ਬੀਬੀ ਭੱਠਲ ਦਾ ਕੈਪਟਨ 'ਤੇ ਵੱਡਾ ਹਮਲਾ, ਚੰਨੀ ਦੀਆਂ ਕੀਤੀਆਂ ਤਾਰੀਫ਼ਾਂ, ਸੁਣੋ ਪੂਰੀ ਗੱਲਬਾਤ (ਵੀਡੀਓ)

Tuesday, Jan 25, 2022 - 08:17 PM (IST)

ਲਹਿਰਾਗਾਗਾ : ਪੰਜਾਬ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਪੂਰੇ ਜ਼ੋਰ-ਸ਼ੋਰ ਨਾਲ ਚੋਣ ਮੈਦਾਨ ’ਚ ਨਿੱਤਰੀਆਂ ਹੋਈਆਂ ਹਨ। ਇਸੇ ਦਰਮਿਆਨ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲਹਿਰਾਗਾਗਾ ਤੋਂ ਕਾਂਗਰਸ ਦੇ ਉਮੀਦਵਾਰ ਰਜਿੰਦਰ ਕੌਰ ਭੱਠਲ ਨਾਲ ਚੋਣ ਰਣਨੀਤੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਵੱਡਾ ਦਾਅਵਾ, ਕਿਹਾ-ਮਜੀਠੀਆ ਖ਼ਿਲਾਫ ਇਕ ਵੀ ਸਬੂਤ ਮਿਲਿਆ ਤਾਂ ਛੱਡ ਦੇਵਾਂਗਾ ਸਿਆਸਤ

ਇਸ ਦੌਰਾਨ ਬੀਬੀ ਭੱਠਲ ਨੇ ਕਿਹਾ ਕਿ ਮੇਰੇ ਇਸ ਇਲਾਕੇ ਦੇ ਲੋਕਾਂ ਨੇ ਮੈਨੂੰ 5 ਵਾਰ ਇਥੋਂ ਜਿਤਾਇਆ ਹੈ। ਮੈਂ ਹਮੇਸ਼ਾ ਆਪਣੇ ਇਲਾਕੇ ਨਾਲ ਜੁੜੀ ਰਹੀ ਹਾਂ। ਮੇਰੇ ਵਿਰੋਧੀ ਮੈਨੂੰ ਕਦੇ ਹਰਾ ਨਹੀਂ ਸਕੇ ਸੀ। ਇਸ ਇਲਾਕੇ ਦੇ ਲੋਕਾਂ ਨੇ ਹੀ ਮੈਨੂੰ ਸੀ. ਐੱਮ. ਬਣਾਇਆ। ਸਿਰਫ ਇਕ ਧਰਮਿਕ ਪਾਰਟੀ ਜਿਸ ਦਾ ਹਰਿਆਣੇ 'ਚ ਹੈੱਡਕੁਆਰਟਰ ਹੈ, ਜਿਸ ਵਿੱਚ ਮੇਰਾ 75 ਫੀਸਦੀ ਇਲਾਕਾ ਹਰਿਆਣਾ ਦੇ ਬਾਰਡਰ 'ਤੇ ਵਸਦਾ ਹੈ, ਉਸ ਇਲਾਕੇ ਨਾਲ ਸਬੰਧਤ ਮੇਰੇ ਇਲਾਕੇ ਦੀ ਵੋਟ ਸੀ, ਉਨ੍ਹਾਂ ਦਾ ਪੰਜਾਬ 'ਚੋਂ ਸਭ ਤੋਂ ਵੱਧ ਅਸਰ ਮੇਰੇ ਇਲਾਕੇ 'ਤੇ ਸੀ ਤੇ ਮੇਰੇ ਇਲਾਕੇ ਦੀ ਵੋਟ ਉਸ ਡੇਰੇ ਨਾਲ ਸਬੰਧਤ ਸੀ, ਉਨ੍ਹਾਂ ਫੈਸਲਾ ਕਾਂਗਰਸ ਦੇ ਖਿਲਾਫ਼ ਕੀਤਾ ਸੀ ਤੇ ਅਕਾਲੀ ਦਲ ਦੇ ਹੱਕ 'ਚ ਕੀਤਾ ਸੀ।

ਇਹ ਵੀ ਪੜ੍ਹੋ : ਕੈਪਟਨ ਦੀ ਪਾਰਟੀ ਨੂੰ ਟਿਕਟਾਂ ਦੇਣ ’ਤੇ ਭਾਜਪਾ ’ਚ ਬਗਾਵਤ, ਸੁਰਿੰਦਰ ਸ਼ਰਮਾ ਨੇ ਆਜ਼ਾਦ ਲੜਨ ਦਾ ਕੀਤਾ ਐਲਾਨ

