ਕਸ਼ਮੀਰੀ ਮਿੱਟੀ ਦੀ ਆੜ ‘ਚ ਹੁੰਦੀ ਸੀ ਨਸ਼ਿਆਂ ਦੀ ਤਸਕਰੀ, 3 ਕੁਇੰਟਲ ਡੋਡਿਆਂ ਸਣੇ 3 ਤਸਕਰ ਗ੍ਰਿਫ਼ਤਾਰ

Wednesday, Mar 03, 2021 - 01:57 PM (IST)

ਭੋਗਪੁਰ (ਰਾਜੇਸ਼ ਸੂਰੀ)- ਭੋਗਪੁਰ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਟਰੱਕ ਵਿਚ ਕਸ਼ਮੀਰੀ ਮਿੱਟੀ ਹੇਠਾਂ ਲੁਕਾ ਕੇ ਸ਼੍ਰੀ ਨਗਰ ਤੋਂ ਡੋਡੇ ਚੂਰਾ ਪੋਸਤ ਲਿਆ ਰਹੇ 3 ਤਸਕਰਾਂ ਨੂੰ ਸਾਢੇ ਤਿੰਨ ਕਵਿੰਟਲ ਡੋਡਿਆਂ ਸਣੇ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਭੋਗਪੁਰ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਸਬ ਇੰਸਪੈਕਟਰ ਨਵਦੀਪ ਕੌਰ ਨੇ ਪੁਲਸ ਪਾਰਟੀ ਨਾਲ ਜਲੰਧਰ ਜੰਮੂ ਨੈਸ਼ਨਲ ਹਾਈਵੇਅ ’ਤੇ ਜਲੰਧਰ ਹੁਸ਼ਿਆਰਪੁਰ ਜ਼ਿਲ੍ਹਿਆਂ ਦੀ ਹੱਦ ਉਤੇ ਸਥਿਤ ਪੁਲਸ ਨਾਕਾ ਕੁਰੇਸ਼ੀਆਂ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸ ਨਾਕਾਬੰਦੀ ਦੌਰਾਨ ਨਵਦੀਪ ਕੌਰ ਨੂੰ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਸਹਿਬਾਜ ਪੁੱਤਰ ਸਾਇਦਾ ਵਾਸੀ ਅਕਬਰਪੁਰ ਜਿਲ੍ਹਾ ਗੁੜਗਾਓਂ ਹਰਿਆਣਾ ਜੋ ਕਿ ਟਰੱਕ ਨੰਬਰ ਜੇ. ਕੇ. 01 ਏ.ਐੱਚ. 8776 ਚਲਾਉਂਦਾ ਹੈ ਅਤੇ ਇਸ ਦੇ ਨਾਲ ਯਾਸਰ ਅਹਿਮਦ ਪੁੱਤਰ ਨੂਰ ਮੁਹੰਮਦ ਵਾਸੀ ਖਟਾਸੋ ਥਾਣਾ ਗੁੰਦੋ ਜ਼ਿਲ੍ਹਾ ਡੋਡਾ ਅਤੇ ਯਾਬਰ ਹੂਸੈਨ ਪੁੱਤਰ ਮੁਹੰਮਦ ਅਸ਼ਰਫ ਵਾਸੀ ਬੱਜਾ ਥਾਣਾ ਸੋਵਾ ਜ਼ਿਲ੍ਹਾ ਡੋਡਾ ਕਸ਼ਮੀਰ ਇਸ ਟਰੱਕ ਵਿਚ ਸਵਾਰ ਹਨ ਅਤੇ ਇਹ ਤਿੰਨੋਂ ਜੰਮੂ ਕਸ਼ਮੀਰ ਤੋਂ ਡੋਡੇ ਚੂਰਾ ਪੋਸਤ ਕਸ਼ਮੀਰੀ ਮਿੱਟੀ ਹੇਠਾਂ ਲੁਕਾ ਕੇ ਜਲੰਧਰ, ਲੁਧਿਆਣਾ ਅਤੇ ਕਪੂਰਥਲਾ ਜਿਲਿਆਂ ਵਿਚ ਤਸਕਰੀ ਕਰਦੇ ਹਨ। 

ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਅਧੀਨ ਆਉਂਦੇ ਪਿੰਡਾਂ ’ਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਇਹ ਹੁਕਮ ਜਾਰੀ

