ਭਾਰਤ-ਪਾਕਿ ਸਰਹੱਦ ਨੇੜੀਓਂ ਸ਼ੱਕੀ ਵਿਅਕਤੀ ਕਾਬੂ

Thursday, May 16, 2019 - 11:13 AM (IST)

ਭਾਰਤ-ਪਾਕਿ ਸਰਹੱਦ ਨੇੜੀਓਂ ਸ਼ੱਕੀ ਵਿਅਕਤੀ ਕਾਬੂ

ਭਿੰਡੀ ਸੈਦਾਂ (ਗੁਰਜੰਟ) : ਭਾਰਤ-ਪਾਕਿ ਸਰਹੱਦ 'ਤੇ ਸਥਿਤ ਬੀ. ਐੱਸ. ਐੱਫ. ਦੀ ਬੀ. ਪੀ. ਓ. ਫਤਿਹਪੁਰ ਨੇੜੀਓਂ ਬੀਤੀ ਰਾਤ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੇ ਅਧਿਕਾਰੀ ਪ੍ਰਮੋਦ ਮਹਾਜਨ ਨੇ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਲਿਖਤੀ ਪੱਤਰ 'ਚ ਦੱਸਿਆ ਕਿ ਭਾਰਤ-ਪਾਕਿ ਸਰਹੱਦ ਨੇੜਿਓਂ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਗਸ਼ਤ ਦੌਰਾਨ ਇਕ ਸ਼ੱਕੀ ਵਿਅਕਤੀ ਕਾਬੂ ਕੀਤਾ ਗਿਆ, ਜੋ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ, ਜਿਸ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਭਗਵੰਤ ਸਨੈਪ (32) ਪੁੱਤਰ ਨਾਮਦੇਵ ਸਨੈਪ ਵਾਸੀ ਦਾਰਾਗੋਨ ਥਾਣਾ ਸਖਰਖੇੜਾ ਤਹਿਸੀਲ ਸਿੰਧਖੇੜਾ ਜ਼ਿਲਾ ਬੁਲਡਾਨਾ ਮਹਾਰਾਸ਼ਟਰ ਵਜੋਂ ਹੋਈ। ਬੀ. ਐੱਸ. ਐੱਫ. ਵੱਲੋਂ ਉਸ ਦੇ ਘਰਦਿਆਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਉਸ ਨੂੰ ਪੁਲਸ ਥਾਣਾ ਭਿੰਡੀ ਸੈਦਾਂ ਦੇ ਹਵਾਲੇ ਕੀਤਾ ਗਿਆ।


author

Baljeet Kaur

Content Editor

Related News