ਬੀਬੀ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਪਰਿਵਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਨੇ ਸਾਜਿਸ਼ ਤਹਿਤ ਆਪੋ-ਆਪਣੀਆਂ ਪਾਰਟੀਆਂ ਛੱਡੀਆਂ ਹਨ। ਇਨ੍ਹਾਂ ਨੇ ਆਪਣੇ 'ਤੇ ਦਰਜ ਹੋਏ ਕੇਸਾਂ ਤੋਂ ਬਚਣ ਲਈ ਆਪਣੀਆਂ ਪਾਰਟੀਆਂ ਨਾਲ ਗੱਦਾਰੀ ਕੀਤੀ ਹੈ ਤੇ ਮੋਦੀ ਦੀ ਭਾਜਪਾ ਨਾਲ ਹੱਥ ਮਿਲਾ ਲਿਆ, ਜਿਨ੍ਹਾਂ ਨੇ ਸਾਡੇ ਪੰਜਾਬ ਲੋਕਾਂ ਨੂੰ ਡੇਢ ਸਾਲ ਕੁੱਟਿਆ, ਲੁੱਟਿਆ ਤੇ 700 ਤੋਂ ਵੱਧ ਕਿਸਾਨ ਸ਼ਹੀਦ ਕੀਤੇ।

ਇਹ ਵੀ ਪੜ੍ਹੋ : SGPC ਪ੍ਰਧਾਨ ਵੱਲੋਂ ਭਾਜਪਾ ‘ਚ ਜਾਣ ਵਾਲੇ ਸਿੱਖਾਂ ਪ੍ਰਤੀ ਦਿੱਤੇ ਬਿਆਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ

ਇਹ ਪੁੱਛਣ 'ਤੇ ਕਿ ਲੋਕ ਇਸ ਵਾਰ ਤੁਹਾਨੂੰ ਵੋਟ ਕਿਉਂ ਪਾਉਣਗੇ, ਦੇ ਜਵਾਬ 'ਚ ਬੀਬੀ ਭੱਠਲ ਨੇ ਕਿਹਾ ਕਿ ਕੈਪਟਨ ਦੀ ਨਾਲਾਇਕੀ, ਕੈਪਟਨ ਦਾ ਮੇਰੇ ਨਾਲ ਵਿਤਕਰਾ ਤੇ ਜੋ ਉਸ ਨੇ ਮੇਰੇ 'ਤੇ ਰਾਜਸੀ ਤਸ਼ੱਦਦ ਕੀਤਾ, ਇਕ ਤਾਂ ਉਸ ਕਰਕੇ, ਦੂਜਾ ਕਾਰਨ ਇਸ ਹਲਕੇ ਵਿਚ ਅੱਜ ਜੋ ਕੁਝ ਵੀ ਹੋਇਆ, ਉਸ ਉਤੇ ਮੈਂ ਕੋਈ ਮਾਣ ਨਹੀਂ ਕਰਦੀ, ਮੈਂ ਕਦੀ ਆਪਣੇ ਕੀਤੇ ਕੰਮਾਂ ਦਾ ਪ੍ਰਚਾਰ ਨਹੀਂ ਕੀਤਾ ਪਰ ਅੱਜ ਦੱਸਣਾ ਪੈ ਰਿਹਾ ਹੈ ਕਿਉਂਕਿ ਨਵੀਂ ਜੈਨਰੇਸ਼ਨ ਨੂੰ ਨਹੀਂ ਪਤਾ। ਚੰਨੀ ਦੇ ਕੰਮਾਂ ਕਰਕੇ ਸਾਨੂੰ ਲੋਕਾਂ ਵੱਲੋਂ ਸਿਫਤ ਹੀ ਮਿਲੀ ਹੈ। ਵੱਖ-ਵੱਖ ਵਰਗਾਂ ਲਈ ਜੋ ਉਨ੍ਹਾਂ ਫੈਸਲੇ ਲਏ, ਸਿਰਫ ਐਲਾਨ ਹੀ ਨਹੀਂ ਕੀਤੇ, ਨੋਟੀਫਿਕੇਸ਼ਨਾਂ ਕਰਕੇ ਲਾਗੂ ਕਰਕੇ ਬਿੱਲ ਪਾਸ ਕਰਕੇ ਲਿਆਏ ਹਨ। ਇਸ ਕਰਕੇ ਲੋਕ ਉਨ੍ਹਾਂ 'ਤੇ ਵਿਸ਼ਵਾਸ ਕਰਦੇ ਹਨ। ਮੇਰਾ ਵੋਟ ਮੰਗਣ ਦਾ ਇਕ ਤਾਂ ਇਹੀ ਕਾਰਨ ਹੈ ਕਿ ਕੈਪਟਨ ਨੇ ਮੈਨੂੰ ਕੁਝ ਕਰਨ ਨਹੀਂ ਦਿੱਤਾ, ਚੰਨੀ ਨੇ ਕਰਕੇ ਦਿਖਾਇਆ, ਦੂਜਾ ਕਾਰਨ ਇਹ ਕਿ ਜਦੋਂ ਮੈਨੂੰ ਕੁਝ ਕਰਨ ਦਾ ਮੌਕਾ ਮਿਲਿਆ, ਮੈਂ ਕੀਤਾ।

