ਖੰਨਾ 'ਚ ਵੱਡਾ ਹਾਦਸਾ, ਰੇਲਵੇ ਟਰੈਕ 'ਤੇ ਬੈਠੇ ਸੀ ਮਜ਼ੂਦਰ, ਅਚਾਨਕ ਉੱਤੇ ਆ ਚੜ੍ਹੀ ਟਰੇਨ ਤਾਂ... (ਵੀਡੀਓ)

03/08/2023 1:00:33 PM

ਖੰਨਾ (ਵਿਪਨ) : ਖੰਨਾ 'ਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਫੋਕਲ ਪੁਆਇੰਟ ਇਲਾਕੇ 'ਚ ਫਲਾਈਓਵਰ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਅੰਬਾਲਾ ਵੱਲੋਂ ਆਈ ਟਰੇਨ ਨੇ ਦਰੜ ਦਿੱਤਾ। ਅਚਾਨਕ ਆਈ ਟਰੇਨ ਨੂੰ ਮਜ਼ਦੂਰ ਦੇਖ ਨਹੀਂ ਸਕੇ। ਜਦੋਂ ਤੱਕ ਉਹ ਆਪਣਾ ਬਚਾਅ ਕਰਦੇ, ਟਰੇਨ ਨੇ ਉਨ੍ਹਾਂ ਨੂੰ ਕਾਫ਼ੀ ਦੂਰ ਪਟਕ ਕੇ ਮਾਰਿਆ। ਹਾਦਸੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਦੋਂ ਕਿ ਬਾਕੀ ਮਜ਼ਦੂਰਾਂ ਦਾ ਬਚਾਅ ਰਿਹਾ। ਹਾਦਸਾ ਇੰਨਾ ਦਰਦਨਾਕ ਸੀ ਕਿ ਮੌਕੇ 'ਤੇ ਹਾਹਾਕਾਰ ਮਚ ਗਈ। ਜਲਦਬਾਜ਼ੀ 'ਚ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਕ ਮਜ਼ਦੂਰ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਹੋਲੀ' ਤੇ 'ਹੋਲਾ ਮਹੱਲਾ' ਦੀਆਂ ਲੋਕਾਂ ਨੂੰ ਵਧਾਈਆਂ

ਮੌਕੇ 'ਤੇ ਮੌਜੂਦ ਲੋਕਾਂ ਤੋਂ ਇਲਾਵਾ ਜ਼ਖਮੀ ਹੋਏ ਬਲਬੀਰ ਸਿੰਘ ਨੇ ਦੱਸਿਆ ਕਿ ਰੇਲਵੇ ਵੱਲੋਂ ਅੰਬਾਲਾ ਤੋਂ ਲੁਧਿਆਣਾ ਵੱਲ ਨਵੀਂ ਰੇਲ ਲਾਈਨ ਵਿਛਾਈ ਗਈ ਹੈ, ਜਿੱਥੇ ਅਜੇ ਤੱਕ ਕਦੇ ਕੋਈ ਟਰੇਨ ਨਹੀਂ ਆਈ ਸੀ। ਫੋਕਲ ਪੁਆਇੰਟ ਇਲਾਕੇ 'ਚ ਰੇਲਵੇ ਫਲਾਈਓਵਰ ਦਾ ਕੰਮ ਚੱਲਣ ਕਾਰਨ ਮਜ਼ਦੂਰਾਂ ਦਾ ਇੱਥੇ ਜਮਾਵੜਾ ਰਹਿੰਦਾ ਹੈ। ਨਵੀਂ ਰੇਲਵੇ ਲਾਈਨ 'ਤੇ ਟਰੇਨ ਨਾ ਆਉਣ ਕਾਰਨ ਮਜ਼ਦੂਰ ਬੈਠ ਲੈਂਦੇ ਸਨ। ਬੀਤੀ ਰਾਤ ਵੀ ਮਜ਼ਦੂਰ ਰੇਲਵੇ ਲਾਈਨ 'ਤੇ ਬੈਠੇ ਸਨ ਪਰ ਅਚਾਨਕ ਅੰਬਾਲਾ ਵੱਲੋਂ ਇਕ ਟਰੇਨ ਦਾ ਇੰਜਣ ਨਵੀਂ ਰੇਲਵੇ ਲਾਈਨ 'ਤੇ ਆ ਗਿਆ। ਲਾਈਟ ਨਾ ਹੋਣ ਕਾਰਨ ਇਸ ਨੂੰ ਮਜ਼ਦੂਰ ਦੇਖ ਨਹੀਂ ਸਕੇ। ਰੇਲ ਇੰਜਣ ਨੇ 2 ਮਜ਼ਦੂਰਾਂ ਨੂੰ ਪਟਕ ਕੇ ਕਈ ਫੁੱਟ ਦੂਰ ਮਾਰਿਆ।

ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ਨੇੜਿਓਂ ਇਕ ਪੈਕਟ ਹੈਰੋਇਨ ਬਰਾਮਦ, BSF ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ

ਮ੍ਰਿਤਕ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਰੇਲਵੇ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਉਸ ਨੇ ਦੱਸਿਆ ਕਿ ਹਰਪ੍ਰੀਤ ਦੀ ਮੌਤ ਹੋ ਜਾਣ 'ਤੇ ਪਰਿਵਾਰ 'ਚ ਕੋਈ ਨਹੀਂ ਬਚਿਆ ਹੈ। ਉਸ ਦੇ ਮਾਤਾ-ਪਿਤਾ ਅਤੇ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਹਰਪ੍ਰੀਤ ਸਿੰਘ ਦੀ ਮੌਤ ਹੋਣ ਕਾਰਨ ਘਰ ਕੋਈ ਨਹੀਂ ਬਚਿਆ ਹੈ। ਜ਼ਖਮੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਰੇਲਵੇ ਲਾਈਨ 'ਤੇ ਹਾਦਸਾ ਹੋਣ ਕਾਰਨ 2 ਲੋਕ ਹਸਪਤਾਲ ਆਏ ਸਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋਇਆ ਹੈ। ਪੁਲਸ ਨੂੰ ਸੂਚਨਾ ਦਿਤੀ ਗਈ ਹੈ ਅਤੇ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਰੇਲਵੇ ਪੁਲਸ ਮੌਕੇ 'ਤੇ ਨਹੀਂ ਪਹੁੰਚੀ ਸੀ। ਇਸ ਕਾਰਨ ਲੋਕਾਂ 'ਚ ਰੋਸ ਦੇਖਣ ਨੂੰ ਮਿਲ ਰਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News