ਵਿਧਾਨ ਸਭਾ ਹਲਕਾ ''ਭੁਲੱਥ'' : ਲਾਈਨ ਤਾਂ ਵਿਛੀ ਪਰ ਚਾਲੂ ਨਹੀਂ ਹੋਇਆ ਸੀਵਰੇਜ

12/10/2016 12:35:24 PM

ਕਪੂਰਥਲਾ : ਭੁਲੱਥ ਤੋਂ ਅਕਾਲੀ ਵਿਧਾਇਕਾ ਬੀਬੀ ਜਾਗੀਰ ਕੌਰ ਨੇ ਕਰੋੜਾਂ ਰੁਪਏ ਲਾ ਕੇ ਢਿੱਲਵਾਂ ''ਚ ਸੀਵਰੇਜ ਲਾਈਨ ਤਾਂ ਵਿਛਾ ਦਿੱਤੀ ਗਈ ਪਰ ਟ੍ਰੀਟਮੈਂਟ ਪਲਾਂਟ ਨਾ ਬਣਨ ਕਾਰਨ ਸੀਵਰੇਜ ਚਾਲੂ ਨਹੀਂ ਹੋ ਸਕਿਆ। ਭੁਲੱਥ ਸ਼ਹਿਰ ''ਚ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਵਰੇਜ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋਇਆ ਸੀ ਪਰ ਉਸ ਤੋਂ ਬਾਅਦ ਸੀਵਰੇਜ ਵੀ ਚਾਲੂ ਹੋ ਗਿਆ ਪਰ ਸ਼ਹਿਰ ਵਿਚਲਾ ਭੋਗਪੁਰ ਰੋਡ ਬਾਈਪਾਸ ਅਧੂਰਾ ਹੈ। ਅਨੇਕਾਂ ਪਿੰਡਾਂ ''ਚ ਭਾਵੇਂ ਗਲੀਆਂ-ਨਾਲੀਆਂ ਬਣੀਆਂ ਪਰ ਹਾਲਤ ਤਰਸਯੋਗ ਹੈ। ਪਿੰਡ ਲਿੱਟਾਂ ''ਚ ਲਗਾਤਾਰ ਅਕਾਲੀ ਦਲ ਦੇ ਸਰਪੰਚ ਹੋਣ ਦੇ ਬਾਵਜੂਦ ਵੀ ਨਿਕਾਸੀ ਨਾਲੇ ਵੱਲ ਵੇਖਿਆ ਤੱਕ ਨਹੀਂ ਗਿਆ। ਇਲਾਕੇ ਦੀਆਂ ਅਨੇਕਾਂ ਲਿੰਕ ਸੜਕਾਂ ਬਣਨ ਤੋਂ ਵਾਂਝੀਆਂ ਰਹਿ ਗਈਆਂ। ਧੁੱਸੀ ਬੰਨ੍ਹ ''ਤੇ ਸੜਕ ਬਣਾਉਣ ਬਾਰੇ ਕੋਈ ਉਪਰਾਲਾ ਨਹੀਂ ਹੋ ਸਕਿਆ। ਹਾਲੇ ਵੀ ਲੋਕ ਕੱਚੇ ਰਾਹ ਤੋਂ ਹੀ ਲੰਘਦੇ ਹਨ। 

Babita Marhas

News Editor

Related News