ਇਹ ਵੀ ਪੜ੍ਹੋ : ਰਾਘਵ ਚੱਢਾ ਨੇ ਨਵਜੋਤ ਸਿੱਧੂ ’ਤੇ ਕੱਸਿਆ ਤੰਜ, ਕਿਹਾ-ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਡਰਾਮੇਬਾਜ਼

ਇਹ ਪੁੱਛਣ 'ਤੇ ਕਿ ਲੋਕ ਇਸ ਵਾਰ ਕਹਿ ਰਹੇ ਹਨ ਕਿ ਲਹਿਰਾਗਾਗਾ 'ਚ ਕੋਈ ਖਾਸ ਕੰਮ ਨਹੀਂ ਹੋਏ ਤਾਂ ਉਨ੍ਹਾਂ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਇਹ ਪੁੱਛਣ ਵਾਲੇ ਜਾਂ ਤਾਂ ਆਪਣੀਆਂ ਅੱਖਾਂ ਠੀਕ ਕਰਵਾ ਲੈਣ ਜਾਂ ਦਿਮਾਗ। ਉਨ੍ਹਾਂ ਕਿਹਾ ਕਿ ਕਿਸੇ ਹੋਰ ਅਕਾਲੀ ਜਾਂ ਕਾਂਗਰਸੀ ਲੀਡਰ ਨੇ ਇਥੇ ਕੋਈ ਵਿਕਾਸ ਨਹੀਂ ਕਰਵਾਇਆ। ਕੁਝ ਸਾਜ਼ਿਸ਼ੀ ਲੋਕਾਂ ਨੇ ਮੇਰਾ ਬਣਾਇਆ ਇੰਜੀਨੀਅਰਿੰਗ ਕਾਲਜ ਬੰਦ ਕਰਵਾਇਆ। ਮੂਨਕ 'ਚ ਡਿਗਰੀ ਕਾਲਜ ਮੈਂ ਬਣਵਾਇਆ, ਸਬ-ਡਵੀਜ਼ਨ ਮੈਂ ਬਣਵਾਈ, ਗਰਿਡ ਮੈਂ ਲਗਵਾਏ, ਜੋ ਨੁਕਤਾਚੀਨੀ ਕਰਨ ਵਾਲਿਆਂ ਨੇ ਇਕ ਨਹੀਂ ਬਣਵਾਏ। ਬੱਸ ਅੱਡੇ ਨੂੰ ਡਿਪੂ ਬਣਵਾਇਆ ਸੀ, 1 ਕਰੋੜ 30 ਲੱਖ ਰੁਪਏ ਮੈਂ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵੀ ਇਨ੍ਹਾਂ ਮੁੱਦਿਆਂ 'ਤੇ ਹੀ ਚੋਣ ਲੜ ਰਹੀ ਹਾਂ। ਇਕ ਤਾਂ ਇਥੇ ਇੰਸਚੀਟਿਊਟ ਲੇ ਕੇ ਆਉਣਾ, ਨਿਰਵਾਣਾ ਨੇੜੇ ਡਿਗਰੀ ਕਾਲਜ ਬਣਵਾਉਣਾ, ਇਕ ਇਥੇ ਮੈਡੀਕਲ ਕਾਲਜ, ਲਹਿਰਾਗਾਗਾ ਨੂੰ ਜ਼ਿਲ੍ਹਾ ਬਣਾਉਣਾ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਮੁੱਖ ਮੁੱਦੇ ਹਨ।

 

 


Harnek Seechewal

Content Editor

Related News