ਪੋਤੇ-ਪੋਤੀ ਸਣੇ ਸੜਕ ਪਾਰ ਕਰਦੇ ਦਾਦੇ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, ਸਾਹਮਣੇ ਖੜ੍ਹੇ ਪੁੱਤ ਦੀਆਂ ਨਿਕਲ ਗਈਆਂ ਚੀਕਾਂ

10/05/2023 10:45:28 AM

ਲੁਧਿਆਣਾ (ਰਿਸ਼ੀ) : ਇੱਥੇ ਸੜਕ ਪਾਰ ਕਰ ਰਹੇ ਸਿਹਤ ਵਿਭਾਗ ਤੋਂ ਰਿਟਾਇਰ ਸੁਪਰੀਡੈਂਟ ਤਰਸੇਮ ਸਿੰਘ (68) ਨੂੰ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਸਮੇਂ ਉਸ ਦਾ ਦੂਜੀ ਕਲਾਸ ’ਚ ਪੜ੍ਹਦਾ ਪੋਤਾ ਅਭਿਜੋਤ (8) ਅਤੇ 5ਵੀਂ ਕਲਾਸ ’ਚ ਪੜ੍ਹਦੀ ਪੋਤੀ ਅਸੀਸਜੀਤ ਕੌਰ (12) ਨਾਲ ਸਨ। ਸੜਕ ਹਾਦਸੇ ’ਚ ਤਿੰਨੇ ਹੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ਫਿਰ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਤਰਸੇਮ ਸਿੰਘ ਦੀ ਮੌਤ ਹੋ ਗਈ। ਉੱਥੇ ਹਾਦਸੇ ਤੋਂ ਬਾਅਦ ਚਾਲਕ ਕਾਰ ਸਮੇਤ ਫ਼ਰਾਰ ਹੋ ਗਿਆ। ਇਸ ਹਾਦਸੇ ਨੂੰ ਦੇਖ ਕੇ ਸਾਹਮਣੇ ਖੜ੍ਹੇ ਪੁੱਤ ਦੀਆਂ ਚੀਕਾਂ ਨਿਕਲ ਗਈਆਂ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਤੇਜ਼ੀ ਨਾਲ ਵੱਧ ਰਹੀ ਇਹ ਬੀਮਾਰੀ, Alert 'ਤੇ ਸਿਹਤ ਵਿਭਾਗ

ਇਸ ਮਾਮਲੇ ’ਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਤਰਸੇਮ ਸਿੰਘ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਛੋਟੇ ਬੇਟੇ ਅਮਰਜੋਤ ਸਿੰਘ ਨਿਵਾਸੀ ਫੁੱਲਾਂਵਾਲ ਨੇ ਦੱਸਿਆ ਕਿ ਉਹ ਆਪਣੇ ਪਿਤਾ ਤਰਸੇਮ ਸਿੰਘ (68), ਪਤਨੀ ਅਤੇ ਜ਼ਖਮੀਂ ਭਤੀਜਾ-ਭਤੀਜੀ ਨਾਲ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਮਾਡਲ ਟਾਊਨ ਸਥਿਤ ਘਰ ਖਾਣਾ ਖਾਣ ਗਿਆ ਸੀ। ਰਾਤ ਕਰੀਬ 9 ਵਜੇ ਘਰ ਵਾਪਸ ਆਉਣ ਲਈ ਨਿਕਲੇ ਤਾਂ ਉਹ ਪਹਿਲਾਂ ਸੜਕ ਦੇ ਦੂਜੇ ਪਾਸੇ ਖੜ੍ਹੀ ਕਾਰ ਕੋਲ ਚਲਾ ਗਿਆ, ਜਦ ਪਿਤਾ, ਭਤੀਜਾ ਅਭਿਜੋਤ ਅਤੇ ਭਤੀਜੀ ਅਸੀਸਜੀਤ ਕੌਰ ਉਨ੍ਹਾਂ ਵੱਲ ਸੜਕ ਪਾਰ ਕਰ ਕੇ ਆ ਰਹੇ ਸਨ ਤਾਂ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਦਸੇ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਪਿਤਾ ਦੀ ਮੌਤ ਹੋ ਗਈ। ਫਿਰ ਭਤੀਜੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡੀ. ਐੱਮ. ਸੀ. ਰੈਫ਼ਰ ਕਰ ਦਿੱਤਾ ਗਿਆ, ਜਦੋਂਕਿ ਭਤੀਜੀ ਨੂੰ ਫਸਟ ਏਡ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਗਰਭਵਤੀ ਔਰਤਾਂ ਨੂੰ ਲੈ ਕੇ ਸਰਕਾਰ ਦਾ ਅਹਿਮ ਫ਼ੈਸਲਾ, ਜਾਰੀ ਕੀਤੇ ਗਏ ਹੁਕਮ
ਕੈਮਰੇ 'ਚ ਕੈਦ ਹੋਇਆ ਹਾਦਸਾ, ਹਨੇਰੇ ਦੀ ਵਜ੍ਹਾ ਨਾਲ ਪੁਲਸ ਬੇਵੱਸ
ਸੜਕ ਹਾਦਸਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਪੁਲਸ ਵੱਲੋਂ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਗਈ ਹੈ, ਤਾਂ ਜੋ ਚਾਲਕ ਦਾ ਪਤਾ ਲੱਗ ਸਕੇ। ਸਟ੍ਰੀਟ ਲਾਈਟਾਂ ਨਾ ਲੱਗੀਆਂ ਹੋਣ ਕਾਰਨ ਗਲੀ 'ਚ ਪੂਰੀ ਤਰ੍ਹਾਂ ਹਨ੍ਹੇਰਾ ਸੀ, ਜਿਸ ਕਾਰਨ ਕਾਰ ਦਾ ਨੰਬਰ ਨਜ਼ਰ ਨਹੀਂ ਆ ਰਿਹਾ ਅਤੇ ਪੁਲਸ ਬੇਵੱਸ ਦਿਖਾਈ ਦੇ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News