ਭੋਗਪੁਰ ਪੁਲਸ ਨੇ ਦੋ ਪਹੀਆ ਚਾਲਕਾਂ ਨੂੰ ਹੈਲਮੇਟ ਵੰਡੇ

02/10/2019 6:53:30 PM

ਭੋਗਪੁਰ (ਸੂਰੀ)— ਜ਼ਿਲ੍ਹਾ ਜਲੰਧਰ (ਦਿਹਾਤੀ) ਪੁਲਸ ਵੱਲੋਂ ਮਨਾਏ ਜਾ ਰਹੇ 'ਸੜਕ ਸੁਰੱਖਿਆ ਜਾਗਰੂਕਤਾ ਹਫਤੇ ਤਹਿਤ ਡੀ. ਐਸ. ਪੀ. ਆਦਮਪੁਰ ਸੁਰਿੰਦਰ ਕੁਮਾਰ ਦੀਆਂ ਹਿਦਾਇਤਾਂ ਹੇਠ ਭੋਗਪੁਰ ਪੁਲਸ ਵੱਲੋਂ ਥਾਣਾ ਭੋਗਪੁਰ ਦੇ ਮੁੱਖੀ ਨਰੇਸ਼ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਥਾਣਾ ਭੋਗਪੁਰ ਦੇ ਬਾਹਰ ਦੋ ਪਹੀਆ ਵਾਹਨ ਚਾਲਕਾਂ ਨੂੰ ਮੁਫਤ ਹੈਲਮੇਟ ਵੰਡੇ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜੋਸ਼ੀ ਨੇ ਦੱਸਿਆ ਕਿ ਪੁਲਸ ਵੱਲੋਂ ਮਿਤੀ 4 ਫਰਵਰੀ ਤੋਂ 10 ਫਰਵਰੀ ਤੱਕ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਦੋ ਪਹੀਆ ਚਾਲਕਾਂ ਨੂੰ ਡਰਾਇਵਿੰਗ ਕਰਦੇ ਸਮੇਂ ਹੈਲਮਿਟ ਪਹਿਨਣ ਦੀ ਆਦਤ ਪਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਮੁਫਤ ਹੈਲਮੇਟ ਵੰਡੇ ਗਏ ਹਨ। ਕੈਂਪ ਦੋਰਾਨ ਭੋਗਪੁਰ ਪੁਲਸ ਦੇ ਮੁਲਾਜ਼ਮਾਂ ਨੇ ਕਿਹਾ ਕਿ ਲੋਕਾ ਨੂੰ ਦੱਸਿਆ ਕਿ ਮਨੁੱਖਾ ਜੀਵਨ ਅਨਮੋਲ ਹੈ ਇਸ ਦੀ ਸਰੁੱਖਿਆ ਲਈ ਹਰ ਦੋ ਪਹੀਆ ਵਾਹਨ ਚਾਲਕ ਨੂੰ ਵਾਹਨ ਚਲਾਂਉਂਦੇ ਸਮੇਂ ਹੈਲਮੇਟ ਪਾਉਣਾ ਚਾਹੀਦਾ ਹੈ। ਸੜਕ ਹਾਦਸਿਆਂ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੀ ਰੋਕਥਾਮ ਲਈ ਸਾਨੂੰ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਸੜਕੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੀ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਸੇਵਨ ਕਰਕੇ ਕਿਸੇ ਵੀ ਹਾਲਤ ਵਿਚ ਗੱਡੀ ਚਲਾਉਣੀ ਇਕ ਸ਼ਜਾਯੋਗ ਅਪਰਾਧ ਹੈ। ਇਸ ਮੌਕੇ ਥਾਣਾ ਮੁੱਖੀ ਨਰੇਸ਼ ਕੁਮਾਰ ਜੋਸ਼ੀ ਨੇ ਕਿਹਾ ਚਾਰ ਪਹੀਆ ਗੱਡੀਆਂ ਬਿਨ੍ਹਾਂ ਸੀਟ ਬੈਲਟ ਲਗਾਉਣ ਤੋਂ ਵਾਹਨ ਚਲਾਉਣਾ ਗੈਰ ਕਾਨੂੰਨੀ ਹੈ। ਗੱਡਿਆਂ ਦੇ ਪੂਰੇ ਕਾਗਜ਼ ਅਤੇ ਯੋਗ ਬੀਮੇ ਸਬੰਧੀ ਕਾਗਜ਼ ਹਰ ਸਮੇਂ ਗੱਡੀ ਵਿਚ ਹਾਜ਼ਰ ਹੋਣੇ ਚਾਹੀਦੇ ਹਨ। ਸ਼ਹਿਰ ਵਾਸੀਆਂ ਨੇ ਭੋਗਪੁਰ ਪੁਲਸ ਦੇ ਇਸ ਉਪਰਾਲੇ ਦੀ ਸ਼ਿਲਾਘਾ ਕੀਤੀ।


Related News