ਵੱਡੀ ਵਾਰਦਾਤ : ਪੈਟਰੋਲ ਪੰਪ ਮਾਲਕ ਦੇ ਪੁੱਤ ਦਾ ਗੋਲੀ ਮਾਰ ਕੇ ਕਤਲ

Monday, Oct 12, 2020 - 09:48 AM (IST)

ਵੱਡੀ ਵਾਰਦਾਤ : ਪੈਟਰੋਲ ਪੰਪ ਮਾਲਕ ਦੇ ਪੁੱਤ ਦਾ ਗੋਲੀ ਮਾਰ ਕੇ ਕਤਲ

ਭਿੱਖੀਵਿੰਡ (ਅਮਨ, ਸੁਖਚੈਨ, ਭਾਟੀਆ) : ਭਿੱਖੀਵਿੰਡ ਸ਼ਹਿਰ ਦੇ ਖੇਮਕਰਨ ਰੋਡ ਵਿਖੇ ਪੈਟਰੋਲ ਪੰਪ ਮਾਲਕ ਦੇ ਮੁੰਡੇ ਦਾ ਕੁਝ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮਨਦੀਪ ਸ਼ਰਮਾ (30) ਪੁੱਤਰ ਪਰਮਜੀਤ ਸ਼ਰਮਾ ਉਰਫ ਕਾਲੇ ਸ਼ਾਹ ਵਾਸੀ ਖਾਲੜਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਹੈਵਾਨੀਅਤ : 5 ਸਾਲਾ ਪੁੱਤ ਨੂੰ ਬੰਧਕ ਬਣਾ ਕੇ ਜਨਾਨੀ ਨਾਲ ਕੀਤਾ ਗੈਂਗਰੇਪ, ਦੋਵਾਂ ਨੂੰ ਬੰਨ੍ਹ ਕੇ ਨਦੀ 'ਚ ਸੁੱਟਿਆ

ਜਾਣਕਾਰੀ ਅਨੁਸਾਰ ਖੇਮਕਰਨ ਰੋਡ ਸਥਿਤ ਪੈਟਰੋਲ ਪੰਪ ਦੇ ਮਾਲਕ ਮਨਦੀਪ ਸ਼ਰਮਾ ਨੇ ਪੈਟਰੋਲ ਪੰਪ ਨੇੜੇ ਕੁਝ ਜ਼ਮੀਨ ਖਰੀਦੀ ਹੋਈ ਸੀ ਅਤੇ ਨਾਲ ਲੰਘਦੀ ਪਾਸੀ ਇਨਕਲੇਵ ਕਾਲੋਨੀ ਦੇ ਮਾਲਕਾਂ ਨਾਲ ਗਲੀ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੌਰਾਨ ਗੋਲੀ ਵੀ ਚੱਲੀ , ਜਿਸ 'ਚ ਮਨਦੀਪ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਰਾਜਬੀਰ ਸਿੰਘ ਨੇ ਦੱਸਿਆ ਕਿ ਜੋ ਵੀ ਇਸ ਦਾ ਜ਼ਿੰਮੇਵਾਰ ਹੋਵੇਗਾ ਉਸ 'ਤੇ ਸਖ਼ਤ ਕਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮਰੀ ਹੋਈ ਧੀ ਨੂੰ ਇਨਸਾਫ਼ ਨਹੀਂ ਦਵਾ ਸਕਿਆ ਬਜ਼ੁਰਗ ਜੋੜਾ, ਦੁਖ 'ਚ ਖ਼ੁਦ ਵੀ ਦੁਨੀਆ ਨੂੰ ਕਿਹਾ ਅਲਵਿਦਾ


author

Baljeet Kaur

Content Editor

Related News