ਪੰਜਾਬ ''ਚ ਵਾਪਰਿਆ ਭਿਆਨਕ ਹਾਦਸਾ, ਔਰਤ ਨੂੰ ਬਚਾਉਂਦਿਆਂ ਹੋਈ ਜ਼ਬਰਦਸਤ ਟੱਕਰ, ਇਕ-ਦੂਜੇ ''ਤੇ ਚੜ੍ਹੀਆਂ ਗੱਡੀਆਂ
Sunday, Mar 24, 2024 - 07:54 PM (IST)
 
            
            ਜਲੰਧਰ (ਵੈੱਬਡੈਸਕ)- ਪੰਜਾਬ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਹਾਦਸੇ ਦੌਰਾਨ ਕਈ ਗੱਡੀਆਂ ਦੀ ਆਪਸ 'ਚ ਜ਼ਬਰਦਸਤ ਟੱਕਰ ਹੋ ਗਈ ਤੇ ਗੱਡੀਆਂ ਇਕ-ਦੂਜੇ 'ਚ ਵੱਜਦੀਆਂ ਗਈਆਂ ਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।

ਜਾਣਕਾਰੀ ਮੁਤਾਬਕ ਇਹ ਹਾਦਸਾ ਗੁਰਾਇਆ-ਫਗਵਾੜਾ ਹਾਈਵੇਅ 'ਤੇ ਸਥਿਤ ਚਾਚੋਕੇ ਦੇ ਨੇੜੇ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਕ ਔਰਤ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਅਚਾਨਕ ਔਰਤ ਦੇ ਸੜਕ ਵਿਚਕਾਰ ਆਉਣ ਕਾਰਨ ਇਕਦਮ ਬ੍ਰੇਕ ਲਗਾਉਣ ਕਾਰਨ ਗੱਡੀਆਂ ਦਾ ਸੰਤੁਲਨ ਵਿਗੜ ਗਿਆ ਤੇ ਗੱਡੀਆਂ ਇਕ-ਦੂਜੇ 'ਚ ਵੱਜਦੀਆਂ ਗਈਆਂ।

ਨੈਸ਼ਨਲ ਹਾਈਵੇਅ ਹੋਣ ਕਾਰਨ ਇਸ ਰੋਡ 'ਤੇ ਗੱਡੀਆਂ ਆਮ ਤੌਰ 'ਤੇ ਤੇਜ਼ੀ ਨਾਲ ਹੀ ਚੱਲਦੀਆਂ ਹਨ। ਇਸ ਕਾਰਨ ਅਚਾਨਕ ਗੱਡੀਆਂ ਦੀ ਰਫ਼ਤਾਰ ਹੌਲੀ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਵਾਪਰੇ ਇਸ ਹਾਦਸੇ 'ਚ ਵੱਡੇ ਪੱਧਰ 'ਤੇ ਗੱਡੀਆਂ ਦਾ ਨੁਕਸਾਨ ਹੋਇਆ ਹੈ। ਇਕ ਗੱਡੀ ਤਾਂ ਦੂਜੀਆਂ ਗੱਡੀਆਂ ਦੇ ਉੱਪਰ ਚੜ੍ਹ ਗਈ ਸੀ।

ਸੜਕ ਪਾਰ ਕਰਨ ਵਾਲੀ ਔਰਤ ਨੂੰ ਗੰਭੀਰ ਸੱਟਾਂ ਆਈਆਂ ਹਨ, ਜਿਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਮਾਲੀ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਹੈ ਤੇ ਹਾਦਸਾਗ੍ਰਸਤ ਹੋਈਆਂ ਗੱਡੀਆਂ ਦੇ ਪਰਖੱਚੇ ਉੱਡ ਗਏ ਹਨ।
ਇਹ ਵੀ ਪੜ੍ਹੋੋ- ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵੱਡੀ ਕਾਰਵਾਈ, ਜਾਂਚ ਤੋਂ ਬਾਅਦ SSP ਨੇ SHO ਤੇ ASI ਨੂੰ ਕੀਤਾ ਸਸਪੈਂਡ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            