ਭਵਾਨੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ (ਵੀਡੀਓ)

Tuesday, Nov 05, 2019 - 12:32 PM (IST)

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ 'ਤੇ ਬੀਤੀ ਰਾਤ ਪਿੰਡ ਘਰਾਚੋਂ ਅਤੇ ਝਨੇੜੀ ਦੇ ਵਿਚਕਾਰ ਸੜਕ 'ਤੇ ਖਰਾਬ ਹਾਲਤ ਵਿਚ ਖੜੇ ਇਕ ਕੈਂਟਰ ਦੇ ਪਿਛੇ ਡਸਟਰ ਗੱਡੀ ਦੇ ਟਕਰਾ ਜਾਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

PunjabKesari

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕਪੋਸਟ ਘਰਾਚੋਂ ਦੇ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਰੀਸ਼ ਕੁਮਾਰ ਵਾਸੀ ਸੁਨਾਮ ਆਪਣੀ ਪਤਨੀ, ਬੇਟੇ ਅਤੇ ਪੋਤਰੀ ਨਾਲ ਸਥਾਨਕ ਆਰ.ਡੀ.ਐਲ ਗਾਰਡਨ ਪੈਲਸ ਵਿਚ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਡਸਟਰ ਗੱਡੀ ਵਿਚ ਸਵਾਰ ਹੋ ਕੇ ਵਾਪਸ ਸੁਨਾਮ ਪਰਤ ਰਹੇ ਸਨ। ਇਸ ਦੌਰਾਨ ਇਨ੍ਹਾਂ ਦੀ ਗੱਡੀ ਭਵਾਨੀਗੜ੍ਹ ਸੁਨਾਮ ਮੁੱਖ ਸੜਕ 'ਤੇ ਰਸਤੇ ਵਿਚ ਖਰਾਬ ਹਾਲਤ ਵਿਚ ਖੜ੍ਹੇ ਇਕ ਕੈਂਟਰ ਦੇ ਪਿਛੇ ਜਾ ਟਕਰਾਈ ਅਤੇ ਇਸ ਹਾਦਸੇ ਵਿਚ ਹਰੀਸ਼ ਕੁਮਾਰ, ਪਤਨੀ ਮੀਨਾ ਰਾਣੀ, ਪੁੱਤਰ ਰਾਹੁਲ ਕੁਮਾਰ ਅਤੇ ਪੋਤਰੀ ਮਾਨਿਆ ਪੁੱਤਰੀ ਦੀਪਕ ਕੁਮਾਰ ਸਾਰੇ ਵਾਸੀ ਸੁਨਾਮ ਦੀ ਮੌਤ ਹੋ ਗਈ।

PunjabKesari

ਦੱਸਿਆ ਜਾ ਰਿਹਾ ਹੈ ਕਿ ਹਰੀਸ਼ ਕੁਮਾਰ ਅਤੇ ਰਾਹੁਲ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਦਕਿ ਮੀਨਾ ਰਾਣੀ ਅਤੇ ਮਾਨਿਆ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਮੀਨਾ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਛੋਟੀ ਬੱਚੀ ਮਾਨਿਆ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਬੱਚੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਤੋਂ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਪਰ ਉਸ ਨੇ ਰਸਤੇ ਵਿਚ ਹੀ ਦਮ ਤੌੜ ਦਿੱਤਾ। ਸਥਾਨਕ ਪੁਲਸ ਵੱਲੋਂ ਕੈਂਟਰ ਦੇ ਨਾ ਮਾਲੂਮ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

cherry

Content Editor

Related News