ਅੱਜ ਇਹ ਤਿੰਨੋਂ ਆਦਮੀ ਉਕਤ ਟਰੱਕ ਵਿਚ ਕਸ਼ਮੀਰੀ ਮਿੱਟੀ ਹੇਠਾਂ ਡੋਡੇ ਚੂਰਾ ਪੋਸਤ ਲੁਕਾ ਕੇ ਸ਼੍ਰੀ ਨਗਰ ਤੋਂ ਜਲੰਧਰ ਵੱਲ ਜਾ ਰਹੇ ਹਨ। ਜੇਕਰ ਤੁਰੰਤ ਨਾਕਾਬੰਦੀ ਕੀਤੀ ਜਾਵੇ ਤਾਂ ਇਸ ਟਰੱਕ ਵਿਚ ਲੋਡ ਮਿੱਟੀ ਹੇਠੋਂ ਭਾਰੀ ਮਾਤਰਾ ਵਿਚ ਡੋਡੇ ਚੂਰਾ ਪਸੋਤ ਬਰਾਮਦ ਹੋ ਸਕਦੇ ਹਨ। ਸਚੂਨਾ ਮਿਲਣ ਉਤੇ ਐੱਸ. ਐੱਚ. ਓ. ਮਨਜੀਤ ਸਿੰਘ ਪੁਲਸ ਨਾਕਾ ਕੁਰੇਸ਼ੀਆਂ ਪੁੱਜੇ ਅਤੇ ਇਸ ਸੂਚਨਾ ਸਬੰਧੀ ਹਲਕਾ ਡੀ. ਐੱਸ. ਪੀ. ਹਰਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ। ਡੀ. ਐੱਸ. ਪੀ. ਵੀ ਕੁਰੇਸ਼ੀਆਂ ਪੁਲਸ ਨਾਕੇ ਉਤੇ ਪੁੱਜ ਗਏ ਅਤੇ ਜੰਮੂ ਵੱਲੋਂ ਆ ਰਹੇ ਟਰੱਕਾਂ ਦੀ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼

ਮੁਖਬਰ ਵੱਲੋਂ ਦੱਸੇ ਗਏ ਨੰਬਰ ਦਾ ਟਰੱਕ ਜਦੋਂ ਨਾਕਾ ਉਤੇ ਪੁੱਜਾ ਤਾਂ ਇਸ ਟਰੱਕ ਦੇ ਚਾਲਕ ਨੇ ਟਰੱਕ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਵੱਲੋਂ ਬੈਰੀਕੇਟਾਂ ਦੀ ਮਦਦ ਨਾਲ ਟਰੱਕ ਨੂੰ ਰੋਕ ਲਿਆ ਅਤੇ ਟਰੱਕ ਵਿਚ ਸਵਾਰ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ। ਪੁਲਸ ਵੱਲੋਂ ਇਸ ਟਰੱਕ ਵਿਚ ਲੋਡ ਕਸ਼ਮੀਰੀ ਮਿੱਟੀ ਨੂੰ ਟਰੱਕ ਵਿਚੋਂ ਉਤਰਵਾਇਆ ਗਿਆ ਤਾਂ ਮਿੱਟੀ ਹੇਠੋਂ ਪਲਾਸਟਿਕ ਦੇ 14 ਬੋਰੇ ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। 

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਇਹ ਹੋਈ ਮੁਲਜ਼ਮਾਂ ਦੀ ਪਛਾਣ
ਪੁਲਸ ਵੱਲੋਂ ਕਾਬੂ ਕੀਤੇ ਗਏ ਤਿੰਨ ਆਦਮੀਆਂ ਦੀ ਪਛਾਣ ਸਹਿਬਾਜ ਪੁੱਤਰ ਸਾਇਦਾ ਵਾਸੀ ਅਕਬਰਪੁਰ ਜ਼ਿਲ੍ਹਾ ਗੁੜਗਾਓਂ ਹਰਿਆਣਾ, ਯਾਸਰ ਅਹਿਮਦ ਪੁੱਤਰ ਨੂਰ ਮੁਹੰਮਦ ਵਾਸੀ ਖਟਾਸੋ ਥਾਣਾ ਗੁੰਦੋ ਜ਼ਿਲ੍ਹਾ ਡੋਡਾ ਅਤੇ ਯਾਬਰ ਹੂਸੈਨ ਪੁੱਤਰ ਮੁਹੰਮਦ ਅਸ਼ਰਫ ਵਾਸੀ ਬੱਜਾ ਥਾਣਾ ਸੋਵਾ ਜ਼ਿਲ੍ਹਾ ਡੋਡਾ ਕਸ਼ਮੀਰ ਦੇ ਤੌਰ ਉਤੇ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਹੈ ਕਿ ਟਰੱਕ ਵਿਚਲੀ ਮਿੱਟੀ ਹੇਠੋਂ ਮਿਲੇ 14 ਪਲਾਸਟਿਕ ਦੇ ਬੋਰਿਆਂ ਵਿਚ ਹਰਕੇ ਬੋਰੇ ਵਿਚੋਂ 25 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ ਪੁਲਸ ਵੱਲੋਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਅਧੀਨ ਆਉਂਦੇ ਪਿੰਡਾਂ ’ਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਇਹ ਹੁਕਮ ਜਾਰੀ

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ
ਨੋਟ- ਇਸ ਖ਼ਬਰ ਨਾਲ ਸੰਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News