ਦਿਲ ਕੰਬਾਊ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਭਿਆਨਕ ਮੰਜ਼ਰ ਦੇਖਣ ਤੋਂ ਬਾਅਦ ਇਕ ਵਿਅਕਤੀ ਨੇ ਤੋੜਿਆ ਦਮ

Sunday, Jan 02, 2022 - 06:27 PM (IST)

ਦਿਲ ਕੰਬਾਊ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਭਿਆਨਕ ਮੰਜ਼ਰ ਦੇਖਣ ਤੋਂ ਬਾਅਦ ਇਕ ਵਿਅਕਤੀ ਨੇ ਤੋੜਿਆ ਦਮ

ਬੁਢਲਾਡਾ (ਬਾਂਸਲ) : ਇਥੋਂ ਥੋੜ੍ਹੀ ਦੂਰ ਪਿੰਡ ਗੁੜ੍ਹੱਦੀ ’ਚ ਸਿਲੰਡਰਾਂ ਨਾਲ ਭਰੇ ਕੈਂਟਰ ਨਾਲ ਸਕੂਟਰ ਸਵਾਰਾਂ ਦੀ ਟੱਕਰ ਹੋ ਜਾਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 1 ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਪ੍ਰਦੀਪ ਖਾਨ (20), ਉਸਦਾ ਸਾਥੀ ਕ੍ਰਿਸ਼ਨ ਸਿੰਘ (21) ਅਤੇ ਕੁਲਵਿੰਦਰ ਸਿੰਘ 3 ਨੌਜਵਾਨ ਪਿੰਡ ਗੁੜ੍ਹੱਦੀ ਤੋਂ ਬੁਢਲਾਡਾ ਵੱਲ ਆ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਸਿਲੰਡਰਾਂ ਦੀ ਭਰੇ ਕੈਂਟਰ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਵਿਚ ਪ੍ਰਦੀਪ ਖਾਨ ਅਤੇ ਕ੍ਰਿਸ਼ਨ ਕੁਮਾਰ ਦੀ ਮੌਤ ਹੋ ਗਈ ਜਦੋਂ ਕਿ ਤੀਸਰਾ ਸਾਥੀ ਕੁਲਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਘਟਨਾ ਦਾ ਦਿਲ ਕੰਬਾਊ ਮੰਜ਼ਰ ਦੇਖਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਧੀ ਨੇ ਲਿਆ ਫਾਹਾ, ਰੋਂਦਾ ਪਿਓ ਬੋਲਿਆ ‘ਦਾਜ ’ਚ ਮੰਗ ਕੇ ਲਈ ਮਰਸੀਡੀਜ਼, ਫਿਰ ਵੀ ਨਾ ਭਰਿਆ ਢਿੱਡ’

ਪੁਲਸ ਨੇ ਮ੍ਰਿਤਕ ਪ੍ਰਦੀਪ ਖਾਨ ਦੇ ਚਾਚਾ ਸੁਖਪਾਲਦੀਨ ਦੇ ਬਿਆਨਾਂ ’ਤੇ ਸਿਲੰਡਰ ਕੈਂਟਰ ਚਾਲਕ ਸਿਕੰਦਰ ਸਿੰਘ ਵਾਸੀ ਪਿੰਡ ਫੁੱਲੂਵਾਲਾ ਡੋਗਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਪਰੋਕਤ ਦੁਰਘਟਨਾ ਨੂੰ ਮੌਕੇ ’ਤੇ ਦੇਖਣ ਆਏ ਪਿੰਡ ਗੁੜ੍ਹੱਦੀ ਦੇ ਰਾਮ ਸਿੰਘ (50) ਪੁੱਤਰ ਗੁਰਪਿਆਰ ਸਿੰਘ ਦਰਘਟਨਾ ਨੂੰ ਦੇਖ ਕੇ ਦਿਲ ਦਹਿਲਨ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ : ਕਪੂਰਥਲਾ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਤੰਗ ਚੜ੍ਹਾਉਂਦਾ ਮੌਤ ਦੇ ਮੂੰਹ ’ਚ ਗਿਆ 15 ਸਾਲਾ ਮੁੰਡਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News