ਲੋਕਾਂ 'ਤੇ ਦਬਾਅ ਬਣਾ ਕੇ ਕਾਂਗਰਸ ਲੈ ਰਹੀ ਹੈ ਵੋਟਾਂ: ਜਾਗੀਰ ਕੌਰ

12/17/2017 4:11:29 PM

ਕਪੂਰਥਲਾ/ਬੇਗੋਵਾਲ(ਰਾਜਿੰਦਰ)— ਭੁੱਲਥ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਸਰਕਾਰ ਅਤੇ ਕਾਂਗਰਸ ਪਾਰਟੀ 'ਤੇ ਧੱਕੇਸ਼ਾਹੀ ਅਤੇ ਝੂਠੇ ਮਾਮਲੇ ਦਰਜ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਿੰਗ ਕਰਵਾਉਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਲੋਕਾਂ 'ਤੇ ਐੱਫ. ਆਈ. ਆਰ. ਦਰਜ ਕਰ ਰਹੀ ਹੈ। ਕਾਂਗਰਸ ਲੋਕਾਂ 'ਤੇ ਦਬਾਅ ਬਣਾ ਰਹੀ ਹੈ ਅਤੇ ਪੁਲਸ ਨੇ ਉਨ੍ਹਾਂ ਦਾ ਸਾਥ ਦੇ ਰਹੀ ਹੈ। ਜਾਗੀਰ ਕੌਰ ਨੇ ਬੇਗੋਵਾਲ ਦੇ ਵਾਰਡ ਨੰਬਰ 11 ਦੇ ਪੋਲਿੰਗ ਬੂਥ ਇਕ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਬੀਬੀ ਜਾਗੀਰ ਕੌਰ ਅਤੇ ਕਾਂਗਰਸੀ ਵਰਕਰਾਂ 'ਚ ਨੋਕ-ਝੋਕ ਹੋਣ ਦੀ ਵੀ ਸੂਚਨਾ ਮਿਲੀ ਹੈ। ਤੁਹਾਨੂੰ ਦੱਸ ਦਈਏ ਅੱਜ ਪੰਜਾਬ 'ਚ ਨਗਰ-ਪੰਚਾਇਤ ਅਤੇ ਨਗਰ-ਨਿਗਮ ਦੀਆਂ ਚੋਣਾਂ ਪੈ ਰਹੀਆਂ ਹਨ। ਚੋਣਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 


Related News