੀ .ਆਰ 126 ਕਿਸਮ ਦਾ 87 ਕੁਇੰਟਲ ਦੇ ਕਰੀਬ ਬੀਜ ਜੋ ਕੈਂਟਰ ’ਚ ਲੋਡ ਕੀਤਾ ਹੋਇਆ ਸੀ, ਨੂੰ ਕਿਸਾਨਾਂ ਵੱਲੋਂ ਦੇਰ ਰਾਤ ਨੂੰ ਮੌਕੇ ’ਤੇ ਪਹੁੰਚ ਕੇ ਘੇਰਾ ਪਾਕੇ ਫੜ ਲਿਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਪਨਸੀਡ ਦੇ ਅਧਿਕਾਰੀ ਕਿਸਾਨਾਂ ਨੂੰ ਬੀਜ ਨਹੀਂ ਦੇ ਰਹੇ ਅਤੇ ਬੀਜ ਸਟਾਕ ਵਿੱਚ ਨਾ ਹੋਣ ਦਾ ਕਹਿ ਕਿਸਾਨਾਂ ਨੂੰ ਵਾਪਸ ਮੋੜ ਦਿੰਦੇ ਹਨ। ਦੂਜੇ ਪਾਸੇ ਬੀਜ ਪ੍ਰਾਇਵੇਟ ਫਰਮ ਨੂੰ ਕਥਿਤ 2 ਨੰਬਰ ’ਚ ਵੇਚਿਆ ਜਾ ਰਿਹਾ ਹੈ ਜੋਕਿ ਕਿਸਾਨਾਂ ਨੂੰ 8 ਤੋਂ 10 ਗੁਣਾ ਜ਼ਿਆਦਾ ਮੁੱਲ ’ਤੇ ਵੇਚਿਆ ਜਾ ਰਿਹਾ ਹੈ । ਕਿਸਾਨਾਂ  ਦੇ ਕੈਂਟਰ ਫੜੇ ਜਾਣ ’ਤੇ ਮਚੇ ਬਵਾਲ ਤੋਂ ਬਾਅਦ ਪੁਲਸ ਪ੍ਰਸ਼ਾਸ਼ਨ ਸਮੇਤ ਸਿਵਿਲ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਕੈਂਟਰ ਨੂੰ ਥਾਣਾ ਸਿਟੀ ਲਿਆਇਆ ਗਿਆ ।

PunjabKesari

ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ

ਇਸ ਮੌਕੇ ਪਨਸੀਡ ’ਚ ਕੰਪਿਊਟਰ ਆਪ੍ਰੇਟਰ ਦਾ ਕੰਮ ਕਰ ਰਹੇ ਲੜਕੇ ਨੇ ਮੰਨਿਆ ਕਿ ਉਨ੍ਹਾਂ ਦੇ ਅਫਸਰ ਮੀਟਿੰਗ ’ਤੇ ਚੰਡੀਗੜ ਗਏ ਹਨ ਅਤੇ ਇਹ ਬੀਜ ਜੋ 87 ਕੁਇੰਟਲ ਦੇ ਕਰੀਬ ਕਿਸੇ ਗੋਪਾਲ ਸੀਡ ਪ੍ਰਾਈਵੇਟ ਫਰਮ ਨੂੰ ਭੇਜਣ ਲਈ ਲੋਡ ਕੀਤਾ ਹੈ। ਓਧਰ ਮੌਕੇ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਪੰਜਾਬ  ਦੇ ਡਾਇਰੇਕਟਰ ਨਾਲ ਦੋ ਚਾਰ ਦਿਨ ਪਹਿਲਾਂ ਉਨ੍ਹਾਂ ਦੀ ਫੋਨ ’ਤੇ ਗੱਲ ਹੋਈ ਸੀ ਜਿਨ੍ਹਾਂ ਦੱਸਿਆ ਸੀ ਕਿ ਸਰਕਾਰ ਕੋਲ ਬੀਜ ਨਹੀਂ ਹੈ ਪਰ ਇਹ ਪ੍ਰਾਈਵੇਟ ਫਰਮ ਨੂੰ ਸਪਲਾਈ ਕਰਨ ਲਈ ਬੀਜ ਕਿਥੋਂ ਆਇਆ ਹੈ । ਉਨ੍ਹਾਂ ਨੇ ਇਸ ਮਾਮਲੇ ਵਿੱਚ ਵਿਭਾਗ ਅਤੇ ਪ੍ਰਸ਼ਾਸਨ ਦੀ ਮਿਲੀਭਗਤ  ਦੇ ਵੀ ਇਲਜ਼ਾਮ ਲਗਾਏ ਅਤੇ ਖੋਜ ਕੇਂਦਰ  ’ਚ ਪਏ ਬੀਜ ਨੂੰ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਵੰਡਣ ਦੀ ਮੰਗ ਰੱਖੀ । ਇਸ ਪੂਰੇ ਮਾਮਲੇ ਦੀ ਪੁਲਸ ਪੜਤਾਲ ਕਰ ਰਹੀ ਹੈ ਜਿਸਦੇ ਬਾਅਦ ਕਾਰਵਾਈ ਕੀਤੀ ਜਾਵੇਗੀ । 

ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ

ਇਸ ਸਮੇਂ ਖੇਤੀਬਾੜੀ ਵਿਭਾਗ ਫਰੀਦਕੋਟ ਦੇ ਮੁੱਖ ਅਫਸਰ ਕਿਰਨਜੀਤ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਬੀਜ ਮੁੱਹਈਆ ਕਰਵਾਉਣ ਲਈ ਵੱਖੋ ਵੱਖਰੇ ਖੇਤਰਾਂ ਨੂੰ ਬੀਜ ਭੇਜਿਆ ਤਾਂ ਜ਼ਰੂਰ ਜਾਂਦਾ ਪਰ ਪੀ ਆਰ 126 ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਇਹ ਇਥੋਂ ਦੇ ਕਿਸਾਨਾਂ ਨੂੰ ਦੇਣ ਦੀ ਬਜਾਏ ਬਾਹਰ ਭੇਜਣਾ ਸਮਝ ਨਹੀਂ ਆਈ ਕਿਉਂਕਿ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਫੋਨ ਰਾਹੀਂ ਗੱਲ ਹੋਈ ਹੈ ਪਰ ਇਸ ਬੀਜ ਦੇ ਬਾਹਰ ਭੇਜਣ ਦੇ ਕੋਈ ਕਾਗਜ਼ ਨਹੀਂ ਦਿੱਤੇ ਜਾ ਰਹੇ ਜਿਸ ਤੋਂ ਲੱਗਦਾ ਕੋਈ ਗੜਬੜ ਜ਼ਰੂਰ ਹੈ, ਜੇਕਰ ਹੈ ਤਾਂ ਸਖ਼ਤ ਕਾਰਵਾਈ ਹੋਵੇਗੀ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News