ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਦੋਸਤਾਂ ਨਾਲ ਵੱਡਾ ਹਾਦਸਾ, ਜਹਾਨੋਂ ਤੁਰ ਗਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ
Saturday, Mar 15, 2025 - 06:20 PM (IST)

ਪੋਜੇਵਾਲ ਸਰਾਂ (ਬ੍ਰਹਮਪੁਰੀ)- ਗੁਰੂ ਤੇਗ ਬਹਾਦਰ ਮਾਰਗ 'ਤੇ ਹੋਲੇ-ਮਹੱਲੇ ਦੇ ਸ਼ੁੱਭ ਦਿਹਾੜੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਨਮਸਤਕ ਹੋਣ ਜਾ ਰਹੀਆਂ ਸੰਗਤਾਂ ਵਿੱਚ ਇਕ ਬੁਲੇਟ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਕਾਰਨ ਮੌਕੇ 'ਤੇ ਮੋਤ ਹੋ ਗਈ। ਮ੍ਰਿਤਕ ਦੀ ਪਛਾਣ ਕ੍ਰਿਪਾਲ ਸਿੰਘ (18) ਪੁੱਤਰ ਦਲਜੀਤ ਸਿੰਘ ਵਾਸੀ ਬੂਟਾ ਥਾਣਾ ਸੁਭਾਨਪੁਰ ਕਪੂਰਥਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : Punjab: ਪ੍ਰੇਮ ਸੰਬੰਧ ਬਣੇ ਨੌਜਵਾਨ ਦੇ ਕਤਲ ਦਾ ਕਾਰਨ, 4 ਮੁਲਜ਼ਮ ਗ੍ਰਿਫ਼ਤਾਰ, ਹੋਏ ਹੈਰਾਨੀਜਨਕ ਖ਼ੁਲਾਸੇ
ਥਾਣਾ ਪੋਜੇਵਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਥੀ ਨੌਜਵਾਨ ਦੇ ਦੋਸਤ ਹਰਜੋਤ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰਾ ਦੋਸਤ ਕ੍ਰਿਪਾਲ ਸਿੰਘ ਬੁਲੇਟ ਮੋਟਰਸਾਈਕਲ 'ਤੇ ਪੀ. ਬੀ. 09 ਐੱਸ 9885 'ਤੇ ਸਵਾਰ ਹੋ ਕੇ ਪਿੰਡ ਤੋਂ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਸੀ। ਜਦੋਂ ਅਸੀਂ ਰਾਤ 9 ਵਜੇ ਦੇ ਕਰੀਬ ਮਹਾਰਾਜ ਭੂਰੀਵਾਲਿਆ ਦੇ ਆਸ਼ਰਮ ਕੋਲ ਪਹੁੰਚੇ ਤਾਂ ਸਾਹਮਣੇ ਇਕ ਟਰੈਕਟਰ-ਟਰਾਲੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਿਸ ਦੇ ਚਾਲਕ ਨੇ ਟਰੈਕਟਰ-ਟਰਾਲੀ ਦਾ ਪਿਛਲਾ ਹਿੱਸਾ ਸਾਡੇ ਬੁਲੇਟ ਮੋਟਰਸਾਈਕਲ ਵਿੱਚ ਮਾਰਿਆ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ ਸਾਹਮਣੇ...
ਮੇਰੇ ਪਿੱਛੇ ਬੈਠਾ ਮੇਰਾ ਦੋਸਤ ਕ੍ਰਿਪਾਲ ਸਿੰਘ ਹੇਠਾਂ ਡਿੱਗ ਗਿਆ। ਮੌਕੇ ਉਤੇ ਲੋਕਾਂ ਦੀ ਮਦਦ ਦੇ ਸਦਕਾ ਗੜ੍ਹਸ਼ੰਕਰ ਦੇ ਹਸਪਤਾਲ ਵਿੱਚ ਇਲਾਜ ਲਈ ਲੈ ਕਿ ਗਏ ਤਾਂ ਉਕਤ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਟਰੈਕਟਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਥਾਣਾ ਪੋਜੇਵਾਲ ਦੀ ਪੁਲਸ ਵੱਲੋਂ ਵਾਹਨ ਚਾਲਕ 'ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ED ਨੇ ਪੰਜਾਬ ਦੇ ਏਜੰਟਾਂ ਦੀ ਸੂਚੀ ਕੀਤੀ ਤਿਆਰ, ਸਰਪੰਚ ਵੀ ਲਏ ਰਾਡਾਰ 'ਤੇ, ਹੋ ਗਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e