ਬੀਬੀ ਦਲਬੀਰ ਕੌਰ ਨੇ ਭਰਾ ਸਰਬਜੀਤ ਸਿੰਘ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡੀ

Monday, Jul 04, 2022 - 10:11 AM (IST)

ਬੀਬੀ ਦਲਬੀਰ ਕੌਰ ਨੇ ਭਰਾ ਸਰਬਜੀਤ ਸਿੰਘ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡੀ

ਭਿੱਖੀਵਿੰਡ (ਅਮਨ, ਸੁਖਚੈਨ) - ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ੍ਹ ’ਚ ਸ਼ਹੀਦ ਹੋਏ ਸਰਬਜੀਤ ਸਿੰਘ ਭਿੱਖੀਵਿੰਡ ਨਿਵਾਸੀ ਦੀ ਭੈਣ ਬੀਬੀ ਦਲਬੀਰ ਕੌਰ 26 ਜੂਨ 2022 ਨੂੰ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ ਸਨ। ਬੀਬੀ ਦਲਬੀਰ ਕੌਰ ਇਕ ਅਜਿਹੀ ਜਨਾਨੀ ਸੀ, ਜਿਸ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਅਤੇ ਆਪਣੇ ਭਰਾ ਦੀ ਰਿਹਾਈ ਲਈ ਲੜਾਈ ਲੜੀ। ਦਲਬੀਰ ਕੌਰ ਨੇ ਸਰਬਜੀਤ ਦੀ ਰਿਹਾਈ ਲਈ ਭਰਪੂਰ ਯਤਨ ਕੀਤੇ ਸਨ। ਬੀਬੀ ਦਲਬੀਰ ਕੌਰ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਉਪਰੰਤ ਇੱਕ ਭਿੱਖੀਵਿੰਡ ਦੇ ਪ੍ਰਾਈਵੇਟ ਸਕੂਲ ’ਚ ਟੀਚਰ ਦੀ ਨੌਕਰੀ ਕੀਤੀ ਤੇ ਉਸ ਤੋਂ ਬਾਅਦ ਅਲਗੋਂ ਕੋਠੀ ਵਿਖੇ ਇਕ ਪ੍ਰਾਈਵੇਟ ਸਕੂਲ ਖੋਲ੍ਹ ਕੇ ਸਰਹੱਦੀ ਖੇਤਰ ਦੇ ਬੱਚਿਆਂ ਲਈ ਵਿੱਦਿਆ ਦਾ ਪ੍ਰਬੰਧ ਕੀਤਾ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਬੀਬੀ ਦਲਬੀਰ ਕੌਰ ਨੇ ਆਪਣੇ ਭਰਾ ਦੀ ਰਿਹਾਈ ਲਈ ਕੋਈ ਕਸਰ ਨਹੀਂ ਛੱਡੀ ਪਰ ਉਨ੍ਹਾਂ ਵਲੋਂ ਕੀਤੇ ਯਤਨ ਉਸ ਵੇਲੇ ਢਹਿ ਢੇਰੀ ਹੋ ਗਏ, ਜਦੋਂ ਸ਼ਹੀਦ ਸਰਬਜੀਤ ਸਿੰਘ ਨੂੰ ਪਾਕਿਸਤਾਨ ਜੇਲ ਅੰਦਰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਅੰਦਰ ਵੀ ਕੰਮ ਕੀਤਾ ਅਤੇ ਬੀਤੇ ਦਿਨੀਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪੱਟੀ ਰੋਡ ਵਿਖੇ ਪਵੇਗਾ ਅਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ


author

rajwinder kaur

Content Editor

Related News