ਕਪੂਰਥਲਾ ਪੁਲਸ ਨੂੰ ਚਕਮਾ ਦੇਣ ਵਾਲਾ ਭੀਮਾ ਜਲੰਧਰ ਪੁਲਸ ਦੇ ਹੱਥੇ ਚੜ੍ਹਿਆ

08/03/2017 7:17:42 AM

ਕਪੂਰਥਲਾ, (ਭੂਸ਼ਣ, ਮਲਹੋਤਰਾ)- ਬੁੱਧਵਾਰ ਦੀ ਦੁਪਹਿਰ ਸਿਵਲ ਹਸਪਤਾਲ ਵਿਚ ਉਸ ਸਮੇਂ ਭਾਰੀ ਹੜਕੰਪ ਮਚ ਗਿਆ, ਜਦੋਂ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਵਿਚ ਕਤਲ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਇਕ ਕੈਦੀ ਮੈਡੀਕਲ ਜਾਂਚ ਦੇ ਦੌਰਾਨ ਪੁਲਸ ਕਰਮਚਾਰੀਆਂ ਤੋਂ ਹੱਥਕੜੀ ਛੁਡਾ ਕੇ ਮੌਕੇ ਤੋਂ ਫਰਾਰ ਹੋ ਗਿਆ। ਸਿਟੀ ਪੁਲਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਬੰਦ 6 ਕੈਦੀਆਂ ਅਤੇ ਹਵਾਲਾਤੀਆਂ ਨੂੰ 6 ਮੈਂਬਰਾਂ 'ਤੇ ਆਧਾਰਿਤ ਇਕ ਪੁਲਸ ਟੀਮ ਬੁਖਾਰ ਦੀ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ। ਇਸ ਦੌਰਾਨ ਜਦੋਂ ਕਤਲ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਇਕ ਕੈਦੀ ਪੰਕਜ ਉਰਫ ਭੀਮਾ ਪੁੱਤਰ ਬਲਬੀਰ ਸਿੰਘ ਨਿਵਾਸੀ ਬਸਤੀ ਦਾਨਿਸ਼ਮੰਦਾ ਜਿਸ ਨੂੰ ਜੁਲਾਈ ਮਹੀਨੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਮੈਂਡੀਕਲ ਜਾਂਚ ਦੇ ਦੌਰਾਨ ਪੁਲਸ ਕਰਮਚਾਰੀਆ ਤੋਂ ਹੱਥਕੜੀ ਛੁਡਾ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੌਰਾਨ ਪੁਲਸ ਕਰਮਚਾਰੀਆਂ ਨੇ ਫਰਾਰ ਹੋਏ ਕੈਦੀ ਦਾ ਆਸ-ਪਾਸ ਦੀਆਂ ਗਲੀਆਂ 'ਚ ਕਾਫ਼ੀ ਪਿੱਛਾ ਕੀਤਾ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰਜੀਤ ਸਿੰਘ ਤੇ ਪੀ. ਸੀ. ਆਰ. ਟੀਮ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਦਾ ਦੌਰ ਤੇਜ਼ ਕਰ ਕੇ ਕੰਟਰੋਲ ਰੂਮ 'ਤੇ ਪੂਰੇ ਪੰਜਾਬ 'ਚ ਫਰਾਰ ਕੈਦੀ ਦੀ ਸੂਚਨਾ ਦਿੱਤੀ ਹੈ। ਫਰਾਰ ਕੈਦੀ ਦੀ ਤਲਾਸ਼ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਉਸ ਨੂੰ ਕੁੱਝ ਹੀ ਘੰਟੇ ਬਾਅਦ ਜਲੰਧਰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਲਾਪ੍ਰਵਾਹੀ ਵਰਤਣ ਦੇ ਦੋਸ਼ 'ਚ ਜੇਲ ਕਰਮਚਾਰੀ 'ਤੇ ਮਾਮਲਾ ਦਰਜ
20 ਸਾਲ ਦੀ ਸਜ਼ਾ ਕੱਟ ਰਹੇ ਮਾਡਰਨ ਜੇਲ ਤੋਂ ਇਲਾਜ ਕਰਵਾਉਣ ਆਏ ਕੈਦੀ ਪੰਕਜ ਦੇ ਭੱਜ ਜਾਣ 'ਚ ਥਾਣਾ ਸਿਟੀ ਦੀ ਪੁਲਸ ਨੇ ਕੈਦੀ 'ਤੇ ਪੈਸਕੋ ਕਰਮਚਾਰੀ ਵੱਲੋਂ ਲਾਪ੍ਰਵਾਹੀ ਵਰਤਣ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਦੇ ਇੰਚਾਰਜ ਇੰਸ. ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ 'ਚ ਮਾਡਰਨ ਜੇਲ ਕਰਮਚਾਰੀ ਰਛਪਾਲ ਸਿੰਘ ਦੀ ਲਾਪ੍ਰਵਾਹੀ ਸਾਹਮਣੇ ਆਉਣ ਨਾਲ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News