ਬੀਬੀ ਜਗੀਰ ਕੌਰ ਨੇ ਭਾਜਪਾ ਤੇ ‘ਆਪ’ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

Thursday, Feb 17, 2022 - 07:57 PM (IST)

ਬੀਬੀ ਜਗੀਰ ਕੌਰ ਨੇ ਭਾਜਪਾ ਤੇ ‘ਆਪ’ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)

ਜਲੰਧਰ-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਤਰੀਕਿਆਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਚੋਣਾਂ 'ਚ ਸਿਰਫ਼ ਦੋ ਦਿਨਾਂ ਦਾ ਹੀ ਸਮਾਂ ਬਚਿਆ ਹੈ ਅਤੇ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਹਲਕੇ ’ਚ ਮੋਰਚਾ ਫ਼ਤਿਹ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਚੋਣਾਂ ਨੂੰ ਲੈ ਕੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਖਾਸ ਗੱਲ਼ਬਾਤ ਕੀਤੀ ਗਈ।

ਇਹ ਵੀ ਪੜ੍ਹੋ :ਭਾਰਤ ਕਵਾਡ ਨੂੰ ਅਗੇ ਵਧਾਉਣ ਵਾਲੀ ਤਾਕਤ ਹੈ : ਵ੍ਹਾਈਟ ਹਾਊਸ

ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਦੀ ਤਾਂ ਪਹਿਲਾਂ ਹੀ ਇਥੇ ਵੋਟ ਨਹੀਂ ਹੈ, ਕੋਈ ਮੈਂਬਰ ਨਹੀਂ ਹੈ, ਸਾਰੇ ਹਲਕੇ ’ਚ ਸਿਰਫ਼ 200 ਵੋਟਾਂ ਹੀ ਸਨ। ਉਨ੍ਹਾਂ ਕਿਹਾ ਕਿ ਇਹ ਗੱਲ ਸੋਚਣ ਵਾਲੀ ਹੈ ਕਿ ਆਮ ਆਦਮੀ ਪਾਰਟੀ ਪਿਛਲੀ ਵਾਰ ਕਿਉਂ ਜਿੱਤੀ ਅਤੇ ਕਾਂਗਰਸ ਦੀ ਜ਼ਮਾਨਤ ਕਿਉਂ ਜ਼ਬਤ ਹੋਈ। ਕਾਂਗਰਸ ਨੂੰ ਜਿੱਤਣ ਦੀ ਆਸ ਨਹੀਂ ਸੀ। ਸੁਖਪਾਲ ਸਿੰਘ ਖਹਿਰਾ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ। ਐੱਨ. ਆਰ. ਆਈ. ਉਸ ਸਮੇਂ ਗੁੰਮਰਾਹਕੁੰਨ ਪ੍ਰਚਾਰ ’ਚ ਫਸ ਗਏ, ਸੋਸ਼ਲ ਮੀਡੀਆ ਕਰਕੇ ਐੱਨ. ਆਰ. ਆਈਜ਼  ਦਾ ਪ੍ਰਚਾਰ ‘ਆਪ’ ਵੱਲ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਹਲਕਾ ਪੂਰੀ ਤਰ੍ਹਾਂ ਅਕਾਲੀ ਦਲ ਦਾ ਹੈ, ਕਾਂਗਰਸ ਜਦੋਂ ਇਕੱਠੀ ਹੋ ਕੇ ਚੋਣ ਲੜਦੀ ਹੈ ਤਾਂ ਉਸ ਦੀ ਵੋਟ ਥੋੜ੍ਹੀ ਵਧ ਜਾਂਦੀ ਹੈ।

ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ

ਉਨ੍ਹਾਂ ਨੇ ‘ਆਪ’ ’ਤੇ ਤੰਜ਼ ਕੱਸਦਿਆਂ ਕਿਹਾ ਕਿ ਇਥੇ ‘ਆਪ’ ਦਾ ਕੁਝ ਹੋਵੇਗਾ ਤਾਂ ਉਸ ਨੂੰ ਮਿਲੇਗਾ, ਪਾਲਿਟੀਕਲ ਐੱਜ ਹੈ, ਉਹ ਵਿਦੇਸ਼ ’ਚੋਂ ਤਾਂ ਨਹੀਂ ਆਉਣਾ, ਪਿਛਲੀ ਵਾਰ ਇੰਨਾ ਰੋਲਾ ਪਾਉਣ ਦੇ ਬਾਵਜੂਦ ‘ਆਪ’ ਦੀ ਵੋਟ ਸਿਰਫ਼ ਦੋ-ਚਾਰ ਹਜ਼ਾਰ ਵਧੀ ਸੀ। ਉਨ੍ਹਾਂ ਕਿਹਾ ਕਿ ਐੱਨ. ਆਰ. ਆਈਜ਼ ਖ਼ੁਦ ਕਹਿ ਰਹੇ ਹਨ ਕਿ ਅਸੀਂ ਵੋਟ ਪਾਉਣ ਆਏ ਹਾਂ ਸਾਨੂੰ ਪਿਛਲੀ ਵਾਰ ‘ਆਪ’ਨੂੰ ਵੋਟ ਪਾ ਕੇ ਪਛਤਾਵਾ ਲੱਗਾ ਹੈ, ਸਾਨੂੰ ਨਹੀਂ ਸੀ ਪਤਾ ਕਿ ਇਸ ਪਾਰਟੀ ਨੇ ਸਾਡੇ ਨਾਲ ਧੋਖਾ ਕਰਨਾ ਹੈ। ਸਾਨੂੰ ਨਹੀਂ ਸੀ ਪਤਾ ਕਿ ਇਸ ਦੇ 20 ਵਿਧਾਇਕ ਜਿੱਤਣੇ ਹਨ ਤੇ ਉਨ੍ਹਾਂ ’ਚੋਂ ਵੀ ਅੱਠ ਹੀ ਰਹਿ ਜਾਣੇ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਦੀ ਮਾਰ, 40 ਸਾਲ ਦੇ ਨਵੇਂ ਉੱਚ ਪੱਧਰ 'ਤੇ ਪਹੁੰਚਣ ਦਾ ਅਨੁਮਾਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News